ਬਠਿੰਡਾ: ਜ਼ਿਲ੍ਹਾ ਪੁਲਿਸ ਨੇ ਇੱਕ ਅਜਿਹੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ (PORN VIDEO NEWS) ਹੈ, ਜੋ ਮੋਬਾਈਲ ਫੋਨ ਵਿੱਚ ਬੱਚਿਆਂ ਦੇ ਸ਼ੋਸ਼ਣ ਦੀਆਂ ਪੋਰਨ ਵੀਡੀਓ ਰੱਖਦਾ ਸੀ। ਇਹ ਸ਼ਾਇਦ ਪੰਜਾਬ ਦਾ ਪਹਿਲਾ ਮਾਮਲਾ ਹੋਵੇਗਾ ਜਦੋਂ ਪੁਲਿਸ ਵੱਲੋਂ ਇਸ ਤਰ੍ਹਾਂ ਦਾ ਐਕਸ਼ਨ ਲਿਆ ਗਿਆ ਹੈ ਹੈ।
ਪੁਲਿਸ ਨੇ ਫੋਨ ਜ਼ਬਤ ਕਰ ਕੀਤੀ ਜਾਂਚ
ਜਾਣਕਾਰੀ ਦਿੰਦੇ ਹੋਏ ਥਾਣਾ ਸਾਈਬਰ ਸੈਲ ਦੀ ਇੰਚਾਰਜ ਸੁਖਬੀਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੇ ਆਪਣੇ ਮੋਬਾਈਲ ਫੋਨ ਵਿੱਚ ਬੱਚਿਆਂ ਦੀਆਂ ਪੋਰਨ ਵੀਡੀਓ ਰੱਖੀਆਂ ਹੋਈਆਂ ਹਨ। ਇਹ ਸੂਚਨਾ ਦੇ ਅਧਾਰ ਉੱਤੇ ਪੁਲਿਸ ਨੇ ਮੁਲਜ਼ਮ ਦਾ ਰੈਡਮੀ 10 (Redmi 10) ਮੋਬਾਈਲ ਫੋਨ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜਿਆ ਤਾਂ ਜਾਂਚ ਰਿਪੋਰਟ ਤੋਂ ਬਾਅਦ ਮੁਲਜ਼ਮ ਦੇ ਫੋਨ ਵਿੱਚੋਂ ਵੱਡੀ ਪੱਧਰ ਉੱਤੇ ਚਾਇਲਡ ਪੋਰਨ ਗ੍ਰਾਫੀ ਨਾਲ ਸੰਬੰਧਿਤ ਵੀਡੀਓ ਮਿਲੀਆਂ ਹਨ।
ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਕੀਤੀ ਅਪੀਲ
ਚਾਇਲਡ ਪੋਰਨ ਗ੍ਰਾਫੀ ਮੋਬਾਇਲ ਵਿੱਚ ਰੱਖਣਾ ਕਾਨੂੰਨ ਅਪਰਾਧ ਹੈ ਜਿਸ ਉੱਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਇੰਸਪੈਕਟਰ ਸੁਖਬੀਰ ਕੌਰ ਨੇ ਕਿਹਾ ਕਿ ਅੱਜ ਕੱਲ੍ਹ ਹਰ ਵਿਅਕਤੀ ਇੰਟਰਨੈਟ ਦੀ ਵਰਤੋਂ ਕਰ ਰਿਹਾ ਹੈ, ਪਰ ਹਰ ਇੱਕ ਵਿਅਕਤੀ ਨੂੰ ਇਹ ਨਹੀਂ ਹੈ ਚਾਇਲਡ ਪੋਰਨ ਗ੍ਰਾਫ਼ੀ (PORN VIDEO NEWS) ਦੇਖਣਾ ਅਤੇ ਆਪਣੇ ਫੋਨ ਵਿੱਚ ਰੱਖਣਾ ਕਾਨੂੰਨ ਅਪਰਾਧ ਹੈ, ਸੋ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਜਿਹਾ ਨਾ ਕਰਨ ਨਹੀਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।