ETV Bharat / sports

ਦੱਖਣੀ ਅਫ਼ਰੀਕਾ ਟੀਮ 'ਚ ਵਾਪਸੀ 'ਤੇ ਡੇਵਿਲਿਅਰਜ਼ ਨੇ ਕਿਹਾ, ਝੂਠੀ ਉਮੀਦ ਨਹੀਂ ਦੇਵਾਂਗਾ

ਦੱਖਣੀ ਅਫ਼ਰੀਕਾ ਦੇ ਵਿਸਫ਼ੋਟਕ ਬੱਲੇਬਾਜ਼ ਏਬੀ ਡੇਵਿਲਿਅਰਜ਼ ਨੇ ਇਸੇ ਸਾਲ ਦੇ ਆਖ਼ਿਰ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਲਈ ਰਾਸ਼ਟਰੀ ਟੀਮ ਵਿੱਚ ਵਾਪਸੀ ਨੂੰ ਲੈ ਕੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਝੂਠੀਆਂ ਉਮੀਦਾਂ ਨਹੀਂ ਪੈਦਾ ਕਰਨਗੇ।

ਦੱਖਣੀ ਅਫ਼ਰੀਕਾ ਟੀਮ 'ਚ ਵਾਪਸੀ 'ਤੇ ਡੇਵਿਲਿਅਰਜ਼ ਨੇ ਕਿਹਾ, ਝੂਠੀ ਉਮੀਦ ਨਹੀਂ ਦੇਵਾਂਗਾ
ਦੱਖਣੀ ਅਫ਼ਰੀਕਾ ਟੀਮ 'ਚ ਵਾਪਸੀ 'ਤੇ ਡੇਵਿਲਿਅਰਜ਼ ਨੇ ਕਿਹਾ, ਝੂਠੀ ਉਮੀਦ ਨਹੀਂ ਦੇਵਾਂਗਾ
author img

By

Published : Apr 13, 2020, 11:50 PM IST

ਜੋਹਾਨਿਸਬਰਗ : ਬੱਲੇਬਾਜ਼ ਏਬੀ ਡੇਵਿਲਿਅਰਜ਼ ਦਾ ਮੰਨਣਾ ਹੈ ਕਿ ਕੋਵਿਡ-19 ਦੇ ਕਾਰਨ ਟੀ-20 ਵਿਸ਼ਵ ਕੱਪ ਵੀ ਮੁਲਤਵੀ ਹੋ ਸਕਦਾ ਹੈ। ਜਿਸ ਦਾ ਪ੍ਰਬੰਧਨ ਅਕਤੂਬਰ-ਨਵੰਬਰ ਵਿੱਚ ਆਸਟ੍ਰੇਲੀਆ ਵਿੱਚ ਹੋਣਾ ਹੈ। ਇਸੇ ਮਹਾਂਮਾਰੀ ਦੇ ਕਾਰਨ ਕਈ ਖੇਡ ਮੁਕਾਬਲੇ ਰੱਦ ਜਾਂ ਮੁਲਤਵੀ ਹੋ ਗਏ ਹਨ।

ਦੱਖਣੀ ਅਫ਼ਰੀਕਾ ਟੀਮ 'ਚ ਵਾਪਸੀ 'ਤੇ ਡੇਵਿਲਿਅਰਜ਼ ਨੇ ਕਿਹਾ, ਝੂਠੀ ਉਮੀਦ ਨਹੀਂ ਦੇਵਾਂਗਾ
ਏ ਬੀ ਡੇਵਿਲਿਅਰਜ਼ ਅਭਿਆਸ ਸੈਸ਼ਨ ਦੌਰਾਨ।

ਮੇਰੀ ਫ਼ਿਟਨੈੱਸ ਅੱਗੇ ਕਿਵੇਂ ਰਹੇਗੀ

ਡੇਵਿਲਿਅਰਜ਼ ਨੇ ਅਫ਼ਰੀਕੀ ਭਾਸ਼ਾ ਦੇ ਅਖ਼ਬਾਰ ਨੂੰ ਕਿਹਾ ਕਿ ਮੈਂ ਹੁਣ 6 ਮਹੀਨਿਆਂ ਦੇ ਅੱਗੇ ਬਾਰੇ ਨਹੀਂ ਸੋਚ ਸਕਦਾ। ਜੇ ਟੂਰਨਾਮੈਂਟ ਅਗਲੇ ਸਾਲ ਮੁਲਤਵੀ ਹੋਵੇਗਾ ਤਾਂ ਕਈ ਚੀਜ਼ਾਂ ਬਦਲ ਜਾਣਗੀਆਂ। ਹੁਣ ਮੈਂ ਖ਼ੁਦ ਨੂੰ ਉਪਲੱਭਧ ਮੰਨ ਕੇ ਚੱਲ ਰਿਹਾ ਹਾਂ ਪਰ ਮੈਂ ਇਹ ਨਹੀਂ ਜਾਣਦਾ ਹਾਂ ਕਿ ਉਦੋਂ ਮੇਰੀ ਫ਼ਿੱਟਨੈਸ ਕਿਵੇਂ ਰਹੇਗੀ ਅਤੇ ਕੀ ਮੈਂ ਸਿਹਤਮੰਦ ਰਹਾਂਗਾ।

ਏ ਬੀ ਡੇਵਿਲਿਅਰਜ਼ ਸ਼ਾਟ ਖੇਡਦੇ ਹੋਏ।

ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਅਜਿਹੇ ਮੋੜ ਉੱਤੇ ਪਹੁੰਚ ਸਕਦਾ ਹਾਂ ਜਿਥੋਂ ਮੈਂ ਬਾਉਚ (ਕੈਚ ਮਾਰਕ ਬਾਉਚਰ) ਨੂੰ ਕਹਾਂਗਾ ਕਿ ਮੈਂ ਖੇਡਣ ਦਾ ਇਛੁੱਕ ਸੀ, ਮੈਂ ਕੋਈ ਭੂਮਿਕਾ ਨਿਭਾਉਣਾ ਚਾਹੁੰਦਾ ਹਾਂ ਪਰ ਮੈਂ ਖ਼ੁਦ ਖੇਡਣ ਦੇ ਸਮਰੱਥ ਨਹੀਂ ਹਾਂ। ਮੈਨੂੰ ਅਜਿਹੀ ਵਚਨਬੱਧਤਾ ਅਤੇ ਝੂਠੀਆਂ ਉਮਦਾਂ ਬੰਨ੍ਹਣ ਤੋਂ ਡਰ ਲੱਗਦਾ ਹੈ।

ਦੂਸਰੇ ਖਿਡਾਰੀਆਂ ਤੋਂ ਬਿਹਤਰ ਹਾਂ ਉਦੋਂ ਮੇਰੀ ਚੋਣ ਕਰੋ

ਡੇਵਿਲਿਅਰਜ਼ ਨੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਉਹ ਦੱਖਣੀ ਅਫ਼ਰੀਕਾ ਟੀਮ ਵਿੱਚ ਸਿੱਧੇ ਪ੍ਰਵੇਸ਼ ਪਾਉਣ ਦੇ ਹੱਕਦਾਰ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪੂਰਾ ਫਿੱਟ ਰਹਿੰਦਾ ਹਾਂ ਜਿਵੇਂ ਕਿ ਮੈਂ ਚਾਹੁੰਦਾ ਹਾਂ ਤਾਂ ਫ਼ਿਰ ਮੈਂ ਉਪਲੱਭਧ ਰਹਾਂਗਾ। ਜੇ ਅਜਿਹਾ ਨਹੀਂ ਹੁੰਦਾ ਤਾਂ ਫ਼ਿਰ ਮੈਂ ਇਸ ਤਰ੍ਹਾਂ ਦਾ ਇਨਸਾਨ ਨਹੀਂ ਹਾਂ ਜੋ 80 ਫ਼ੀਸਦੀ ਫਿੱਟ ਹੋਣ ਉੱਤੇ ਖ਼ੁਦ ਨੂੰ ਉਪਲੱਭਧ ਰੱਖੇ। ਉਦੋਂ ਮੈਨੂੰ ਟ੍ਰਾਇਲ ਤੋਂ ਲੰਘ ਕੇ ਬਾਉਚਰ ਨੂੰ ਦਿਖਾਉਣਾ ਹੋਵੇਗਾ ਕਿ ਮੈਂ ਹੁਣ ਵੀ ਵਧੀਆ ਖਿਡਾਰੀ ਹਾਂ।

ਏ ਬੀ ਡੇਵਿਲਿਅਰਜ਼।

ਇਸ ਬੱਲੇਬਾਜ਼ ਨੇ ਕਿਹਾ ਕਿ ਉਨ੍ਹਾਂ ਨੂੰ ਉਦੋਂ ਮੇਰੀ ਚੋਣ ਕਰਨੀ ਚਾਹੀਦੀ ਹੈ ਜਦੋਂ ਉਨ੍ਹਾਂ ਨੂੰ ਲੱਗੇ ਕਿ ਮੈਂ ਦੂਸਰੇ ਖਿਡਾਰੀਆਂ ਤੋਂ ਬਿਹਤਰ ਹਾਂ। ਮੈਂ ਉਸੇ ਤਰ੍ਹਾਂ ਦਾ ਇਨਸਾਨ ਨਹੀਂ ਹਾਂ ਜੋ ਇਹ ਸਮਝੇ ਕਿ ਮੈਂ ਜੋ ਚਾਹੁੰਦਾ ਹਾਂ ਉਵੇਂ ਹੀ ਹੋਣਾ ਚਾਹੀਦਾ।

ਮੈਨੂੰ ਆਪਣਾ ਸਥਾਨ ਪਾਉਣ ਦੇ ਲਈ ਸਖ਼ਤ ਮਿਹਨਤ ਕਰਨੀ ਹੋਵੇਗੀ

ਆਸਟ੍ਰੇਲੀਆ ਵਿੱਚ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਡੇਵਿਲਿਅਰਜ਼ ਦੀ ਵਾਪਸੀ ਦੇ ਲਈ ਸ਼ਾਨਦਾਰ ਮੰਚ ਹੋ ਸਕਦਾ ਹੈ, ਪਰ ਉਹ ਇੰਗਲੈਂਡ ਵਿੱਚ ਪਿਛਲੇ ਸਾਲ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਨਹੀਂ ਦੁਹਰਾਉਣਾ ਚਾਹੀਦਾ ਹੈ ਜਦ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਵਾਪਸੀ ਦੀ ਇੱਛਾ ਪ੍ਰਗਟਾਈ ਸੀ ਪਰ ਉਨ੍ਹਾਂ ਦੀ ਪੇਸ਼ਕਸ਼ ਠੁਕਰਾ ਦਿੱਤੀ ਗਈ ਸੀ।

ਵਿਸ਼ਵ ਕੱਪ 2020।

ਉਨ੍ਹਾਂ ਨੇ ਕਿਹਾ ਮੈਂ ਇੱਕ ਨਿਸ਼ਚਿਤ ਜਵਾਦ ਦੇਣ ਨੂੰ ਲੈ ਕੇ ਅਨਿਸ਼ਚਿਤ ਹਾਂ ਕਿਉਂਕਿ ਪੂਰਬ ਵਿੱਚ ਮੈਨੂੰ ਕਾਫ਼ੀ ਨੁਕਸਾਨ ਹੋਇਆ ਸੀ। ਲੋਕ ਫ਼ਿਰ ਤੋਂ ਸੋਚਣਗੇ ਕਿ ਮੈਂ ਆਪਣੇ ਦੇਸ਼ ਤੋਂ ਮੂੰਹ ਮੋੜਿਆ। ਮੈਂ ਸਿੱਧਾ ਟੀਮ ਵਿੱਚ ਥਾਂ ਨਹੀਂ ਬਣਾ ਸਕਦਾ ਹਾਂ। ਮੈਨੂੰ ਆਪਣਾ ਸਥਾਨ ਪਾਉਣ ਦੇ ਲਈ ਸਖ਼ਤ ਮਿਹਨਤ ਕਰਨੀ ਹੋਵੇਗੀ ਅਤੇ ਉਸ ਦਾ ਹੱਕਦਾਰ ਬਣਨਾ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.