ETV Bharat / sports

ਰਾਬਿਨ ਉਥੱਪਾ ਦਾ ਵੱਡਾ ਖ਼ੁਲਾਸਾ, ਹਰ ਰੋਜ਼ ਆਉਂਦੇ ਸਨ ਖ਼ੁਦਕੁਸ਼ੀ ਦੇ ਖਿਆਲ

ਭਾਰਤ ਦੀ 2007 ਦੇ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਅਹਿਮ ਮੈਂਬਰ ਰਹੇ ਰਾਬਿਨ ਉਥੱਪਾ ਨੇ ਕਿਹਾ ਕਿ ਮੈਂ ਡਿਪ੍ਰੈਸ਼ਨ ਦੇ ਦਿਨਾਂ ਵਿੱਚ ਇੱਧਰ-ਉੱਧਰ ਬੈਠ ਕੇ ਇਹੀ ਸੋਚਦਾ ਰਹਿੰਦਾ ਸੀ ਕਿ ਮੈਂ ਦੌੜ ਕੇ ਜਾਵਾਂ ਅਤੇ ਬਾਲਕਾਨੀ ਤੋਂ ਛਾਲ ਮਾਰ ਦੇਵਾਂ। ਪਰ ਕ੍ਰਿਕਟ ਨੇ ਮੈਨੂੰ ਰੋਕ ਕੇ ਰੱਖਿਆ।

ਰਾਬਿਨ ਉਥੱਪਾ ਦਾ ਵੱਡਾ ਖ਼ੁਲਾਸਾ, ਹਰ ਰੋਜ਼ ਆਉਂਦੇ ਸਨ ਆਤਮ-ਹੱਤਿਆ ਦੇ ਖਿਆਲ

author img

By

Published : Jun 4, 2020, 6:32 PM IST

ਨਵੀਂ ਦਿੱਲੀ: ਭਾਰਤ ਦੀ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਅਹਿਮ ਮੈਂਬਰ ਰਹੇ ਰਾਬਿਨ ਉਥੱਪਾ ਨੇ ਦੱਸਿਆ ਕਿ ਆਪਣੇ ਕਰਿਅਰ ਵਿੱਚ ਉਹ ਦੋ ਸਾਲ ਤੱਕ ਡਿਪ੍ਰੈਸ਼ਨ ਅਤੇ ਆਤਮਹੱਤਿਆ ਦੇ ਖਿਆਲਾਂ ਨਾਲ ਜੂਝਦੇ ਰਹੇ, ਉਦੋਂ ਕ੍ਰਿਕਟ ਹੀ ਇਕਲੌਤਾ ਕਾਰਨ ਸੀ ਜਿਸ ਨੇ ਉਨ੍ਹਾਂ ਨੇ ਬਾਲਕਾਨੀ ਤੋਂ ਕੁੱਦਣ ਤੋਂ ਰੋਕਿਆ।

ਭਾਰਤ ਦੇ ਲਈ 46 ਇੱਕ ਰੋਜ਼ਾ ਅਤੇ 13 ਟੀ-20 ਅੰਤਰ-ਰਾਸ਼ਟਰੀ ਮੈਚ ਖੇਡ ਚੁੱਕੇ ਉਥੱਪਾ ਨੂੰ ਇਸ ਸਾਲ ਆਈਪੀਐੱਲ ਵਿੱਚ ਰਾਜਸਥਾਨ ਰਾਇਲਜ਼ ਨੇ 3 ਕਰੋੜ ਰੁਪਏ ਵਿੱਚ ਖ਼ਰੀਦਿਆ ਸੀ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਆਈਪੀਐੱਲ ਮੁਲਤਵੀ ਕਰ ਦਿੱਤਾ ਗਿਆ ਹੈ।

ਉਥੱਪਾ ਨੇ ਰਾਇਲ ਰਾਜਸਥਾਨ ਫ਼ਾਉਂਡੇਸ਼ਨ ਦੇ ਲਾਇਵ ਸੈਸ਼ਨ 'ਮਾਇੰਡ, ਬਾਡੀ ਤੇ ਸੋਲ' ਵਿੱਚ ਕਿਹਾ ਕਿ ਮੈਨੂੰ ਯਾਦ ਹੈ ਕਿ 2009 ਤੋਂ 2011 ਦੇ ਦਰਮਿਆਨ ਇਹ ਲਗਾਤਾਰ ਹੋ ਰਿਹਾ ਸੀ ਅਤੇ ਮੈਨੂੰ ਰੋਜ਼ ਇਸ ਦਾ ਸਾਹਮਣਾ ਕਰਨਾ ਪੈਂਦਾ ਸੀ। ਮੈਂ ਉਸ ਸਮੇਂ ਕ੍ਰਿਕਟ ਦੇ ਬਾਰੇ ਵਿੱਚ ਸੋਚ ਵੀ ਨਹੀਂ ਰਿਹਾ ਸੀ।

ਰਾਬਿਨ ਉਥੱਪਾ ਦਾ ਵੱਡਾ ਖ਼ੁਲਾਸਾ, ਹਰ ਰੋਜ਼ ਆਉਂਦੇ ਸਨ ਆਤਮ-ਹੱਤਿਆ ਦੇ ਖਿਆਲ
ਰਾਬਿਨ ਉਥੱਪਾ

ਉਨ੍ਹਾਂ ਨੇ ਕਿਹਾ ਕਿ ਮੈਂ ਸੋਚਦਾ ਸੀ ਕਿ ਇਸ ਕਿਵੇਂ ਰਹਾਂਗਾ ਅਤੇ ਅਗਲਾ ਦਿਨ ਕਿਵੇਂ ਦਾ ਹੋਵੇਗਾ, ਮੇਰੇ ਜੀਵਨ ਵਿੱਚ ਕੀ ਹੋ ਰਿਹਾ ਹੈ ਅਤੇ ਮੈਂ ਕਿਸ ਦਿਸ਼ਾ ਵਿੱਚ ਅੱਗੇ ਜਾ ਰਿਹਾ ਹਾਂ। ਕ੍ਰਿਕਟ ਨੇ ਇੰਨ੍ਹਾਂ ਗੱਲਾਂ ਨੂੰ ਮੇਰੇ ਜ਼ਿਹਨ ਤੋਂ ਕੱਢਿਆ। ਮੈਚ ਤੋਂ ਇਲਾਵਾ ਬਾਕੀ ਦਿਨਾਂ ਜਾਂ ਆਫ਼ ਸੀਜ਼ਨ ਵਿੱਚ ਬਹੁਤ ਦਿੱਕਤਾਂ ਹੁੰਦੀਆਂ ਸਨ।

ਉਥੱਪਾ ਨੇ ਕਿਹਾ ਮੈਂ ਉਨ੍ਹੀਂ ਦਿਨੀਂ ਇੱਧਰ-ਉੱਧਰ ਬੈਠ ਕੇ ਇਹੀ ਸੋਚਦਾ ਸੀ ਕਿ ਮੈਂ ਦੌੜ ਕੇ ਜਾਵਾਂ ਅਤੇ ਬਾਲਕਾਨੀ ਤੋਂ ਛਾਲ ਮਾਰ ਦੇਵਾਂ। ਪਰ ਕਿਸੇ ਚੀਜ਼ ਨੇ ਮੈਨੂੰ ਰੋਕੀ ਰੱਖਿਆ।

ਉਥੱਪਾ ਨੇ ਕਿਹਾ ਕਿ ਉਸ ਸਮੇਂ ਉਸ ਨੇ ਡਾਇਰੀ ਲਿਖਣੀ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਇੱਕ ਇਨਸਾਨ ਦੇ ਤੌਰ ਉੱਤੇ ਖ਼ੁਦ ਨੂੰ ਸਮਝਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਤੋਂ ਬਾਅਦ ਬਾਹਰੀ ਮਦਦ ਲਈ ਤਾਂਕਿ ਆਪਣੇ ਜੀਵਨ ਵਿੱਚ ਬਦਲਾਅ ਲਿਆ ਸਕਾਂ।

ਇਸ ਤੋਂ ਬਾਅਦ ਉਹ ਦੌਰ ਸੀ, ਜਦ ਆਸਟ੍ਰੇਲੀਆ ਵਿੱਚ ਭਾਰਤ ਏ ਦੀ ਕਪਤਾਨੀ ਦੇ ਬਾਵਜੂਦ ਉਹ ਭਾਰਤੀ ਟੀਮ ਲਈ ਨਹੀਂ ਚੁਣੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਪਤਾ ਨਹੀਂ ਕਿਉਂ, ਮੈਂ ਕਿੰਨੀ ਵੀ ਮਿਹਨਤ ਕਰ ਰਿਹਾ ਸੀ, ਪਰ ਦੌੜਾਂ ਨਹੀਂ ਬਣ ਰਹੀਆਂ ਸਨ। ਮੈਂ ਇਹ ਮੰਨਣ ਨੂੰ ਤਿਆਰ ਹਾਂ ਕਿ ਮੇਰੇ ਨਾਲ ਕੋਈ ਸਮੱਸਿਆ ਹੈ। ਅਸੀਂ ਕਈ ਵਾਰ ਸਵੀਕਾਰ ਨਹੀਂ ਕਰਨਾ ਚਾਹੁੰਦੇ ਕਿ ਕੋਈ ਮਾਨਸਿਕ ਪ੍ਰੇਸ਼ਾਨੀ ਹੈ।

ਇਸ ਤੋਂ ਬਾਅਦ 2014-15 ਰਣਜੀ ਸੈਸ਼ਨ ਵਿੱਚ ਉਥੱਪਾ ਨੇ ਜ਼ਿਆਦਾ ਦੌੜਾਂ ਬਣਾਈਆਂ। ਉਨ੍ਹਾਂ ਨੇ ਹਾਲੇ ਕ੍ਰਿਕਟ ਨੂੰ ਅਲਵਿਦਾ ਨਹੀਂ ਕਿਹਾ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਜ਼ਿੰਦਗੀ ਦੇ ਬੁਰੇ ਦੌਰ ਦਾ ਜਿਸ ਤਰ੍ਹਾਂ ਉਨ੍ਹਾਂ ਨੇ ਸਾਹਮਣਾ ਕੀਤਾ, ਉਸ ਨੂੰ ਕੋਈ ਖੇਦ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੇ ਨਾਕਾਰਾਤਮਕ ਅਨੁਭਵਾਂ ਦਾ ਕੋਈ ਮਲਾਲ ਨਹੀਂ ਹੈ, ਕਿਉਂਕਿ ਇਸ ਨਾਲ ਮੈਨੂੰ ਸਾਕਾਰਾਤਮਕਤਾ ਮਹਿਸੂਸ ਕਰਨ ਵਿੱਚ ਮਦਦ ਮਿਲੀ। ਨਾਕਾਰਾਤਮਕ ਚੀਜ਼ਾਂ ਦਾ ਸਾਹਮਣਾ ਕਰ ਕੇ ਹੀ ਤੁਸੀਂ ਸਾਕਾਰਾਤਮਕਤਾਂ ਵਿੱਚ ਖੁਸ਼ ਹੋ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.