ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਅੱਜ ਆਪਣਾ 31ਵਾਂ ਜਨਮ ਦਿਨ ਮਨਾ ਰਹੇ ਹਨ। 6 ਦਸੰਬਰ, 1988 ਨੂੰ ਗੁਜਰਾਤ ਵਿੱਚ ਪੈਦਾ ਹੋਏ ਰਵਿੰਦਰ ਜਡੇਜਾ ਨੇ 8 ਫ਼ਰਵਰੀ, 2009 ਨੂੰ ਸ਼੍ਰੀਲੰਕਾ ਵਿਰੁੱਧ ਭਾਰਤ ਲਈ ਇੱਕ ਦਿਨਾਂ ਮੈਚ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 10 ਫ਼ਰਵਰੀ 2009 ਨੂੰ ਉਨ੍ਹਾਂ ਨੇ ਆਪਣੇ ਕਰਈਅਰ ਦਾ ਪਹਿਲਾ ਟੀ-20 ਮੈਚ ਖੇਡਿਆ ਸੀ ਅਤੇ ਫ਼ਿਰ 13 ਦਸੰਬਰ 2012 ਨੂੰ ਇੰਗਲੈਂਡ ਵਿਰੁੱਧ ਪਹਿਲਾ ਟੈਸਟ ਮੈਚ ਖੇਡਿਆ ਸੀ।
![ravinder jadeja birthday](https://etvbharatimages.akamaized.net/etvbharat/prod-images/5289495_ravindra_jadej.jpg)
ਆਈਸੀਸੀ ਦੀ ਟੈਸਟ ਆਲਰਾਊਂਡਰ ਰੈਕਿੰਗ ਵਿੱਚ ਦੂਸਰੇ ਸਥਾਨ ਉੱਤੇ ਹਾਜ਼ਰ ਰਵਿੰਦਰ ਜਡੇਜਾ ਨੇ 156 ਇੱਕ ਦਿਨਾਂ ਮੈਚਾਂ ਵਿੱਚ 30.84 ਦੀ ਔਸਤ ਨਾਲ 2128 ਦੌੜਾਂ ਬਣਾਈਆਂ ਹਨ ਅਤੇ 178 ਵਿਕਟਾਂ ਲਈਆਂ ਹਨ। ਉੱਥੇ ਹੀ ਟੈਸਟ ਕ੍ਰਿਕਟ ਵਿੱਚ ਜਡੇਜਾ ਨੇ 48 ਮੈਚਾਂ ਵਿੱਚ 1844 ਦੌੜਾਂ ਬਣਾਉਣ ਤੋਂ ਇਲਾਵਾ 211 ਵਿਕਟਾਂ ਵੀ ਲਈਆਂ ਹਨ।
![ravinder jadeja birthday](https://etvbharatimages.akamaized.net/etvbharat/prod-images/5289495_ravindra-jadeja.jpg)
ਜਡੇਜਾ ਨੇ ਸਾਲ 2006-07 ਵਿੱਚ ਦਲਿਪ ਟ੍ਰਾਫ਼ੀ ਦੇ ਨਾਲ ਆਪਣੇ ਫ੍ਰਸਟ ਕਲਾਸ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ 2006 ਅਤੇ 2008 ਵਿੱਚ ਉਨ੍ਹਾਂ ਨੂੰ ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਖੇਡਣ ਦਾ ਮੌਕਾ ਮਿਲਿਆ।
ਜਡੇਜਾ ਸੌਰਾਸ਼ਟਰ ਖੇਤਰ ਦੇ ਜਾਮਨਗਰ ਜ਼ਿਲ੍ਹੇ ਵਿਖੇ ਸਥਿਤ ਨਵਾਂਗਾਮ-ਖੇੜ ਵਿੱਚ ਇੱਕ ਪ੍ਰਾਇਵੇਟ ਸਿਕਓਰਟੀ ਏਜੰਸੀ ਵਿੱਚ ਸਿਕਓਰਟੀ ਗਾਰਡ ਵੱਜੋਂ ਕੰਮ ਕਰਨ ਵਾਲੇ ਅਨਿਰੁੱਧ ਸਿੰਘ ਅਤੇ ਲਤਾ ਦੇ ਬੇਟੇ ਹਨ। ਸਾਲ 2005 ਵਿੱਚ ਇੱਕ ਸੜਕ ਹਾਦਸੇ ਵਿੱਚ ਰਵਿੰਦਰ ਜਡੇਜਾ ਦੀ ਮਾਂ ਦੀ ਮੌਤ ਹੋ ਗਈ ਸੀ।
ਟੈਸਟ ਕ੍ਰਿਕਟ ਵਿੱਚ ਜਡੇਜਾ ਹੁਣ ਇੱਕ ਭਰੋਸੇਮੰਦ ਨਾਂਅ ਬਣਾ ਚੁੱਕੇ ਹਨ। ਉਨ੍ਹਾਂ ਨੇ ਪਿਛਲੇ 2 ਸਾਲਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਹ ਭਰੋਸਾ ਕਾਇਮ ਕੀਤਾ ਹੈ। ਉਹ ਪਿਛਲੇ 2 ਟੈਸਟ ਵਿੱਚ 6ਵੇਂ ਤੋਂ 9ਵੇਂ ਕ੍ਰਮ ਤੱਕ ਬੱਲੇਬਾਜ਼ੀ ਵਿੱਚ ਸਭ ਤੋਂ ਜ਼ਿਆਦਾ ਔਸਤ ਨਾਲ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ ਇਸ ਦੌਰਾਨ 17 ਪਾਰੀਆਂ ਵਿੱਚ 55.60 ਦੀ ਔਸਤ ਨਾਲ 668 ਦੌੜਾਂ ਬਣਾਈਆਂ ਹਨ ਅਤੇ ਇਸ ਦੌਰਾਨ 1 ਸੈਂਕੜਾ ਅਤੇ 6 ਅਰਧ-ਸੈਂਕੜਾ ਲਾਇਆ ਹੈ।