ਨਵੀਂ ਦਿੱਲੀ: ਆਈਸੀਸੀ ਟੀ-20 ਵਿਸ਼ਵ ਕੱਪ 2020 ਅਗਲੇ ਸਾਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਕੋਰੋਨਾ ਮਹਾਂਮਾਰੀ ਕਾਰਨ 2020 ਵਿੱਚ ਹੋਣ ਵਾਲੇ ਵਿਸ਼ਵ ਕੱਪ ਦਾ ਆਯੋਜਨ ਹੁਣ ਅਕਤੂਬਰ 2021 ਵਿੱਚ ਕੀਤਾ ਜਾਵੇਗਾ। ਆਈਸੀਸੀ ਨੇ ਸਪੱਸ਼ਟ ਕੀਤਾ ਹੈ ਕਿ 2020 ਵਿੱਚ ਹੋਣ ਵਾਲਾ ਟੀ-20 ਵਿਸ਼ਵ ਹੁਣ ਅਕਤੂਬਰ 2021 ਵਿੱਚ ਸ਼ੁਰੂ ਹੋਵੇਗਾ ਅਤੇ ਇਸ ਦਾ ਫਾਈਨਲ 14 ਨਵੰਬਰ 2021 ਨੂੰ ਹੋਵੇਗਾ।
-
BREAKING: The 2020 @T20WorldCup has been postponed.
— ICC (@ICC) July 20, 2020 " class="align-text-top noRightClick twitterSection" data="
DETAILS 👇 https://t.co/O8pZAjwf9R pic.twitter.com/ZGF5pKxS7n
">BREAKING: The 2020 @T20WorldCup has been postponed.
— ICC (@ICC) July 20, 2020
DETAILS 👇 https://t.co/O8pZAjwf9R pic.twitter.com/ZGF5pKxS7nBREAKING: The 2020 @T20WorldCup has been postponed.
— ICC (@ICC) July 20, 2020
DETAILS 👇 https://t.co/O8pZAjwf9R pic.twitter.com/ZGF5pKxS7n
ਇਸ ਦੇ ਨਾਲ ਹੀ ਆਈਸੀਸੀ ਨੇ 2022 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਬਾਰੇ ਵੀ ਸਥਿਤੀ ਨੂੰ ਸਾਫ਼ ਕੀਤਾ ਹੈ। 2022 ਦਾ ਟੀ-20 ਵਿਸ਼ਵ ਕੱਪ ਅਕਤੂਬਰ 2022 ਵਿੱਚ ਸ਼ੁਰੂ ਹੋ ਕੇ ਨਵੰਬਰ 2022 ਤੱਕ ਹੋਵੇਗਾ ਅਤੇ ਇਸ ਦਾ ਫਾਈਨਲ 13 ਨਵੰਬਰ 2022 ਨੂੰ ਹੋਵੇਗਾ।
ਆਈਸੀਸੀ ਨੇ 2023 ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਦੇ ਆਯੋਜਨ ਬਾਰੇ ਵੀ ਜਾਣਕਾਰੀ ਦਿੱਤੀ। 2023 ਦਾ ਵਨਡੇ ਵਿਸ਼ਵ ਕੱਪ ਸਾਲ ਦੇ ਅਕਤੂਬਰ ਮਹੀਨੇ ਵਿੱਚ ਸ਼ੁਰੂ ਹੋ ਕੇ ਨਵੰਬਰ ਤੱਕ ਜਾਰੀ ਰਹੇਗਾ। ਇਸ ਦਾ ਫਾਈਨਲ 26 ਨਵੰਬਰ ਨੂੰ ਹੋਵੇਗਾ।
ਜਾਣਕਾਰੀ ਲਈ ਦੱਸ ਦਈਏ ਕਿ ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ 2020 ਦਾ ਟੀ-20 ਵਿਸ਼ਵ ਕੱਪ ਮੁਲਤਵੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ICC ਦੀ ਆਨਲਾਈਨ ਬੈਠਕ ਵਿੱਚ ਹੋ ਸਕਦੈ IPL ਦੇ ਭਵਿੱਖ ਦਾ ਫ਼ੈਸਲਾ