ਭੋਪਾਲ: ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਹੈਲੀਕਾਪਟਰ ਰਾਹੀਂ ਬਰਾਤ ਲੈਕੇ ਜਾਣ ਦੀ ਯੋਜਨਾ ਬਣਾਈ। ਉਨ੍ਹਾਂ ਨੇ ਇੱਕ ਨਿੱਜੀ ਹਵਾਬਾਜ਼ੀ ਕੰਪਨੀ ਨਾਲ ਵੀ ਸਮਝੌਤਾ ਕੀਤਾ। ਉਸ ਕੰਪਨੀ ਨੂੰ ਪੇਸ਼ਗੀ ਅਦਾਇਗੀ ਵੀ ਕੀਤੀ। ਪਰ ਹੈਲੀਕਾਪਟਰ ਸਮੇਂ ਸਿਰ ਬਰਾਤ ਵਿਚ ਨਹੀਂ ਪਹੁੰਚਿਆ, ਜਿਸ ਕਾਰਨ ਸਮਾਜ ਵਿਚ ਕਿਸਾਨ ਦਾ ਅਕਸ ਖਰਾਬ ਹੋਇਆ ਅਤੇ ਉਸ ਨੂੰ ਜ਼ਲੀਲ ਹੋਣਾ ਪਿਆ।
9 ਲੱਖ ਰੁਪਏ ਵਿੱਚ ਬੁੱਕ ਕੀਤਾ ਸੀ ਹੈਲੀਕਾਪਟਰ
ਨਰਮਦਾਪੁਰਮ ਦੇ ਇੱਕ ਕਿਸਾਨ ਗਿਰਵਰ ਸਿੰਘ ਪਟੇਲ ਦਾ ਸਾਲ 2019 ਵਿੱਚ ਵਿਆਹ ਹੋਇਆ ਸੀ। ਉਸ ਨੇ 2 ਮਈ 2019 ਤੋਂ 3 ਮਈ 2019 ਲਈ ਹੈਲੀਕਾਪਟਰ ਬੁੱਕ ਕੀਤਾ ਸੀ। ਇਸ ਦੇ ਲਈ 9 ਲੱਖ ਰੁਪਏ ਦਾ ਮਾਮਲਾ ਤੈਅ ਹੋਇਆ ਸੀ। ਇਸ 'ਚ ਕੰਪਨੀ ਨੂੰ ਕੁਝ ਰਕਮ ਐਡਵਾਂਸ ਦੇ ਤੌਰ 'ਤੇ ਦਿੱਤੀ ਗਈ ਸੀ। ਪਰਮਿਸ਼ਨ ਲੈਣ ਆਦਿ 'ਤੇ ਕਰੀਬ ਇਕ ਲੱਖ ਰੁਪਏ ਖਰਚ ਕੀਤੇ ਗਏ। ਪਰ ਐਵੀਏਸ਼ਨ ਕੰਪਨੀ ਦਾ ਹੈਲੀਕਾਪਟਰ ਬਰਾਤ ਵਿੱਚ ਸਮੇਂ ਸਿਰ ਨਹੀਂ ਪਹੁੰਚਿਆ ਸਗੋਂ ਬਰਾਤ ਦੀ ਵਿਦਾਇਗੀ ਦੇ ਦੂਜੇ ਦਿਨ ਗਿਆ।
ਹੈਲੀਕਾਪਟਰ ਸਮੇਂ ਸਿਰ ਨਾ ਪਹੁੰਚਣ ਕਾਰਨ ਲਾੜੇ ਨੂੰ ਕਾਰ ਰਾਹੀਂ ਬਰਾਤ ਲੈਕੇ ਜਾਣਾ ਪਿਆ। ਇਸ ਮਾਮਲੇ ਨੂੰ ਲੈ ਕੇ ਉਸ ਦੇ ਰਿਸ਼ਤੇਦਾਰਾਂ ਅਤੇ ਲੜਕੀ ਵਾਲੇ ਪੱਖ ਦੇ ਸਾਹਮਣੇ ਉਸ ਦਾ ਅਕਸ ਵੀ ਖਰਾਬ ਹੋਇਆ। ਅਜਿਹੇ 'ਚ ਗਿਰਵਰ ਸਿੰਘ ਪਟੇਲ ਨੇ ਖਪਤਕਾਰ ਫੋਰਮ ਤੱਕ ਪਹੁੰਚ ਕੀਤੀ।
ਕੰਪਨੀ ਨੂੰ ਹੁਣ 7 ਲੱਖ ਰੁਪਏ ਦਾ ਦੇਣਾ ਹੋਵੇਗਾ ਮੁਆਵਜ਼ਾ
ਦਰਅਸਲ ਕੰਪਨੀ ਨੇ ਹੈਲੀਕਾਪਟਰ ਨੂੰ ਸਮੇਂ 'ਤੇ ਨਾ ਭੇਜਣ ਦਾ ਕਾਰਨ ਖਰਾਬ ਮੌਸਮ ਦੱਸਿਆ ਹੈ। ਪਰ ਖਪਤਕਾਰ ਫੋਰਮ ਨੇ ਮੰਨਿਆ ਕਿ ਇਸ ਘਟਨਾ ਨੇ ਸਮਾਜ ਵਿੱਚ ਪੀੜਤ ਦੇ ਅਕਸ ਨੂੰ ਢਾਹ ਲਾਈ ਹੈ। ਸ਼ਿਕਾਇਤਕਰਤਾ ਨੇ ਹੈਲੀਕਾਪਟਰ ਲਈ ਸਾਰੀਆਂ ਪ੍ਰਵਾਨਗੀਆਂ ਲੈ ਲਈਆਂ ਸਨ ਅਤੇ ਹਵਾਬਾਜ਼ੀ ਕੰਪਨੀ ਨੂੰ ਪੇਸ਼ਗੀ ਅਦਾਇਗੀ ਵੀ ਕੀਤੀ ਸੀ। ਪਰ ਕੰਪਨੀ ਸਮੇਂ ਸਿਰ ਸੇਵਾ ਪ੍ਰਦਾਨ ਕਰਨ ਵਿੱਚ ਅਸਫਲ ਰਹੀ। ਖਪਤਕਾਰ ਫੋਰਮ ਨੇ ਹਵਾਬਾਜ਼ੀ ਕੰਪਨੀ ਨੂੰ ਸ਼ਿਕਾਇਤਕਰਤਾ ਨੂੰ ਉਸ ਦੇ ਖਰਚਿਆਂ ਸਮੇਤ 7 ਲੱਖ ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜੁਰਮਾਨੇ ਦੀ ਰਕਮ ਤੋਂ ਸੰਤੁਸ਼ਟ ਨਹੀਂ ਸੀ ਸ਼ਿਕਾਇਤਕਰਤਾ
ਦਰਅਸਲ ਗਿਰਵਰ ਸਿੰਘ ਪਟੇਲ ਨੇ ਇਸ ਤੋਂ ਪਹਿਲਾਂ ਨਰਸਿੰਘਪੁਰ ਜ਼ਿਲ੍ਹਾ ਖਪਤਕਾਰ ਫੋਰਮ ਵਿੱਚ ਸ਼ਿਕਾਇਤ ਕੀਤੀ ਸੀ। ਜਿੱਥੇ ਫੋਰਮ ਨੇ ਸ਼ਿਕਾਇਤਕਰਤਾ ਦੇ ਹੱਕ ਵਿੱਚ ਫੈਸਲਾ ਦਿੰਦੇ ਹੋਏ ਹਵਾਬਾਜ਼ੀ ਕੰਪਨੀ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ। ਪਰ ਸ਼ਿਕਾਇਤਕਰਤਾ ਇਸ ਰਕਮ ਤੋਂ ਸੰਤੁਸ਼ਟ ਨਹੀਂ ਸੀ। ਅਜਿਹੇ 'ਚ ਉਨ੍ਹਾਂ ਨੇ ਸਟੇਟ ਕੰਜ਼ਿਊਮਰ ਫੋਰਮ ਨੂੰ ਅਪੀਲ ਕੀਤੀ। ਜਿੱਥੋਂ ਹੁਣ ਕਿਸਾਨ ਨੂੰ 7 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਆਇਆ ਹੈ।
- ਖਨੌਰੀ ਬਾਰਡਰ ਮਹਾਪੰਚਾਇਤ: ਡੱਲੇਵਾਲ ਨੂੰ ਮੰਚ 'ਤੇ ਲਿਆਂਦਾ ਗਿਆ, ਮਹਾਪੰਚਾਇਤ 'ਚ ਸ਼ਾਮਲ ਹੋਣ ਜਾ ਰਹੀਆਂ 2 ਬੱਸਾਂ ਹਾਦਸਾਗ੍ਰਸਤ, 3 ਮਹਿਲਾਵਾਂ ਦੀ ਮੌਤ, ਕਈ ਜਖ਼ਮੀ
- Delhi Elections 2025: ਬੀਜੇਪੀ ਨੇ ਜਾਰੀ ਕੀਤੀ 29 ਉਮੀਦਵਾਰਾਂ ਦੀ ਪਹਿਲੀ ਸੂਚੀ, ਕੇਜਰੀਵਾਲ ਨੂੰ ਚੁਣੌਤੀ ਦੇਣਗੇ ਪ੍ਰਵੇਸ਼ ਵਰਮਾ
- ਸਪੀਡ 'ਤੇ ਲਗਾਮ ਲਗਾਉਣ ਲਈ ਲੁਧਿਆਣਾ ਪੁਲਿਸ ਵੱਲੋਂ ਉਪਰਾਲੇ, ਜੇਕਰ ਕੀਤੀ ਅਣਗਹਿਲੀ ਤਾਂ ਲਾਈਸੈਂਸ ਹੋ ਸਕਦਾ ਹੈ ਕੈਂਸਲ