ਨਵੀ ਦਿੱਲੀ: ਪਾਕਿਸਤਾਨ ਆਪਣੇ ਖ਼ਰਾਬ ਪ੍ਰਦਰਸ਼ਨ ਦੇ ਨਾਲ ਵਿਸ਼ਵ ਕੱਪ 2019 ਦੀ ਦੌੜ 'ਤੋਂ ਬਾਹਰ ਹੋ ਗਿਆ ਹੈ ਜਿਸ ਤੋਂ ਬਾਅਦ ਪਾਕਿ ਦੇ ਸਾਬਕਾ ਕ੍ਰਿਕੇਟਰ ਅਤੇ ਕ੍ਰਿਕੇਟ ਮਾਹਿਰ ਮੋਇਨ ਖਾਨ ਨੇ ਭਾਰਤੀ ਟੀਮ ਦੇ ਖ਼ਿਲਾਫ਼ ਸ਼ਰਮਨਾਕ ਬਿਆਨ ਦਿੱਤਾ ਹੈ।
ਹਾਰ ਤੋਂ ਬਾਅਦ ਪਾਕਿਸਤਾਨੀ ਟੀਸ ਪੂਰੀ ਤਰ੍ਹਾਂ ਬੋਖਲਾ ਗਈ ਹੈ। ਪਾਕ ਦੇ ਇੱਕ ਖੇਡ ਚੈਨਲ 'ਚ ਕ੍ਰਿਕੇਟ ਮਾਹਿਰ ਮੋਇਨ ਖਾਨ ਨੇ ਭਾਰਤੀ ਟੀਮ 'ਤੇ ਅਰੋਪ ਲਗਾਉਂਦੇ ਹੋਏ ਕਿਹਾ ਕਿ ਸ੍ਰੀ ਲੰਕਾ ਦੇ ਖ਼ਿਲਾਫ਼ ਮੈਚ ਨੂੰ ਲੈ ਕੇ ਮੁਹੰਮਦ ਸ਼ਮੀ ਦੇ ਨਾਲ ਭੇਦਭਾਵ ਕੀਤਾ ਗਿਆ ਸੀ ਅਤੇ ਮੁਸਲਿਮ ਹੋਣ ਕਾਰਨ ਉਨ੍ਹਾਂ ਨੂੰ ਪਲੇਇੰਗ ਇਲੇਵਨ 'ਤੋਂ ਬਾਹਰ ਕਰ ਦਿੱਤਾ ਗਿਆ ਸੀ।
-
"Mohammad Shami was left out of the team against Sri Lanka because the BJP doesn't want Muslims to do well" 🙄 😮 #CWC19 (clip courtesy Aaj news) pic.twitter.com/11AkNmw5au
— Saj Sadiq (@Saj_PakPassion) July 7, 2019 " class="align-text-top noRightClick twitterSection" data="
">"Mohammad Shami was left out of the team against Sri Lanka because the BJP doesn't want Muslims to do well" 🙄 😮 #CWC19 (clip courtesy Aaj news) pic.twitter.com/11AkNmw5au
— Saj Sadiq (@Saj_PakPassion) July 7, 2019"Mohammad Shami was left out of the team against Sri Lanka because the BJP doesn't want Muslims to do well" 🙄 😮 #CWC19 (clip courtesy Aaj news) pic.twitter.com/11AkNmw5au
— Saj Sadiq (@Saj_PakPassion) July 7, 2019
ਪਾਕਿਸਤਾਨ ਦੇ ਸਾਬਕਾ ਖਿਡਾਰੀ ਨੇ ਅਰੋਪ ਲਗਾਉਂਦੇ ਹੋਏ ਕਿਹਾ ਕਿ ਮੁਹੰਮਦ ਸ਼ਮੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸਨ ਪਰ ਉਨ੍ਹਾਂ ਨੂੰ ਇੱਕ ਮੁਸਲਮਾਨ ਹੋਣ ਕਰਕੇ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪੀਛੇ ਭਾਰਤੀ ਜਨਤਾ ਪਾਰਟੀ ਦਾ ਹੱਥ ਵੀ ਹੋ ਸਕਦਾ ਹੈ।
ਜਿਕਰਯੋਗ ਹੈ ਕਿ ਸ੍ਰੀ ਲੰਕਾ ਦੇ ਖਿਲਾਫ਼ ਆਖਰੀ ਲੀਗ ਮੈਚ ਵਿੱਚ ਭਾਰਤੀ ਟੀਮ ਨੇ ਦੋ ਬਦਲਾਅ ਕੀਤੇ ਸਨ। ਯੁਜ਼ਵਿੰਦਰ ਚਾਹਲ ਦੀ ਥਾਂ ਕੁਲਦੀਪ ਯਾਦਵ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲੀ ਸੀ ਤੇ ਸ਼ਮੀ ਦੀ ਥਾਂ ਜਡੇਜਾ ਨੂੰ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਮੌਕਾ ਦਿੱਤਾ ਗਿਆ।