ਕ੍ਰਾਈਸਟਚਰਚ: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡੇ ਜਾ ਰਹੇ ਦੂਜੇ ਟੈਸਟ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 242 ਦੌੜਾਂ ਬਣਾਈਆਂ ਜਿਸ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ 235 ਦੌੜਾਂ 'ਤੇ ਸਿਮਟ ਗਈ।
ਸਲਾਮੀ ਬੱਲੇਬਾਜ਼ਾਂ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਕੀਵੀ ਟੀਮ ਦੀਆਂ ਲਗਾਤਾਰ ਵਿਕਟਾਂ ਡਿੱਗ ਗਈਆਂ ਜਿਸ ਕਰਕੇ ਉਹ ਕੁੱਲ 235 ਦੌੜਾਂ ਹੀ ਬਣਾ ਸਕੀ। ਇਸ ਨਾਲ ਭਾਰਤ 7 ਦੌੜਾਂ ਦੀ ਬੜ੍ਹਤ ਮਿਲੀ।
ਇਹ ਵੀ ਪੜ੍ਹੋ: ਮਹਿਲਾ ਟੀ-20 ਚੈਲੇਂਜ ਦੀ ਮੇਜ਼ਬਾਨੀ ਕਰੇਗਾ ਜੈਪੁਰ, ਇਸ ਵਾਰ 4 ਟੀਮਾਂ ਦੇ ਵਿਚਕਾਰ ਹੋਵੇਗਾ ਮੁਕਾਬਲਾ
ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਕੀਵੀ ਟੀਮ ਨੇ ਬਿਨ੍ਹਾਂ ਵਿਕਟ ਗਵਾਏ 63 ਦੌੜਾਂ ਬਣਾਈਆਂ ਸੀ ਪਰ ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਕੀਵੀਆਂ ਦਾ ਵਿਕਟਾਂ ਡਿੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ। 133 ਦੇ ਸਕੋਰ 'ਤੇ ਭਾਰਤੀ ਗੇਂਦਬਾਜ਼ਾਂ ਨੇ ਕੀਵੀਆਂ ਦੀ ਅੱਧੀ ਟੀਮ ਪਵੇਲੀਅਨ ਭੇਜ ਦਿੱਤੀ।
ਦੱਸ ਦਈਏ ਕਿ ਟੈਸਟ ਲੜੀ ਵਿੱਚ ਨਿਊਜ਼ੀਲੈਂਡ 1-0 ਨਾਲ ਅੱਗੇ ਹੈ।