ਰਾਜਕੋਟ: ਭਾਰਤ ਅਤੇ ਆਸਟ੍ਰੇਲਿਆ ਵਿਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਪਿਛਲੇ ਮੈਚ ਵਿੱਚ ਭਾਰਤ ਦਾ ਪ੍ਰਦਰਸ਼ਨ ਕੁਝ ਖ਼ਾਸ ਚੰਗਾ ਨਹੀਂ ਰਿਹਾ ਸੀ।
ਹੋਰ ਪੜ੍ਹੋ: INDvsAUS : ਦੂਜੇ ਵਨ-ਡੇ ਵਿੱਚ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਵਿੱਚ ਹੋ ਸਕਦੇ ਨੇ ਇਹ ਖਿਡਾਰੀ
ਸੀਰੀਜ਼ ਵਿੱਚ 0-1 ਨਾਲ ਪਿੱਛੇ ਚੱਲ ਰਹੀ ਟੀਮ ਇੰਡੀਆ ਨੂੰ ਦੂਜੇ ਵਨ-ਡੇਅ ਮੈਚ ਵਿੱਚ ਜਿੱਤ ਦੀ ਜ਼ਰੂਰਤ ਹੈ। ਜੇ ਟੀਮ ਇਸ ਮੈਚ ਵਿੱਚ ਹਾਰ ਜਾਂਦੀ ਹੈ, ਤਾਂ ਉਹ ਤਿੰਨ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਜਾਵੇਗੀ। ਰਾਜਕੋਟ ਵਿੱਚ ਜਿੱਤ ਹਾਸਲ ਕਰਨ ਲਈ ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਟੀਮ 15 ਓਵਰ 'ਚ 87 ਦੋੜਾਂ ਬਣਾ ਕਿ 1 ਵਿਕਟ ਗਵਾ ਚੁੱਕੀ ਹੈ। ਓਪਨਿੰਗ ਬੱਲੇਬਾਜ਼ ਰੋਹਿਤ ਸ਼ਰਮਾਂ 42 ਦੋੜਾਂ ਬਣਾ ਕੇ ਐਲਬੀਡਬਲਯੂ ਆਊਟ ਹੋ ਗਏ। ਫਿਲਹਾਲ ਮੈਦਾਨ 'ਚ ਸ਼ਿਖਰ ਧਵਨ ਅਤੇ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ੀ ਕਰ ਰਹੇ ਹਨ।
ਅੱਜ ਦੇ ਮੈਚ ਦੀਆਂ ਟੀਮਾਂ:
ਭਾਰਤੀ ਟੀਮ: ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਕੇ ਐਲ ਰਾਹੁਲ, ਸ਼ੇਰਯਸ ਅਯੇਰ, ਮਨੀਸ਼ ਪਾਂਡੇ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ
ਆਸਟ੍ਰੇਲੀਆ ਟੀਮ: ਡੇਵਿਡ ਵਾਰਨਰ, ਐਰੋਨ ਫਿੰਚ (ਕਪਤਾਨ), ਮਾਰਨਸ ਲੈਬੂਸਚੇਗਨ, ਸਟੀਵਨ ਸਮਿਥ, ਐਸ਼ਟਨ ਟਰਨਰ, ਐਲੈਕਸ ਕੈਰੀ, ਐਸ਼ਟਨ ਅਗਰ, ਪੈਟ ਕੁਮਿੰਸ, ਮਿਸ਼ੇਲ ਸਟਾਰਕ, ਕੇਨ ਰਿਚਰਡਸਨ, ਐਡਮ ਜੈਂਪਾ