ਬੜੌਦਾ: ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਦੀ ਪਤਨੀ ਨਤਾਸ਼ਾ ਸਟੇਨਕੋਵਿਕ ਪ੍ਰੈਗਨੈਂਟ ਹੈ। ਹਾਰਦਿਕ ਨੇ ਹਾਲ ਹੀ ਵਿੱਚ ਇਹ ਖ਼ੁਸ਼ਖ਼ਬਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਫ਼ੈਨਜ਼ ਨੂੰ ਦਿੱਤੀ ਸੀ। ਹੁਣ ਇੱਕ ਵਾਰ ਫਿਰ ਨਤਾਸ਼ਾ ਨੇ ਆਪਣੇ ਬੇਬੀ ਬੰਪ ਦੀ ਫ਼ੋਟੋ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ, ਜਿਸ ਨੂੰ ਫ਼ੈਨਜ਼ ਬੇਹੱਦ ਪਸੰਦ ਕਰ ਰਹੇ ਹਨ।
- " class="align-text-top noRightClick twitterSection" data="
">
ਗੌਰਤਲਬ ਹੈ ਕਿ ਨਤਾਸ਼ਾ ਨੇ ਫ਼ੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "ਖ਼ੁਸ਼ੀਆਂ ਰਸਤੇ ਵਿੱਚ ਹਨ।" ਇਸ ਫ਼ੋਟੋ ਵਿੱਚ ਨਤਾਸ਼ਾ ਨੇ ਹਾਰਦਿਕ ਨੂੰ ਟੈਗ ਕੀਤਾ, ਜਿਸ ਤੋਂ ਬਾਅਦ ਫ਼ੈਨਜ਼ ਨੇ ਇਸ ਕਪਲ ਨੂੰ ਦੁਆਵਾ ਦਿੱਤੀਆਂ ਹਨ।
ਦੱਸਣਯੋਗ ਹੈ ਕਿ ਹਾਰਦਿਕ ਤੇ ਨਤਾਸ਼ਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੇ ਹਨ ਤੇ ਹਰ ਦਿਨ ਆਪਣੀ ਫ਼ੋਟੋਆਂ ਤੇ ਵੀਡੀਆ ਸ਼ੇਅਰ ਕਰਦੇ ਰਹਿੰਦੇ ਹਨ। ਹਾਰਦਿਕ ਦੇ ਕ੍ਰਿਕੇਟ ਕਰੀਅਰ ਦੀ ਜੇ ਗੱਲ ਕਰੀਏ ਤਾਂ ਉਹ ਭਾਰਤੀ ਟੀਮ ਦੇ ਹਰਫਨਮੌਲਾ ਖਿਡਾਰੀ ਹਨ।
ਹੋਰ ਪੜ੍ਹੋ: ਕੈਂਟ ਕ੍ਰਿਕਟ ਨੇ ਵਿਰਾਟ ਕੋਹਲੀ ਨੂੰ ਟਰੋਲ ਕਰਨ ਦੀ ਕੀਤੀ ਕੋਸ਼ਿਸ਼, ਪ੍ਰਸ਼ੰਸਕਾਂ ਨੇ ਲਗਾਈ ਕਲਾਸ