ਚੇਨੱਈ : ਭਾਰਤ ਨੇ ਹਾਲ ਹੀ ਵਿੱਚ ਟੀ-20 ਲੜੀ ਵਿੱਚ ਵੈਸਟ ਇੰਡੀਜ਼ ਨੂੰ 2-1 ਦੇ ਨਾਲ ਮਾਤ ਦਿੱਤੀ ਹੈ ਅਤੇ ਉਦੋਂ ਉਸ ਦੀ ਨਜ਼ਰਾਂ ਆਪਣੇ ਇਸ ਫ਼ਾਰਮ ਨੂੰ ਇੱਕ ਦਿਨਾਂ ਮੈਚਾਂ ਦੀ ਲੜੀ ਵਿੱਚ ਵੀ ਜਾਰੀ ਰੱਖਦੇ ਹੋਏ ਇਸ ਲੜੀ ਵਿੱਚ ਵੀ ਮਹਿਮਾਨ ਟੀਮ ਦਾ ਪੱਤਾ ਕਰਨ ਉੱਤੇ ਹਨ। ਲੜੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਲਾਂਕਿ ਮੇਜ਼ਬਾਨ ਟੀਮ ਨੂੰ ਦੋ ਵੱਡੇ ਝਟਕੇ ਲੱਗ ਚੁੱਕੇ ਹਨ। ਓਪਨਰ ਸਿਖ਼ਰ ਧਵਨ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਜ਼ਖ਼ਮੀ ਹੋਣ ਕਾਰਨ ਪਹਿਲਾਂ ਹੀ ਲੜੀ ਤੋਂ ਬਾਹਰ ਹੋ ਚੁੱਕੇ ਹਨ।
ਲੜੀ ਤੋਂ ਪਹਿਲਾਂ ਭਾਰਤੀ ਟੀਮ ਵਿੱਚ ਹੋਏ ਬਦਲਾਅ
ਧਵਨ ਨੂੰ ਸੂਰਤ ਵਿੱਚ ਖੇਡੇ ਗਏ ਸਇਯਦ ਮੁਸ਼ਤਾਕ ਅਲੀ ਟ੍ਰਾਫ਼ੀ ਵਿੱਚ ਮਹਾਂਰਾਸ਼ਟਰ ਵਿਰੁੱਧ ਗੋਡੇ ਵਿੱਚ ਸੱਟ ਲੱਗੀ ਹੋਈ ਸੀ। ਧਵਨ ਦੀ ਥਾਂ ਮਿਅੰਕ ਅਗਰਵਾਲ ਨੂੰ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਦਕਿ ਭੁਵਨੇਸ਼ਵਰ ਕੁਮਾਰ ਦੀ ਥਾਂ ਤੇਜ਼ ਗੇਂਦਬਾਜ਼ ਸ਼ਾਰਦੁੱਲ ਠਾਕੁਰ ਨੂੰ ਮੌਕਾ ਮਿਲਿਆ ਹੈ। ਆਪਣੇ ਇੰਨ੍ਹਾਂ ਜ਼ਖ਼ਮੀ ਖਿਡਾਰੀਆਂ ਦੇ ਬਾਵਜੂਦ ਵੀ ਭਾਰਤੀ ਟੀਮ ਆਪਣੀ ਘਰੇਲੂ ਸਥਿਤੀਆਂ ਵਿੱਚ ਵੱਧੇ ਹੋਏ ਮਨੋਬਲ ਦੇ ਨਾਲ ਉੱਤਰੇਗੀ।
ਆਖ਼ਰੀ ਗਿਆਰਾਂ ਦੀ ਚੋਣ ਵਿਰਾਟ ਲਈ ਚੁਣੋਤੀ
ਕਪਤਾਨ ਵਿਰਾਟ ਕੋਹਲੀ ਲਈ ਹਾਲਾਂਕਿ ਆਖ਼ਰੀ ਗਿਆਰਾਂ ਦੀ ਚੋਣ ਕਰਨਾ ਥੋੜਾ ਮੁਸ਼ਕਿਲ ਹੋਵੇਗਾ। ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਪਹਿਲਾਂ ਹੀ ਇਹ ਚੁੱਕੇ ਹਨ ਕਿ ਉਹ ਇੱਕ ਆਦਰਸ਼ ਅਤੇ ਸੰਤੁਲਿਤ ਟੀਮ ਉੱਤੇ ਧਿਆਨ ਦੇ ਰਹੇ ਹਨ। ਹੁਣ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਮੇਜ਼ਬਾਨ ਟੀਮ ਚੇਨੱਈ ਦੀ ਹੋਲੀ ਪਿੱਚ ਨੂੰ ਦੇਖਦੇ ਹੋਏ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਵਿੱਚੋਂ ਕਿਸੇ ਇੱਕ ਨੂੰ ਆਖ਼ਰੀ 11 ਵਿੱਚ ਮੌਕਾ ਦਿੰਦੀ ਹੈ।
ਮਹਿਮਾਨ ਟੀਮ ਦਾ ਮਨੋਬਲ ਵਧਿਆ
ਦੂਸਰੇ ਪਾਸੇ ਵੈਸਟ ਇੰਡੀਜ਼ ਦੀ ਟੀਮ ਪਿਛਲੇ ਕੁੱਝ ਸਮੇਂ ਤੋਂ ਇੱਕ ਦਿਨਾਂ ਮੈਚਾਂ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਟੀਮ ਨੇ ਅਗਸਤ 2014 ਤੋਂ ਬਾਅਦ ਪਿਛਲੇ 16 ਦੋ-ਪੱਖੀ ਲੜੀਆਂ ਵਿੱਚੋਂ ਇੱਕ ਵੀ ਲੜੀ ਨਹੀਂ ਜਿੱਤੀ ਹੈ। ਹਾਲਾਂਕਿ ਟੀਮ ਨੇ ਆਪਣੀ ਪਹਿਲੀ ਇੱਕ ਦਿਨਾਂ ਲੜੀ ਵਿੱਚ ਅਫ਼ਗਾਨਿਸਤਾਨ ਉੱਤੇ 3-0 ਨਾਲ ਕਲੀਨ ਸਵਿਪ ਕੀਤਾ ਸੀ ਅਤੇ ਇਸ ਨਾਲ ਮਹਿਮਾਨ ਟੀਮ ਦਾ ਮਨੋਬਲ ਵਧਿਆ ਹੋਇਆ ਹੈ।
ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਨੂੰ ਦੋਨਾਂ ਟੀਮਾਂ ਤਰਜ਼ੀਹ
ਕੈਰੇਬਿਆਈ ਟੀਮ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਸ਼ਾਈ ਹੋਪ ਹੁਣ ਟੀਮ ਵਿੱਚ ਵਾਪਸ ਆ ਗਏ ਹਨ। ਭਾਰਤ ਨੇ ਪਿਛਲੀ ਵਾਰ ਵੈਸਟ ਇੰਡੀਜ਼ ਵਿਰੁੱਦ ਖੇਡੀ ਗਈ ਇੱਕ ਦਿਨਾਂ ਮੈਚਾਂ ਦੀ ਲੜੀ ਨੂੰ 2-0 ਨਾਲ ਜਿੱਤਿਆ ਸੀ। ਐੱਮ ਚਿੰਨਾਸਵਾਮੀ ਸਟੇਡਿਅਮ ਦੀ ਪਿੱਚ ਹੋਲੀ ਹੈ ਅਤੇ ਪਿਛਲੇ 7 ਇੱਕ ਦਿਨਾਂ ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 6 ਵਾਰ ਇੱਥੇ ਮੈਚ ਜਿੱਤੇ ਹਨ। ਅਜਿਹੇ ਵਿੱਚ ਕੋਹਲੀ ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਆ ਸਕਦੇ ਹਨ।
ਭਾਰਤੀ ਟੀਮ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ-ਕਪਤਾਨ), ਮਿਅੰਕ ਅਗਰਵਾਲ, ਲੋਕੇਸ਼ ਰਾਹੁਲ, ਸ਼੍ਰੇਅ ਅਇਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟ-ਕੀਪਰ), ਸ਼ਿਵਮ ਦੁੱਬੇ, ਕੇਦਾਰ ਯਾਦਵ, ਰਵਿੰਦਰ ਜੁਡੇਜਾ, ਯੁਜਵੇਂਦਰ ਚਹਿਲ, ਦੀਪਕ ਚਹਿਰ, ਮੁਹੰਮਦ ਸ਼ਮੀ, ਸ਼ਾਰਦੁੱਲ ਠਾਕੁਰ।
ਵੈਸਟ ਇੰਡੀਜ਼ : ਕੇਰਨ ਪੋਲਾਰਡ (ਕਪਤਾਨ), ਫੇਬਿਅਨ ਐਲਨ, ਸ਼ੈਲਡਨ ਕਾਟਰੇਲ, ਸ਼ਿਮਰਨ ਹੇਟਮੇਅਰ, ਜੇਸਨ ਹੋਲਡਰ, ਬ੍ਰੈਂਡਨ ਕਿੰਗ, ਐਵਿਨ ਲੁਇਸ, ਕੀਮੋ ਪਾਲ, ਨਿਕੋਲਸ ਪੂਰਨ, ਖਾਰੀ ਪੀਅਰੇ, ਦਿਨੇਸ਼ ਰਾਮਦੀਨ, ਸ਼ੇਰਫਾਨੇ ਰਦਰਫੋਰਡ, ਲੈਂਡਲ ਸਿਮੰਸ, ਹੇਡਨ ਵਾਲਸ਼ ਜੂਨੀਅਰ, ਕਿਸਰਿਕ ਵਿਲਿਅਮਜ਼