ਹੈਮਿਲਟਨ : ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ਉੱਤੇ ਨਿਊਜ਼ੀਲੈਂਡ ਨੇ 3 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਮਾਤ ਦਿੱਤੀ। ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਲੜੀ ਵਿੱਚ 1-0 ਨਾਲ ਅੱਗੇ ਹੋ ਗਿਆ ਹੈ।
ਟਾਸ ਜਿੱਤੇ ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਇਅਰ ਦੇ ਸੈਂਕੜੇ ਅਤੇ ਕੇਐੱਲ ਰਾਹੁਲ ਦੇ ਦਮਦਾਰ ਅਰਧ-ਸੈਂਕੜੇ ਦ ਬਦੌਲਤ ਭਾਰਤ ਨੇ 4 ਵਿਕਟਾਂ ਦੇ ਨੁਕਸਾਨ ਉੱਤੇ 347 ਦੌੜਾਂ ਬਣਾਈਆਂ ਸਨ।
ਨਿਊਜ਼ੀਲੈਂਡ ਦੇ ਭਾਰਤ ਵੱਲੋਂ 348 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ। ਮਾਰਟਿਨ ਗੁਪਟਿਲ ਅਤੇ ਹੈਨਰੀ ਨਿਕੋਲਸ ਨੇ ਪਹਿਲੀ ਵਿਕਟ ਦੇ ਲਈ 85 ਦੌੜਾਂ ਦੀ ਸਾਂਝਦਾਰੀ ਕੀਤੀ।
ਮਾਰਟਿਨ ਗੁਪਟਿਲ ਨੂੰ 32 ਦੌੜਾਂ ਉੱਤੇ ਸ਼ਾਰਦੁਲ ਠਾਕੁਰ ਨੇ ਪੈਵੇਲਿਅਨ ਭੇਜਿਆ। ਉੱਥੇ ਹੀ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਹੈਨਰੀ ਨਿਕੋਲਸ ਭੱਜਦੇ ਹੋਏ ਆਉਟ ਹੋ ਗਏ। ਨਿਊਜ਼ੀਲੈਂਡ ਨੇ 171 ਦੇ ਸਕੋਰ ਉੱਤੇ ਨਿਕੋਸਲ ਦਾ ਵਿਕਟ ਗੁਆਇਆ।
ਇਸ ਤੋਂ ਬਾਅਦ ਰੋਸ ਟੇਲਰ ਅਤੇ ਟਾਮ ਲੇਥਮ ਨੇ ਲਾਜਵਾਬ ਬੱਲੇਬਾਜ਼ੀ ਕਰਦੇ ਹੋਏ ਸਕੋਰ ਨੂੰ ਅੱਗੇ ਵਧਾਇਆ ਅਤੇ ਟੀਮ ਨੂੰ ਜਿੱਤੇ ਦੇ ਨਜ਼ਦੀਕ ਲੈ ਗਏ।
ਟੇਲਰ ਨੇ 84 ਗੇਂਦਾਂ ਦੇ ਦਮ ਉੱਤੇ 109 ਦੌੜਾਂ ਬਣਾਈਆਂ ਜਿਸ ਵਿੱਚ 8 ਚੌਕੇ ਅਤੇ 2 ਛੱਕੇ ਸ਼ਾਮਲ ਹਨ। ਉਥੇ ਹੀ ਦੂਸਰੇ ਪਾਸੇ ਮੌਜੂਦ ਟਾਮ ਲੇਥਮ ਨੇ ਵੀ ਟੇਲਰ ਦਾ ਸਾਥ ਬਾਖੂਬੀ ਨਿਭਾਇਆ। ਲੇਥਮ 8 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 69 ਦੌੜਾਂ ਬਣਾਉਣ ਤੋਂ ਬਾਅਦ ਕੁਲਦੀਪ ਯਾਦਵ ਦਾ ਸ਼ਿਕਾਰ ਬਣੇ। ਭਾਰਤ ਵੱਲੋਂ ਕੁਲਦੀਪ ਯਾਦਵ ਨੇ 2 ਅਤੇ ਸ਼ਾਰਦੁੱਲ ਠਾਕੁਰ ਨੇ 1 ਵਿਕਟ ਲਿਆ।
ਸ਼੍ਰੇਅਸ ਅਇਅਰ ਦੇ ਕਰਿਅਰ ਦੇ ਪਹਿਲੇ ਸੈਂਕੜੇ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਦੇ ਅਰਧ-ਸੈਂਕੜਿਆਂ ਨੇ ਨਿਊਜ਼ੀਲੈੰਡ ਦੇ ਸਾਹਮਣੇ ਚੁਣੌਤੀਪੂਰਨ ਟੀਚਾ ਰੱਖਿਆ ਸੀ। ਭਾਰਤ ਦੇ ਲਈ ਨਵੀਂ ਸਲਾਮੀ ਜੋੜੀ ਪ੍ਰਿਥਵੀ ਸ਼ਾਅ ਅਤੇ ਮਿਅੰਕ ਅਗਰਵਾਲ ਪਹਿਲੀ ਵਾਰ ਖੇਡ ਰਹੇ ਸਨ। ਪ੍ਰਿਥਵੀ ਨੇ ਜਿਥੇ 20 ਦੌੜਾਂ ਬਣਾਈਆਂ ਤਾਂ ਮਿਅੰਕ ਨੇ 32 ਦੌੜਾਂ।
ਇਸ ਮੈਚ ਵਿੱਚ ਕੋਹਲੀ ਨੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਤਾਂ ਅਇਅਰ ਨੇ ਸੌਖ ਨਾਲ ਹੀ ਆਪਣੇ ਕਰਿਅਰ ਦਾ ਪਹਿਲਾ ਅਰਧ-ਸੈਂਕੜਾ ਪੂਰਾ ਕੀਤਾ। ਨਿਊਜ਼ੀਲੈਂਡ ਦੇ ਲਈ ਸਾਊਦੀ ਨੇ 2 ਵਿਕਟਾਂ ਲਈਆਂ। ਸੋਢੀ ਅਤੇ ਡੀ ਗ੍ਰੈਂਡਹੋਮ ਦੇ ਹਿੱਸੇ ਇੱਕ ਵਿਕਟ ਆਇਆ।
ਦੱਸ ਦਈਏ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੂਸਰਾ ਇੱਕ ਰੋਜ਼ਾ ਮੈਚ 8 ਫ਼ਰਵਰੀ ਨੂੰ ਆਕਲੈਂਡ ਵਿੱਚ ਖੇਡਿਆ ਜਾਵੇਗਾ।