ETV Bharat / sports

ਜ਼ਿਆਦਾ ਗਰਮੀ ਦੇ ਕਾਰਨ ਨਿਊਜ਼ੀਲੈਂਡ ਨੇ ਅਭਿਆਸ ਮੈਚ ਦੇ ਪਹਿਲੇ ਦਿਨ ਦਾ ਮੈਚ ਰੱਦ ਕੀਤਾ - ਨਿਊਜ਼ੀਲੈਂਡ ਟੀਮ

ਆਸਟ੍ਰੇਲੀਆ ਦੇ ਮੌਸਮ ਵਿਭਾਗ ਨੇ ਤਾਪਮਾਨ 43 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਸੀ। ਇਸੇ ਨੂੰ ਦੇਖਦੇ ਹੋਏ ਪਹਿਲੇ ਦਿਨ ਦੇ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ।

excess heat in newzealand
ਫ਼ੋਟੋ
author img

By

Published : Dec 20, 2019, 5:54 PM IST

ਮੈਲਬਰਨ: ਜ਼ਿਆਦਾ ਗਰਮੀ ਹੋਣ ਕਾਰਨ ਨਿਊਜ਼ੀਲੈਂਡ ਨੇ ਵਿਕਟੋਰੀਆ ਇਲੈਵਨ ਦੇ ਨਾਲ ਹੋਣ ਵਾਲੇ ਦੋ ਰੋਜ਼ਾ ਅਭਿਆਸ ਮੈਚ ਵਿੱਚ ਪਹਿਲੇ ਦਿਨ ਦੇ ਮੈਚ ਨੂੰ ਰੱਦ ਕਰ ਦਿੱਤਾ ਹੈ। ਇਹ ਮੈਚ ਸ਼ੁਕਰਵਾਰ ਨੂੰ ਸ਼ੁਰੂ ਹੋਣਾ ਸੀ ਤੇ ਐਤਵਾਰ ਤੱਕ ਖੇਡਿਆ ਜਾਣਾ ਸੀ। ਪਹਿਲਾਂ ਹੀ ਇਸ ਮੈਚ ਵਿੱਚ ਇੱਕ ਦਿਨ ਦੇ ਬ੍ਰੈਕ ਦਾ ਪ੍ਰਬੰਧ ਸੀ।

ਹੋਰ ਪੜ੍ਹੋ: INDvsWI: ਅਈਅਰ-ਪੰਤ ਦੀ ਬੇਮਿਸਾਲ ਜੋੜੀ ਬਦੌਲਤ ਭਾਰਤ ਨੇ ਵਿੰਡੀਜ਼ ਨੂੰ ਦਿੱਤਾ 288 ਦੌੜਾਂ ਦਾ ਟੀਚਾ

ਇੱਕ ਮੀਡੀਆ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਆਸਟ੍ਰੇਲੀਆ ਦੇ ਮੌਸਮ ਵਿਭਾਗ ਨੇ ਤਾਪਮਾਨ ਦੇ 43 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਸੀ। ਇਸੀਂ ਦੇਖਦੇ ਹੋਏ ਪਹਿਲੇ ਦਿਨ ਦੇ ਮੈਚ ਨੂੰ ਰੱਦ ਕਰ ਦਿੱਤਾ ਗਿਆ।

ਹੁਣ ਨਿਊਜ਼ੀਲੈਂਡ ਟੀਮ ਸ਼ਨੀਵਾਰ ਸਵੇਰੇ ਆਪਣਾ ਅਭਿਆਸ ਸ਼ੁਰੂ ਕਰੇਗੀ, ਜਦ ਤਾਪਮਾਨ ਤੁਲਨਾਤਮਕ ਤੌਰ 'ਤੇ ਘੱਟ ਹੁੰਦਾ ਹੈ। ਇਸ ਤੋਂ ਬਾਅਦ ਕੀਵੀ ਟੀਮ ਐਤਵਾਰ ਨੂੰ ਸਕਾਚ ਕਾਲਜ ਵਿੱਚ ਮੈਚ ਖੇਡੇਗੀ। ਇਸੇ ਦਿਨ ਵੀ ਤਾਪਮਾਨ 21 ਡਿਗਰੀ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਹੋਰ ਪੜ੍ਹੋ: ਚੇਨੱਈ ਮੈਚ : ਵਿੰਡੀਜ਼ ਵਿਰੁੱਧ ਇੱਕ ਦਿਨਾਂ ਮੈਚਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਾ ਚਾਹੇਗਾ ਭਾਰਤ

ਕੀਵੀ ਟੀਮ ਟੈਸਟ ਸੀਰੀਜ਼ ਲਈ ਆਸਟ੍ਰੇਲੀਆ ਵਿੱਚ ਹੈ। ਪਰਥ ਵਿੱਚ ਖੇਡੇ ਗਏ ਦਿਨ-ਰਾਤ ਟੈਸਟ ਮੈਚ ਵਿੱਚ ਕੀਵੀ ਟੀਮ ਨੂੰ 296 ਦੌੜਾਂ ਨਾਲ ਕਰਾਰੀ ਹਾਰ ਮਿਲੀ ਸੀ। ਇਹ ਮੈਚ 40 ਡਿਗਰੀ ਤਾਪਮਾਨ 'ਚ ਹੀ ਖੇਡਿਆ ਗਿਆ ਸੀ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.