ਕੋਲਕਾਤਾ : ਕੋਰੋਨਾ ਵਾਇਰਸ ਦੇ ਦਿਨ ਪ੍ਰਤੀ ਦਿਨ ਵੱਧਦੇ ਪ੍ਰਕੋਪ ਦੇ ਕਾਰਨ ਬੰਗਾਲ ਕ੍ਰਿਕਟ ਸੰਘ (ਸੀਏਬੀ) ਨੇ ਆਪਣੇ ਸਾਰੇ ਕਲੱਬ ਕ੍ਰਿਕਟਰਾਂ ਅਤੇ ਮੈਚ ਅਧਿਕਾਰੀਆਂ ਦੇ ਲਈ ਬੀਮਾ ਉਪਲੱਭਧ ਕਰਵਾ ਰਿਹਾ ਹੈ। ਬੰਗਾਲ ਸਰਕਾਰ ਵੱਲੋਂ ਐਤਵਾਰ ਨੂੰ ਕੋਲਕਾਤਾ ਬੰਦ ਦੇ ਹੁਕਮਾਂ ਤੋਂ ਬਾਅਦ ਸੀਏਬੀ ਇਸ ਹਫ਼ਤੇ ਦੇ ਅੰਤ ਤੱਕ ਬੰਦ ਰਹੇਗਾ। ਪਹਿਲਾਂ ਸੀਏਬੀ ਸਿਰਫ਼ 21 ਮਾਰਚ ਤੱਕ ਬੰਦ ਸੀ।
ਸੀਏਬੀ ਦੀ ਮੈਡੀਕਲ ਕਮੇਟੀ ਦੇ ਚੇਅਰਮੈਨ ਪ੍ਰਦੀਪ ਡੇਅ ਅਤੇ ਮੈਂਬਰ ਸੰਤਾਨੁ ਮਿਤਰਾ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਐੱਸਬੀਆਈ ਜਨਰਲ ਇੰਸੋਰੈਂਸ ਅਧਿਕਾਰੀਆਂ ਨਾਲ ਮੁਲਾਕਾਤਾ ਕੀਤੀ ਸੀ।
ਐੱਸਬੀਆਈ ਨੇ ਕੋਰੋਨਾ ਵਾਇਰਸ ਦੇ ਕਵਰ ਦੇ ਤੌਰ ਉੱਤੇ ਸੀਏਬੀ ਦੇ ਮੈਂਬਰ ਅਭਿਸ਼ੇਕ ਡਾਲਮਿਆ ਨੂੰ ਚਿੱਠੀ ਲਿਖ ਬੀਮਾ ਦੇਣ ਦੀ ਲਈ ਹਾਮੀ ਭਰਦਿਆਂ ਲਿਖਿਆ ਕਿ ਤੁਹਾਡੇ ਸੰਘ ਦੇ ਕ੍ਰਿਕਟਰਾਂ, ਅੰਪਾਇਰਾਂ, ਸਕੋਰਰਾਂ ਆਦਿ ਨੂੰ ਕੋਰੋਨਾ ਵਾਇਰਸ ਦੇ ਕਵਰ ਦੇ ਤੌਰ ਉੱਤੇ ਪਾਲਿਸੀ ਦਾ ਹਿੱਸਾ ਬਣਾਇਆ ਜਾਂਦਾ ਹੈ। ਅਸੀਂ ਆਪਣੇ ਟੀਪੀਏ ਨੂੰ ਕੋਵਿਡ-19 ਦੇ ਮਾਮਲਿਆਂ ਦੀ ਜਾਂਚ ਕਰਨ ਨੂੰ ਕਿਹਾ ਹੈ ਅਤੇ ਕਿਸੇ ਵੀ ਤਰੀਕੇ ਦੇ ਕਲੇਮ ਨੂੰ ਮਨਾ ਨਹੀਂ ਕੀਤਾ ਜਾਵੇਗਾ।
ਇਸ ਵਿੱਚ ਬੰਗਾਲ ਦੀਆਂ ਮਹਿਲਾਵਾਂ ਖਿਡਾਰੀਆਂ ਤੋਂ ਇਲਾਵਾ ਬੰਗਾਲ ਦੇ ਲਈ ਖੇਡ ਚੁੱਕੇ ਸਾਬਕਾ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।