ਆਕਲੈਂਡ: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੋਏ ਦੂਜੇ ਟੀ-20 ਮੈਚ ਵਿੱਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ ਹੈ। ਦੱਸਣਯੋਗ ਹੈ ਕਿ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੰਗੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਨਿਊਜ਼ੀਲੈਂਡ ਨੇ ਭਾਰਤ ਨੂੰ 133 ਦੌੜਾਂ ਦਾ ਟੀਚਾ ਦਿੱਤਾ। ਭਾਰਤ ਨੇ 135 ਦੌੜਾਂ ਬਣਾ ਟੀ-20 ਦਾ ਦੂਜਾ ਮੈਚ ਆਪਣੇ ਨਾਂਅ ਕੀਤਾ। ਇਸ ਮੈਚ ਵਿੱਚ ਕੇ.ਐਲ ਰਾਹੁਲ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ।
-
Clinical performance by #TeamIndia to take a 2-0 lead in the series 🔥🙌 #NZvIND pic.twitter.com/kYNGckrhjz
— BCCI (@BCCI) January 26, 2020 " class="align-text-top noRightClick twitterSection" data="
">Clinical performance by #TeamIndia to take a 2-0 lead in the series 🔥🙌 #NZvIND pic.twitter.com/kYNGckrhjz
— BCCI (@BCCI) January 26, 2020Clinical performance by #TeamIndia to take a 2-0 lead in the series 🔥🙌 #NZvIND pic.twitter.com/kYNGckrhjz
— BCCI (@BCCI) January 26, 2020
ਰੋਹਿਤ ਦੋ ਚੌਕੇ ਮਾਰ ਹੋਏ ਆਊਟ
ਨਿਊਜ਼ੀਲੈਂਡ ਤੋਂ 133 ਦੌੜਾਂ ਦਾ ਟੀਚਾ ਮਿਲਣ ਤੋਂ ਬਾਅਦ ਭਾਰਤੀ ਟੀਮ ਦੀ ਸ਼ੁਰੂਆਤ ਜ਼ਿਆਦਾ ਵਧੀਆ ਨਹੀਂ ਰਹੀ ਸੀ। ਬੱਲੇਬਾਜ਼ ਰੋਹਿਤ ਸ਼ਰਮਾ ਨੇ 6 ਗੇਂਦਾਂ ਵਿੱਚ 8 ਦੌੜਾਂ ਬਣਾਈਆਂ। ਉਨ੍ਹਾਂ ਨੇ 2 ਚੌਕੇ ਮਾਰੇ। ਇਸ ਦੇ ਨਾਲ ਹੀ ਵਿਰਾਟ ਕੋਹਲੀ 12 ਗੇਂਦਾਂ ਵਿੱਚ 11 ਦੌੜਾਂ ਬਣਾ ਆਊਟ ਹੋ ਗਏ। ਲੋਕੇਸ਼ ਰਾਹੁਲ ਨੇ 50 ਗੇਂਦਾਂ ਵਿੱਚ 57 ਦੌੜਾਂ ਦੀ ਪਾਰੀ ਖੇਡੀ। ਸ਼੍ਰੇਅਸ ਅਈਅਰ ਨੇ 33 ਗੇਂਦਾਂ ਵਿੱਚ 44 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਪਾਰੀ ਦੀ ਚੰਗੀ ਸ਼ੁਰੂਆਤ
5 ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ ਵਿੱਚ ਟਾਸ ਜਿੱਤ ਤੇ ਪਹਿਲਾ ਗੇਂਦਬਾਜ਼ੀ ਕਰ ਨਿਊਜ਼ੀਲੈਂਡ ਨੇ ਚੰਗੀ ਸ਼ੁਰੂਆਤ ਕੀਤੀ। ਮਾਰਟਿਨ ਤੇ ਕੋਲਿਨ ਨੇ ਪਹਿਲੀ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਹੋਈ। ਗੁਪਟਿਲ 20 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਆਊਟ ਹੋਏ।
ਇਸ ਤੋਂ ਪਹਿਲਾਂ ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ -20 ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਈਡਨ ਪਾਰਕ ਵਿਖੇ ਖੇਡਿਆ ਗਿਆ ਸੀ ਜਿਸ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ ਸੀ।