ETV Bharat / sports

ਇੰਗਲੈਂਡ ਨੇ ਪਾਕਿਸਤਾਨ ਵਿਰੁੱਧ T20 ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ - T20 ਸੀਰੀਜ਼

ਇੰਗਲੈਂਡ ਨੇ ਪਾਕਿਸਤਾਨ ਕ੍ਰਿਕਟ ਟੀਮ ਵਿਰੁੱਧ ਚੱਲ ਰਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਖਿਡਾਰੀਆਂ ਨੂੰ ਟੀਮ 'ਚ ਥਾਂ ਨਹੀਂ ਦਿੱਤੀ ਹੈ। ਟੀ20 ਸੀਰੀਜ਼ ਦਾ ਪਹਿਲਾ ਮੈਚ 28 ਅਗਸਤ, ਦੂਜਾ ਮੈਚ 30 ਅਗਸਤ ਅਤੇ ਤੀਜਾ ਮੈਚ 1 ਸਤੰਬਰ ਨੂੰ ਖੇਡਿਆ ਜਾਵੇਗਾ।

ਇੰਗਲੈਂਡ ਨੇ ਪਾਕਿਸਤਾਨ ਵਿਰੁੱਧ T20 ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ

author img

By

Published : Aug 19, 2020, 4:05 PM IST

ਲੰਡਨ: ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਮੰਗਲਵਾਰ ਨੂੰ ਪਾਕਿਸਤਾਨ ਵਿਰੁੱਧ ਤਿੰਨ ਮੈਚਾਂ ਦੀ ਆਗਾਮੀ ਟੀ20 ਸੀਰੀਜ਼ ਲਈ 14 ਮੈਂਬਰੀ ਟੀਮ ਦਾ ਐਲਾਨ ਕੀਤਾ। ਇੰਗਲੈਂਡ ਨੇ ਪਾਕਿਸਤਾਨ ਕ੍ਰਿਕਟ ਟੀਮ ਵਿਰੁੱਧ ਚੱਲ ਰਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਖਿਡਾਰੀਆਂ ਨੂੰ ਟੀਮ 'ਚ ਥਾਂ ਨਹੀਂ ਦਿੱਤੀ ਹੈ।

ਟੀ20 ਸੀਰੀਜ਼ ਦਾ ਪਹਿਲਾ ਮੈਚ 28 ਅਗਸਤ, ਦੂਜਾ ਮੈਚ 30 ਅਗਸਤ ਅਤੇ ਤੀਜਾ ਮੈਚ 1 ਸਤੰਬਰ ਨੂੰ ਖੇਡਿਆ ਜਾਵੇਗਾ। ਤਿੰਨੋਂ ਮੈਚ ਮੈਨਚੇਸਟਰ ਦੇ ਓਲਡ ਟ੍ਰੈਫੋਰਡ ਵਿਖੇ ਖੇਡੇ ਜਾਣਗੇ।

ਟੀਮ ਦੀ ਅਗਵਾਈ ਈਓਨ ਮੋਰਗਨ ਕਰਨਗੇ। ਇਸ ਦੇ ਨਾਲ ਹੀ, ਡਾਵਿਡ ਮਾਲਨ ਅਤੇ ਆਲਰਾਉਂਡਰ ਕ੍ਰਿਸ ਜੌਰਡਨ ਨੂੰ ਟੀ20 ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਦੋਵੇਂ ਖਿਡਾਰੀ ਸੱਟ ਤੋਂ ਪ੍ਰੇਸ਼ਾਨ ਸਨ ਅਤੇ ਆਇਰਲੈਂਡ ਵਿਰੁੱਧ ਵਨਡੇ ਸੀਰੀਜ਼ ਵਿੱਚ ਟੀਮ ਦਾ ਹਿੱਸਾ ਨਹੀਂ ਸਨ।

ਇੰਗਲੈਂਡ ਦੇ ਰਾਸ਼ਟਰੀ ਚੋਣਕਾਰ ਐਡ ਸਮਿੱਥ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, "ਜੋ ਖਿਡਾਰੀ ਪਾਕਿਸਤਾਨ ਟੈਸਟ ਸੀਰੀਜ਼ ਲਈ ਬਾਇਓ ਸਿਕਿਓਰ ਬੱਬਲ ਵਿੱਚ ਮੈਚ ਖੇਡ ਰਹੇ ਹੈ, ਉਨ੍ਹਾਂ ਨੂੰ ਇਸ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਇੰਗਲੈਂਡ ਦੇ ਨੌਜਵਾਨ ਲਾਇਨਜ਼ ਕੋਚ ਜਾਨ ਲੇਵੀ ਗੇਂਦਬਾਜ਼ੀ ਕੋਚ ਹੋਣਗੇ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ੀ ਕੋਚ ਅਜ਼ਹਰ ਮਹਿਮੂਦ ਦਾ ਸਮਰਥਨ ਮਿਲੇਗਾ। ਇੰਗਲੈਂਡ ਫਿਲਹਾਲ ਪਾਕਿਸਤਾਨ ਨਾਲ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਿਹਾ ਹੈ। ਘਰੇਲੂ ਟੀਮ ਟੈਸਟ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ ਅਤੇ ਤੀਜਾ ਅਤੇ ਆਖਰੀ ਟੈਸਟ ਮੈਚ 21 ਅਗਸਤ ਤੋਂ ਸ਼ੁਰੂ ਹੋਵੇਗਾ।

ਇੰਗਲੈਂਡ ਦੀ 14 ਮੈਂਬਰੀ ਟੀਮ: ਈਓਨ ਮੋਰਗਨ (ਕਪਤਾਨ), ਮੋਇਨ ਅਲੀ, ਜੌਨੀ ਬੇਅਰਸਟੋ (ਵਿਕਟਕੀਪਰ), ਟੌਮ ਬੈਨਟਨ, ਸੈਮ ਬਿਲਿੰਗਜ਼, ਟੌਮ ਕੁਰਨ, ਜੋ ਡੋਨਲੀ, ਲੁਇਸ ਜਾਰਜੀ, ਕ੍ਰਿਸ ਜੌਰਡਨ, ਸਾਕਿਬ ਮਹਿਮੂਦ, ਡਾਵਿਡ ਮਾਲਾਨ, ਆਦਿਲ ਰਸ਼ਿਦ, ਜੇਸਨ ਰਾਏ, ਡੇਵਿਡ ਵਿਲੀ।

ਰਿਜ਼ਰਵ ਪਲੇਅਰ: ਪੈਟ ਬ੍ਰਾਉਨ, ਲਿਆਮ ਲਿਵਿੰਗਸਟੋਨ, ​​ਲੀਜ਼ ਟੌਪਲੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.