ਵੈਲਿੰਗਟਨ: ਭਾਰਤ ਅਤੇ ਨਿਊਜੀਲੈਂਡ ਵਿਚਕਾਰ ਖੇਡੇ ਜਾ ਰਹੇ ਚੌਥੇ ਟੀ-20 ਮੈਚ ਵਿੱਚ ਇਸ਼ ਸੋਢੀ ਦੀ ਘਾਤਕ ਗੇਂਦਬਾਜ਼ੀ ਕਰਕੇ ਭਾਰਤੀ ਟੀਮ ਨੂੰ 165 ਦੌੜਾਂ 'ਤੇ ਰੋਕ ਦਿੱਤਾ।
ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟਿਮ ਸਾਊਦੀ ਦੀ ਕਪਤਾਨੀ ਵਿੱਚ ਕੀਵੀ ਟੀਮ ਵੱਖਰੇ ਹੀ ਜੋਸ਼ ਵਿੱਚ ਦਿਖਾਈ ਦਿੱਤੀ। ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਕਰਕੇ ਟੀਮ ਨੇ ਭਾਰਤੀ ਟੀਮ ਨੂੰ ਅੱਠ ਵਿਕਟਾਂ 'ਤੇ 165 ਦੌੜਾਂ 'ਤੇ ਹੀ ਰੋਕ ਲਿਆ।
ਇਹ ਵੀ ਪੜ੍ਹੋ: ਭਾਰਤੀ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਜਿੱਤਿਆ 'ਦ ਵਰਲਡ ਗੇਮਜ਼ ਐਥਲੀਟ ਆਫ ਦ ਈਅਰ' ਐਵਾਰਡ
ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ ਆਪਣਾ ਪਹਿਲਾ ਵਿਕਟ 14 ਦੌੜਾਂ 'ਤੇ ਹੀ ਗਵਾ ਦਿੱਤਾ। ਇਸ ਸੀਰੀਜ਼ ਦਾ ਪਹਿਲਾ ਮੈਚ ਖੇਡ ਰਹੇ ਸੰਜੂ ਸੈਮਸਨ 8 ਦੌੜਾਂ ਬਣਾ ਕੇ ਆਉਟ ਹੋ ਗਏ। ਇਸ ਤੋਂ ਬਾਅਦ ਜਦੋਂ ਪਾਰੀ ਥੋੜ੍ਹੀ ਸੰਭਲਦੀ ਦਿਖਾਈ ਦਿੱਤੀ ਤਾਂ 48 ਦੌੜਾਂ 'ਤੇ ਵਿਰਾਟ ਕੋਹਲੀ ਨੇ ਆਪਣਾ ਵਿਕਟ ਗਵਾ ਦਿੱਤਾ।
ਦੱਸ ਦਈਏ ਕਿ ਪੰਜ ਮੈਚਾਂ ਦੀ ਇਹ ਟੀ-20 ਲੜੀ ਭਾਰਤ ਪਹਿਲੇ ਤਿੰਨ ਮੈਚ ਜਿੱਤ ਕੇ ਪਹਿਲਾਂ ਹੀ ਆਪਣੇ ਨਾਮ ਕਰ ਚੁੱਕਿਆ ਹੈ।