ਚੇਨਈ: ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ। ਮੌਰਿਸ ਨੂੰ ਬੀਰਵਾਰ ਨੂੰ ਆਈਪੀਐਲ-2021 ਦੇ ਲਈ ਹੋਈ ਬੋਲੀ ਵਿੱਚ. ਰਾਜਸਥਾਨ ਰਇਅਲਜ਼ ਨੇ 16.25 ਕਰੋੜ ਰੁਪਏ ਵਿੱਚ ਖ਼ਰੀਦਿਆ।
ਇਸੇ ਤਰ੍ਹਾਂ ਆਲਰਾਊਂਡਰ ਕ੍ਰਿਸ਼ਣੱਪਾ ਗੌਤਮ 9.25 ਕਰੋੜ ਰੁਪਏ ਦੀ ਬੋਲੀ ਦੇ ਨਾਲ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਰਹੇ। ਗੌਤਮ ਨੂੰ ਚੇਨਈ ਸੁਪਰ ਕਿੰਗਜ਼ ਨੇ ਖ਼ਰੀਦਿਆ। ਕ੍ਰਿਸ ਮੌਰਿਸ ਤੋਂ ਬਾਅਦ ਕਾਇਲ ਜੇਮੀਸਨ (ਨਿਊਜੀਲੈਂਡ) ਦੂਜੇ ਸਭ ਤੋਂ ਮਹਿੰਗੇ ਖਿਡਾਰੀ ਰਹੇ। ਜੇਮਿਸਨ ਨੂੰ ਰਾਇਲ ਚੈਲੇਂਜਰਜ਼ ਬੈਂਲਲੌਰ ਨੇ 15 ਕਰੋੜ ਰੁਪਏ ਵਿੱਚ ਖ਼ਰੀਦਿਆ। ਇਸੇ ਤਰ੍ਹਾਂ ਆਲਰਾਊਂਡਰ ਗਲੈਨ ਮੈਕਸਵੇਲ ਨੂੰ ਰਾਇਲ ਚੈਂਲੇਂਜਰ ਨੇ 14.25 ਕਰੋੜ ਰੁਪਏ ਵਿੱਚ ਆਪਣੇ ਨਾਲ ਜੋੜਿਆ।
ਮੌਰਿਸ ਤੋਂ ਪਹਿਲਾਂ ਆਈਪੀਐੱਲ ਦੇ ਇਤਿਹਾਸ ਵਿੱਚ ਸਭ ਤੋਂ ਮਹਿਗੀ ਕੀਮਤ ਤੇ ਵਿਕਣ ਵਾਲੇ ਖਿਡਾਰੀ ਹੋਣ ਦੇ ਰਿਕਾਰਡ ਯੁਵਰਾਜ ਸਿੰਘ ਦੇ ਨਾਮ ਰਿਹਾ ਹੈ। ਜਿਨ੍ਹਾਂ ਨੂੰ 2015 ਵਿੱਚ ਦਿੱਲੀ ਡੇਅਰਡੇਵਿਲਸ (ਹਣ ਦਿੱਲੀ ਕੈਪੀਟਲਜ਼) ਨੇ 16 ਕਰੋੜ ਰੁਪਏ ਵਿੱਚ ਖ਼ਰੀਦਿਆਂ ਸੀ। ਇਸ ਸਾਲ ਦੀ ਨੀਲਾਮੀ ਵਿੱਚ ਆਸਟਰੇਲੀਆ ਦੇ ਜਾਏ ਰਿਚਡਰਸਨ ਵੀ ਕਾਫੀ ਮਹਿੰਗ ਵਿਕੇ। ਜਾਏ ਨੂੰ ਪੰਜਾਬ ਕਿੰਗਜ਼ ੇ 14 ਕਰੋੜ ਰੁਪਏ ਵਿੱਚ ਖ਼ਰੀਦਿਆ। ਆਸਟਰੇਲੀਆ ਦੇ ਹੀ ਰਿਸੇ ਮੇਰੇਡਿਥ ਵੀ ਮਹਿੰਗੇ ਖਿਡਾਰੀ ਵਿੱਚ ਰਹੇ ਅਤੇ ਉਨ੍ਹਾਂ ਨੂੰ ਪੰਜਾਬ ਨੇ 8 ਕਰੋੜ ਵਿੱਚ ਖ਼ਰੀਦਿਆ।