ਦੁਬਈ: ਆਈਪੀਐਲ ਸ਼ੁਰੂ ਹੋਣ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੂੰ ਵੱਡਾ ਝਟਕਾ ਲੱਗਾ ਹੈ। ਚੇਨਈ ਸੁਪਰ ਕਿੰਗਜ਼ ਦੇ ਕਈ ਸਟਾਫ ਮੈਂਬਰ ਕੋਵਿਡ-19 ਪੌਜ਼ੀਟਿਵ ਪਾਏ ਗਏ ਹਨ। ਹਾਲਾਂਕਿ ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਹੈ ਕਿ ਟੀਮ ਦੇ ਕਿੰਨੇ ਮੈਂਬਰ ਕੋਰੋਨਾ ਪੌਜ਼ੀਟਿਵ ਆਏ ਹਨ।
ਸੀਐਸਕੇ 21 ਅਗਸਤ ਨੂੰ ਦੁਬਈ ਪਹੁੰਚੀ ਸੀ ਜਿਥੇ ਸਾਰੀ ਟੀਮ ਨੂੰ ਪਹਿਲਾਂ ਹੀ ਇੱਕ ਹਫ਼ਤੇ ਦੇ ਇਕਾਂਤਵਾਸ 'ਚ ਰੱਖਿਆ ਗਿਆ ਸੀ। ਹੁਣ ਜਦੋਂ ਸਟਾਫ਼ ਦੇ ਮੈਂਬਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਤਾਂ ਮਜਬੂਰੀ 'ਚ ਟੀਮ ਦੇ ਇਕਾਂਵਾਸ ਦਾ ਸਮਾਂ ਵਧਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸੀਐਸਕੇ ਪਹਿਲਾਂ 28 ਅਗਸਤ ਨੂੰ ਆਪਣੇ ਅਭਿਆਸ ਮੈਚ ਸ਼ੁਰੂ ਕਰਨ ਵਾਲੀ ਸੀ ਪਰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਜਾਣਕਾਰੀ ਮੁਤਾਬਕ ਹੁਣ ਟੀਮ 1 ਸਤੰਬਰ ਤੋਂ ਅਭਿਆਸ ਮੈਚ ਸ਼ੁਰੂ ਕਰੇਗੀ। ਕੁਝ ਟੀਮਾਂ ਨੇ ਪਹਿਲਾਂ ਹੀ ਅਭਿਆਸ ਸ਼ੁਰੂ ਕਰ ਦਿੱਤਾ ਹੈ।