ETV Bharat / sports

ਜੋਧਪੁਰ 'ਚ ਕ੍ਰਿਕਟ ਕੋਚ ਨੇ ਕੀਤੀ ਆਤਮ-ਹੱਤਿਆ, ਮਿਲ ਰਹੀਆਂ ਸਨ ਧਮਕੀਆਂ

ਜੋਧਪੁਰ ਦੇ ਕ੍ਰਿਕਟ ਕੋਚ ਨਰਿੰਦਰ ਸਿੰਘ ਪਵਾਰ ਨੇ ਆਤਮ-ਹੱਤਿਆ ਕਰ ਲਈ ਹੈ। ਉਸ ਦੀ ਮਾਂ ਮੁਤਾਬਕ ਬੀਤੇ ਕੁੱਝ ਸਮੇਂ ਤੋਂ ਕੁੱਝ ਲੋਕ ਉਸ ਨੂੰ ਧਮਕੀਆਂ ਦੇ ਰਹੇ ਸਨ। ਕੋਚ ਦੀ ਮਾਂ ਨੇ ਸਮਾਜ ਦੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਨੂੰ ਨਿਆਂ ਦਿਵਾਇਆ ਜਾਵੇ।

ਜੋਧਪੁਰ 'ਚ ਕ੍ਰਿਕਟ ਕੋਚ ਨੇ ਕੀਤੀ ਆਤਮ-ਹੱਤਿਆ, ਮਿਲ ਰਹੀਆਂ ਸਨ ਧਮਕੀਆਂ
ਜੋਧਪੁਰ 'ਚ ਕ੍ਰਿਕਟ ਕੋਚ ਨੇ ਕੀਤੀ ਆਤਮ-ਹੱਤਿਆ, ਮਿਲ ਰਹੀਆਂ ਸਨ ਧਮਕੀਆਂ
author img

By

Published : Jun 24, 2020, 7:44 PM IST

ਜੋਧਪੁਰ: ਇੱਥੋਂ ਦੇ ਓਲਡ ਕੈਂਪਸ ਦੇ ਕਮਰੇ ਵਿੱਚ ਮੰਗਲਵਾਰ ਨੂੰ ਜੋਧਪੁਰ ਦੇ ਕ੍ਰਿਕਟ ਕੋਚ ਨਰਿੰਦਰ ਸਿੰਘ ਪਵਾਰ ਨੇ ਆਤਮ-ਹੱਤਿਆ ਕਰ ਲਈ ਹੈ। ਆਤਮ-ਹੱਤਿਆ ਦੀ ਸੂਚਨਾ ਤੋਂ ਬਾਅਦ ਉਦੈ ਮੰਦਿਰ ਥਾਣਾ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੇ ਮੁਰਦਾ ਘਰ ਵਿਖੇ ਰਖਵਾਇਆ।

ਵੇਖੋ ਵੀਡੀਓ।

ਘਟਨਾ ਤੋਂ ਬਾਅਦ ਮਥੂਰਾ ਦਾਸ ਹਸਪਤਾਲ ਦੇ ਮੁਰਦਾ ਘਰ ਵਿੱਚ ਰਾਵਣਾ ਰਾਜਪੂਤ ਸਮਾਜ ਦੇ ਲੋਕ ਪਰਿਵਾਰਕਾਂ ਮੈਂਬਰਾਂ ਸਮੇਤ ਪਹੁੰਚੇ। ਨਾਲ ਹੀ ਮਾਮਲੇ ਵਿੱਚ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਹੱਤਿਆ ਦਾ ਮਾਮਲਾ ਦਰਜ ਨਹੀਂ ਕਰਦੀ, ਉਦੋਂ ਤੱਕ ਉਹ ਨਾ ਤਾਂ ਲਾਸ਼ ਨੂੰ ਚੁੱਕਣਗੇ ਅਤੇ ਨਾ ਹੀ ਲਾਸ਼ ਦਾ ਪੋਸਟ-ਮਾਰਟਮ ਹੋਣ ਦੇਣਗੇ।

ਉੱਥੇ ਹੀ ਮਾਮਲੇ ਵਿੱਚ ਕੋਚ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਨਰਿੰਦਰ ਸਿੰਘ ਪਵਾਰ ਪਿਛਲੇ 1 ਮਹੀਨੇ ਤੋਂ ਮਾਨਸਿਕ ਤਣਾਅ ਵਿੱਚ ਸੀ ਅਤੇ ਕੁੱਝ ਦਿਨਾਂ ਤੋਂ ਉਹ ਸ਼ਾਮ ਦੇ ਸਮੇਂ ਘਰ ਵੀ ਨਹੀਂ ਆਉਂਦਾ ਸੀ। ਪਵਾਰ ਦੀ ਮਾਂ ਨੇ ਦੱਸਿਆ ਕਿ ਘਰ ਆਉਣ ਤੋਂ ਬਾਅਦ ਵੀ ਇਹ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਸੀ ਅਤੇ ਨਾ ਹੀ ਰੋਟੀ ਖਾਂਦਾ ਸੀ। ਨਰਿੰਦਰ ਦੀ ਮਾਂ ਨੇ ਕੁੱਝ ਲੋਕਾਂ ਉੱਤੇ ਧਮਕਾਉਣ ਦੇ ਦੋਸ਼ ਲਾਏ ਹਨ। ਕੋਚ ਦੀ ਮਾਂ ਨੇ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਨੂੰ ਨਿਆਂ ਦਿਵਾਓ।

ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਨਰਿੰਦਰ ਸਿੰਘ ਪਵਾਰ ਨੂੰ ਕੋਈ ਅਗਿਆਤ ਨੌਜਵਾਨ ਪਿਛਲੇ ਕੁੱਝ ਦਿਨਾਂ ਤੋਂ ਧਮਕੀਆਂ ਦੇ ਰਿਹਾ ਸੀ। ਉਥੇ ਹੀ ਮੌਕੇ ਉੱਤੇ ਮਿਲੇ ਨਰਿੰਦਰ ਸਿੰਘ ਪਵਾਰ ਦੇ ਮੋਬਾਈਲ ਦਾ ਸਾਰਾ ਡਾਟਾ ਵੀ ਫ਼ਾਰਮੈਟ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ ਆਤਮ-ਹੱਤਿਆ ਦੇ ਲਈ ਉਕਸਾਇਆ ਗਿਆ ਸੀ। ਸਮਾਜ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਇਸ ਸਬੰਧ ਵਿੱਚ ਹੱਤਿਆ ਦਾ ਮਾਮਲਾ ਦਰਜ ਕਰ ਕੇ ਨਿਰਪੱਖ ਜਾਂਚ ਕਰੇ।

ਉੱਥੇ ਹੀ ਦੂਸਰੇ ਪਾਸੇ ਇਸ ਮਾਮਲੇ ਦੇ ਸਬੰਧ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਮੁਤਾਬਕ ਹੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਹੱਤਿਆ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਇਸ ਸਬੰਧ ਵਿੱਚ ਉੱਚ-ਅਧਿਕਾਰੀਆਂ ਨੂੰ ਜਾਣੂ ਕਰ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.