ਕੈਪੇਟਾਉਨ : ਲੰਬੇ ਸਮੇਂ ਤੋਂ ਜ਼ਖ਼ਮੀ ਚੱਲ ਰਹੇ ਦੱਖਣੀ ਅਫ਼ਰੀਕੀ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਸੋਮਵਾਰ ਨੂੰ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿੰਦੇ ਹੋਏ ਸਟੇਨ ਨੇ ਇਸ ਦੀ ਜਾਣਕਾਰੀ ਦੱਖਣੀ ਅਫ਼ਰੀਕੀ ਕ੍ਰਿਕਟ ਐਸੋਸੀਏਸ਼ਨ ਨੂੰ ਦਿੱਤੀ ਹੈ। ਹਾਲਾਂਕਿ ਸਟੇਨ ਇੱਕ ਦਿਨਾਂ ਅਤੇ ਟੀ-20 ਕ੍ਰਿਕਟ ਖੇਡਣਾ ਜਾਰੀ ਰੱਖਣਗੇ।
-
“More than that he has been a wonderful mentor to our next generation of speedsters." - CSA CE @TGmoroe on @DaleSteyn62 pic.twitter.com/ynVOMjSUtL
— Cricket South Africa (@OfficialCSA) August 5, 2019 " class="align-text-top noRightClick twitterSection" data="
">“More than that he has been a wonderful mentor to our next generation of speedsters." - CSA CE @TGmoroe on @DaleSteyn62 pic.twitter.com/ynVOMjSUtL
— Cricket South Africa (@OfficialCSA) August 5, 2019“More than that he has been a wonderful mentor to our next generation of speedsters." - CSA CE @TGmoroe on @DaleSteyn62 pic.twitter.com/ynVOMjSUtL
— Cricket South Africa (@OfficialCSA) August 5, 2019
36 ਸਾਲ ਦੇ ਸਟੇਨ ਨੇ ਇੱਕ ਬਿਆਨ ਵਿੱਚ ਕਿਹਾ, "ਅੱਜ ਮੈਂ ਕ੍ਰਿਕਟ ਦੇ ਉਸ ਰੂਪ ਤੋਂ ਅਲੱਗ ਹੋ ਰਿਹਾ ਹਾਂ, ਜਿਸ ਨਾਲ ਸਭ ਤੋਂ ਜ਼ਿਆਦਾ ਪਿਆਰ ਕੀਤਾ। ਮੇਰਾ ਮੰਨਣਾ ਹੈ ਕਿ ਟੈਸਟ ਕ੍ਰਿਕਟ ਖੇਡ ਦਾ ਵਧੀਆ ਰੂਪ ਹੈ। ਇਹ ਖਿਡਾਰੀ ਦੀ ਮਾਨਸਿਕ, ਸ਼ਰੀਰਕ ਅਤੇ ਭਾਵਨਾਤਮਾ ਤੌਰ ਉੱਤੇ ਪ੍ਰੀਖਿਆ ਲੈਂਦਾ ਹੈ।"
ਉਨ੍ਹਾਂ ਅੱਗੇ ਕਿਹਾ, "ਦੁਬਾਰਾ ਟੈਸਟ ਨਾ ਖੇਡ ਸਕਣ ਕਰ ਕੇ ਬੁਰਾ ਲੱਗਦਾ ਹੈ, ਪਰ ਕਦੇ ਨਾ ਖੇਡ ਸਕਣਾ ਜ਼ਿਆਦਾ ਦਰਦਨਾਕ ਹੈ, ਇਸ ਲਈ ਮੈਂ ਇੱਕ ਦਿਨਾਂ ਅਤੇ ਟੀ-20 ਉੱਤੇ ਧਿਆਨ ਦਵਾਂਗਾ।"
ਇਹ ਵੀ ਪੜ੍ਹੋ : ਗੰਦੀ ਸੋਚ ਬਦਲੋ, ਧਰਮ ਨੂੰ ਨਾ ਲਿਆਓ ਵਿੱਚ : ਇਰਫ਼ਾਨ ਪਠਾਨ
ਸਟੇਨ ਨੇ ਦਸੰਬਰ 2004 ਵਿੱਚ ਇੰਗਲੈਂਡ ਵਿਰੁੱਧ ਪੋਰਟ ਐਲਿਜ਼ਾਬੈਥ ਵਿੱਚ ਟੈਸਟ ਮੈਚ ਵਿੱਚ ਕਰਿਅਰ ਸ਼ੁਰੂ ਕੀਤਾ ਸੀ। ਇਹ ਦੱਖਣੀ ਅਫ਼ਰੀਕਾ ਦਾ ਸਭ ਤੋਂ ਸਫ਼ਲ ਤੇਜ਼ ਗੇਂਦਬਾਜ਼ ਹੈ।
ਡੇਲ ਸਟੇਨ ਨੇ 93 ਟੈਸਟ ਮੈਚ ਖੇਡੇ ਹਨ। ਟੈਸਟ ਕਰਿਅਰ ਦੌਰਾਨ ਡੇਲ ਸਟੇਨ ਨੇ 22.95 ਦੀ ਔਸਤ ਨਾਲ 439 ਵਿਕਟਾਂ ਲਈਆਂ ਹਨ ਇਸ ਦੌਰਾਨ ਉਨ੍ਹਾਂ ਦੀ ਇਕਾਨਮੀ 3.24 ਰਹੀ।