ETV Bharat / sports

ਭਾਰਤ-ਬੰਗਲਾਦੇਸ਼ ਲੜੀ ਤੋਂ ਪਹਿਲਾਂ ਹੀ ਫ਼ਸੇ ਸ਼ਾਕਿਬ

ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਦੀਆਂ ਸ਼ਰਤਾਂ ਦਾ ਉਲੰਘਣਾ ਕਰਨ ਦੇ ਮਾਮਲੇ ਵਿੱਚ ਬੋਰਡ ਸ਼ਾਕਿਬ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗਾ।

ਭਾਰਤ-ਬੰਗਲਾਦੇਸ਼ ਲੜੀ ਤੋਂ ਪਹਿਲਾਂ ਹੀ ਫ਼ਸੇ ਸ਼ਾਕਿਬ
author img

By

Published : Oct 26, 2019, 9:13 PM IST

ਢਾਕਾ : ਭਾਰਤ ਵਿਰੁੱਧ ਲੜੀ ਤੋਂ ਪਹਿਲਾਂ ਬੰਗਲਾਦੇਸ਼ ਟੀਮ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਬੰਗਲਾਦੇਸ਼ ਕ੍ਰਿਕਟ ਟੀਮ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਵਿਰੁੱਧ ਆਪਣੀ ਮੰਗ ਨੂੰ ਲੈ ਕੇ ਹੜਤਾਲ ਉੱਤੇ ਜਾਣ ਦਾ ਫ਼ੈਸਲਾ ਕੀਤਾ ਤਾਂ ਹੁਣ ਕਪਤਾਨ ਸ਼ਾਕਿਬ ਅਲ ਹਸਨ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਬੋਰਡ ਨੇ ਟੈਸਟ ਅਤੇ ਟੀ20 ਕਪਤਾਨ ਸ਼ਾਕਿਬ ਵਿਰੁੱਦ 'ਕਾਰਨ ਦੱਸੋ' ਨੋਟਿਸ ਵੀ ਜਾਰੀ ਕੀਤਾ ਹੈ। ਦਰਅਸਲ ਸ਼ਾਕਿਬ ਨੇ ਟੈਲੀਕਾਮ ਕੰਪਨੀ ਦੇ ਨਾਲ ਡੀਲ ਕਰ ਕੇ ਬੋਰਡ ਦੇ ਨਿਯਮ ਅਤੇ ਸ਼ਰਤਾਂ ਦਾ ਉਲੰਘਣ ਕੀਤਾ ਸੀ ਜਿਸ ਤੋਂ ਬਾਅਦ ਬੋਰਡ ਨੂੰ ਅਜਿਹਾ ਕਦਮ ਚੁੱਕਣਾ ਪਿਆ।

ਬੋਰਡ ਦੇ ਪ੍ਰਧਾਨ ਨਜਮੁੱਲ ਹਸਨ ਨੇ ਕਿਹਾ ਕਿ ਜੇ ਸ਼ਾਕਿਬ ਨੇ ਸਹੀ ਜਵਾਬ ਨਹੀਂ ਦਿੱਤਾ ਤਾਂ ਉਸ ਦੇ ਵਿਰੁੱਧ ਸਖ਼ਤ ਕਦਮ ਚੁੱਕਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਉਹ ਕਿਸੇ ਟੈਲੀਕਾਮ ਕੰਪਨੀ ਦੇ ਨਾਲ ਇਕਰਾਰ ਨਹੀਂ ਕਰ ਸਕਦੇ ਅਤੇ ਇਸ ਦੀ ਵਜ੍ਹਾ ਸਾਡੇ ਇਕਰਾਰ ਦਸਤਾਵੇਜ਼ਾਂ ਵਿੱਚ ਸਾਫ਼-ਸਾਫ਼ ਲਿਖੀ ਗਈ ਹੈ।

ਬੰਗਲਾਦੇਸ਼ ਕ੍ਰਿਕਟ ਟੀਮ।
ਬੰਗਲਾਦੇਸ਼ ਕ੍ਰਿਕਟ ਟੀਮ।

ਨਜਮੁੱਲ ਹਸਨ ਨੇ ਅੱਗੇ ਕਿਹਾ ਕਿ ਅਸੀਂ ਕੰਪਨੀ ਅਤੇ ਸ਼ਾਕਿਬ ਦੋਵਾਂ ਤੋਂ ਮੁਆਵਜ਼ੇ ਦੇ ਮੰਗ ਕਰਾਂਗੇ। ਅਸੀਂ ਸ਼ਾਕਿਬ ਨੂੰ ਇਸ ਲਈ ਨੋਟਿਸ ਭੇਜਿਆ ਹੈ ਕਿ ਉਹ ਆਪਣੀ ਸਫ਼ਾਈ ਵਿੱਚ ਕੁੱਝ ਕਹਿਣ। ਅਸੀਂ ਉਨ੍ਹਾਂ ਨੂੰ ਮੌਕਾ ਦੇਣਾ ਚਾਹੀਦਾ ਤਾਂ ਕਿ ਉਹ ਦੱਸ ਸਕਣ ਕਿ ਉਨ੍ਹਾਂ ਨੇ ਕੋਈ ਵੀ ਨਿਯਮ ਨਹੀਂ ਤੋੜਿਆ ਹੈ।

ਅਭਿਆਸ ਸੈਸ਼ਨ ਵਿੱਚ ਵੀ ਨਹੀਂ ਪਹੁੰਚੇ ਸ਼ਾਕਿਬ

ਸ਼ਾਕਿਬ ਨੇ ਸ਼ੁੱਕਰਵਾਰ ਨੂੰ ਮੀਰਪੁਰ ਦੇ ਨੈਸ਼ਨਲ ਕ੍ਰਿਕਟ ਸਟੇਡਿਅਮ ਵਿੱਚ ਹੋਏ ਟ੍ਰੇਨਿੰਗ ਕੈਂਪ ਦਾ ਅਭਿਆਸ ਸੈਸ਼ਨ ਵਿੱਚ ਵੀ ਭਾਗ ਨਹੀਂ ਲਿਆ ਸੀ। ਜੋ ਕਿ ਭਾਰਤ ਦੇ ਨਾਲ ਟੀ-20 ਟੈਸਟ ਲੜੀ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ। ਟੀਮ ਦੇ ਮੁੱਖ ਕੋਟ ਰਸੇਲ ਡੋਮਿੰਗੋ ਦਾ ਕਹਿਣਾ ਹੈ ਕਿ ਆਲ ਰਾਉਂਡਰ ਬੀਮਾਰ ਹੈ ਇਸ ਲਈ ਉਹ ਅਭਿਆਸ ਸੈਸ਼ਨ ਵਿੱਚ ਹਿੱਸਾ ਨਹੀਂ ਲੈ ਸਕਦੇ।

Intro:ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾਂ ਜਿੱਥੇ ਗਵਾਲੀਅਰ ਦੇ ਕਿਲੇ ਵਿੱਚੋਂ 52ਰਾਜਿਆਂ ਨੂੰ ਰਿਹਾਅ ਕਰਵਾ ਕੇ ਪਹੁੰਚੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ।

ਜਿੱਥੇ ਸੁਸ਼ੋਭਤ ਹੈ ਉਨ੍ਹਾਂ ਦਾ ਬਵੰਜਾ ਕਲੀਆਂ ਵਾਲਾ ਚੋਲਾ ਸਾਹਿਬ ।
ਇਸ ਸਥਾਨ ਤੇ ਗੁਰੂ ਜੀ45 ਦਿਨਾਂ ਰਹੇ ਸਨ ।

Body:ਦੀਵਾਲੀ ਦੇ ਤਿਉਹਾਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸਿੱਖ ਇਤਿਹਾਸ ਵਿਚ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਭਾਵ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਦਿਨ ਗਵਾਲੀਅਰ ਦੇ ਕਿਲ੍ਹੇ ਵਿਚੋਂ 52ਰਾਜਿਆਂ ਨੂੰ ਰਿਹਾਅ ਕਰਵਾਇਆ ਸੀ ।
ਗਵਾਲੀਅਰ ਦੇ ਕਿਲੇ ਵਿੱਚੋਂ ਪਹਾੜੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ 1631ਇਸਵੀ ਨੂੰ ਘੁਡਾਣੀ ਕਲਾਂ ਜੋ ਕਿ ਖੰਨਾ ਤੋਂ ਤਕਰੀਰਬਨ ਪੱਚੀ ਕਿਲੋਮੀਟਰ ਦੂਰੀ ਤੇ ਸਥਿਤ ਹੈ ।
ਜੇਕਰ ਅਸੀਂ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਉੱਪਰ 45ਦਿਨ ਰਹੇ ਸਨ। ਇਸ ਜਗ੍ਹਾ ਉੱਪਰ ਬਾਬਾ ਸੂਰਤੀਆ ਜੀ ਦੇ ਘਰ ਗੁਰੂ ਜੀ ਉਨ੍ਹਾਂ ਦੀ ਹਵੇਲੀ ਵਿੱਚ ਰਹਿੰਦੇ ਸਨ ਅਤੇ ਗੁਰਦੁਆਰਾ ਸੀ ਚੋਲਾ ਸਾਹਿਬ ਜੀ ਬਵੰਜਾ ਕਲੀਆਂ ਵਾਲਾ ਚੋਲਾ ਸਾਹਿਬ ਅਤੇ ਕੁਝ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਨਿਸ਼ਾਨੀਆਂ ਵੀ ਸੁਸ਼ੋਭਿਤ ਹਨ। ਇਸ ਜਗ੍ਹਾ ਉੱਪਰ ਗੁਰੂ ਜੀ ਦੀਵਾਨ ਲਗਾਉਂਦੇ ਸਨ ਸੰਗਤਾਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਦੇ ਸਨ ।ਇਸ ਪਿੰਡ ਵਿੱਚ ਕਈ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਨੂੰ ਦਰਸਾਉਂਦੇ ਹਨ ।

Conclusion:ਘੁਡਾਣੀ ਕਲਾਂ ਇਲਾਕੇ ਦਾ ਸਭ ਤੋਂ ਵੱਡਾ ਪਿੰਡ ਹੈ। ਜੇਕਰ ਇਤਿਹਾਸਕ ਗੁਰਦੁਆਰਾ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਉਪਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜਿੱਥੇ ਗੁਰੂ ਜੀ 1631ਈਸਵੀ ਵਿੱਚ ਪਹੁੰਚੇ ਸਨ ਅਤੇ ਉਨ੍ਹਾਂ ਨੇ ਪਿੰਡ ਦੇ ਬਾਹਰ ਇੱਕ ਦਰੱਖਤ ਹੇਠ ਕਮਰ ਕਸਾ ਖੋਲ੍ਹਿਆ ਤੇ ਦਮ ਲਿਆ ਸੀ ।ਇਸ ਜਗ੍ਹਾ ਉੱਪਰ ਰਹਿਣ ਵਾਲੇ ਇੱਕ ਸਾਧੂ ਤਪੱਸਵੀ ਨੇ ਗੁਰੂ ਜੀ ਨੂੰ ਜਲ ਛਕਾਇਆ ਅਤੇ ਉਨ੍ਹਾਂ ਨਾਲ ਪਰਮਾਰਥ ਬਚਨ ਬਿਲਾਸ ਵੀ ਕੀਤੇ ਸਨ।
ਗੁਰਦੁਆਰਾ ਸ੍ਰੀ ਭੜੋਲਾ ਸਾਹਿਬ ਇਸ ਜਗ੍ਹਾ ਉੱਪਰ ਬਾਬਾ ਸੂਰਤੀਆ ਜੀ ਦਾ ਘਰ ਸੀ ਗੁਰੂ ਜੀ ਨੇ ਭੜੋਲਾ ਸਾਹਿਬ ਦੇ ਵਿੱਚ ਦਾਣੇ ਪਾ ਕੇ ਵਰ ਦਿੱਤਾ ਸੀ ਕਿ ਇਸ ਨੂੰ ਖੋਲ੍ਹ ਕੇ ਨਹੀਂ ਦੇਖਣਾ ਇਸ ਵਿੱਚ ਵਰਤੀ ਜਾਣ ਵਾਲੀ ਰਸਦ ਕਦੇ ਵੀ ਖਤਮ ਨਹੀਂ ਹੋਵੇਗੀ।
ਗੁਰਦੁਆਰਾ ਚੋਲਾ ਸਾਹਿਬ ਜਿੱਥੇ ਬਵੰਜਾ ਕਲੀਆਂ ਵਾਲਾ ਚੋਲਾ ਸਾਹਿਬ ਅਤੇ ਸੁਨਹਿਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਸਾਹਿਬ ਜਿਸ ਤੇ ਗੁਰੂ ਜੀ ਨਿੱਤ ਨੇਮ ਕਰਿਆ ਕਰਦੇ ਸਨ ਅਤੇ ਗੁਰੂ ਜੀ ਦਾ ਜੋੜਾ ਸਾਹਿਬ ਵੀ ਸੁਸ਼ੋਭਿਤ ਹੈ।
ਗੁਰਦੁਆਰਾ ਨਿੰਮਸਰ ਸਾਹਿਬ ਜਿੱਥੇ ਗੁਰੂ ਜੀ ਨੇ ਨਿੰਮ ਦੀ ਦਾਤਨ ਕੁਰਲਾ ਕਰਕੇ ਟੋਭੇ ਦੇ ਕੰਢੇ ਗੱਡ ਦਿੱਤੀ ਸੀ ਅਤੇ ਅੱਜ ਉੱਥੇ ਇੱਕ ਨਿੰਮ ਦਾ ਦਰੱਖਤ ਵੀ ਮੌਜੂਦ ਹੈ ।
ਇਹ ਸਾਰੇ ਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿੱਘੀ ਯਾਦ ਨੂੰ ਪ੍ਰਗਟ ਕਰਦੇ ਹਨ ।

ਬਾਈਟ:-01 ਸੇਵਾਦਾਰ
ਬਾਈਟ;-02 ਪੋ੍ਫੈਸਰ ਅਵਤਾਰ ਸਿੰਘ(ਪੱਤਰਕਾਰ)

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.