ਪਠਾਨਕੋਟ: ਪਠਾਨਕੋਟ ਦੇ ਪਿੰਡ ਆਸਾਬਾਨੋ ਦੇ ਕੋਲ ਬੀਤੀ ਰਾਤ ਯੂ.ਬੀ.ਡੀ.ਸੀ ਨਹਿਰ ਓਵਰਫਲੋ ਹੋ ਗਈ ਹੈ। ਨਹਿਰ ਦੇ ਓਵਰਫਲੋ ਹੋਣ ਕਾਰਨ ਪਾਣੀ ਨੇ 50 ਏਕੜ ਦੇ ਕਰੀਬ ਫਸਲ ਤਬਾਹ ਕਰ ਦਿੱਤੀ ਹੈ। ਖੇਤਾਂ ਦੇ ਵਿਚ ਰਹਿ ਰਹੇ ਗੁਜਰ ਭਾਈਚਾਰੇ ਨੇ ਕੜੀ ਮੁਸ਼ੱਕਤ ਤੋਂ ਬਾਅਦ ਆਪਣੇ ਪਸ਼ੂਆਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਜਿਸ ਦੇ ਚਲਦਿਆਂ ਕਿਸਾਨਾਂ ਅਤੇ ਸਥਾਨਕ ਲੋਕਾਂ ਵੱਲੋਂ ਸਰਕਾਰ ਕੋਲੋਂ ਮੁਆਬਜੇ ਦੀ ਮੰਗ ਕੀਤੀ ਗਈ ਹੈ।
50 ਏਕੜ ਦੇ ਕਰੀਬ ਫਸਲ ਦਾ ਕਾਫੀ ਨੁਕਸਾਨ ਹੋ ਗਿਆ
ਕਿਸਾਨ ਜਿਸਨੂੰ ਦੇਸ਼ ਦਾ ਅੰਨਦਤਾ ਕਿਹਾ ਜਾਂਦਾ ਹੈ ਕਦੀ ਮੌਸਮ ਦੀ ਮਾਰ ਤਾਂ ਕਦੀ ਸਰਕਾਰਾਂ ਦੀ ਅਣਦੇਖੀ ਦਾ ਅਕਸਰ ਸ਼ਿਕਾਰ ਹੁੰਦਾ ਵੇਖਿਆ ਜਾ ਸਕਦਾ ਹੈ ਪਰ ਬੀਤੀ ਰਾਤ ਵਿਭਾਗੀ ਅਣਗੈਲੀ ਦੇ ਚਲਦੇ ਪਿੰਡ ਆਸਾਬਾਨੋ ਵਿਖੇ ਕਿਸਾਨਾਂ ਅਤੇ ਗੁੱਜਰ ਭਾਈਚਾਰੇ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਦੱਸ ਦੇਈਏ ਕਿ ਬੀਤੀ ਰਾਤ ਤਿੰਨ ਤੋਂ ਚਾਰ ਵਜੇ ਦੇ ਵਿੱਚ ਯੂਬੀਡੀਸੀ ਨਹਿਰ ਓਵਰਫਲੋ ਹੋਣ ਦੇ ਕਾਰਨ ਉਸ ਦਾ ਪਾਣੀ ਖੇਤਾਂ ਵਿਚ ਅਤੇ ਗੁਜਰ ਭਾਈਚਾਰੇ ਦੇ ਘਰਾਂ ਵਿੱਚ ਜਾ ਵੜ੍ਹਿਆ, ਇਸ ਕਾਰਨ 50 ਏਕੜ ਦੇ ਕਰੀਬ ਫਸਲ ਦਾ ਕਾਫੀ ਨੁਕਸਾਨ ਹੋ ਗਿਆ ਹੈ।
ਪਾਣੀ ਨਾਲ ਹੋਏ ਨੁਕਸਾਰ ਦਾ ਮੁਆਵਜਾ ਦਿੱਤਾ ਜਾਵੇ
ਉੱਥੇ ਹੀ ਇਸ ਓਵਰਫਲੋ ਪਾਣੀ ਦੀ ਵਜ੍ਹਾ ਨਾਲ ਪਸ਼ੂਆਂ ਦਾ ਵੀ ਨੁਕਸਾਨ ਹੋ ਸਕਦਾ ਸੀ ਪਰ ਕੜੀ ਮੁਸ਼ੱਕਤ ਤੋਂ ਬਾਅਦ ਗੁੱਜਰ ਭਾਈਚਾਰੇ ਦੇ ਲੋਕਾਂ ਵੱਲੋਂ ਆਪਣੇ ਪਸ਼ੂਆਂ ਨੂੰ ਖਤਰੇ ਵਾਲੀ ਜਗ੍ਹਾ ਤੋਂ ਕੱਢ ਸਹੀ ਜਗ੍ਹਾ ਤੇ ਪਹੁੰਚਾਇਆ ਗਿਆ। ਇਸ ਮੌਕੇ 'ਤੇ ਸਥਾਨਿਕ ਲੋਕਾਂ ਨੇ ਗੱਲਬਾਤ ਕਰਦਿਆਂ ਹੋਏ ਕਿਹਾ ਕਿ ਬੀਤੀ ਰਾਤ ਜੋ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਉਸ ਦਾ ਉਨ੍ਹਾਂ ਨੂੰ ਮੁਆਵਜਾ ਦਿੱਤਾ ਜਾਵੇ ਅਤੇ ਜਿਸ ਸ਼ਖਸ ਕਾਰਨ ਇਹ ਪਾਣੀ ਓਵਰਫਲੋ ਹੋਇਆ ਹੈ, ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ।
- ਇੱਕ ਪਾਸੇ ਕਿਸਾਨਾਂ ਦੀ ਮਹਾਂਪੰਚਾਇਤ, ਦੂਜੇ ਪਸੇ ਖੇਤੀਬਾੜੀ ਮੰਤਰੀਆਂ ਦੀ ਹੋਈ ਮੀਟਿੰਗ, ਸੁਣੋ ਜਗਜੀਤ ਸਿੰਘ ਡੱਲੇਵਾਲ ਬਾਰੇ ਕੀ ਆਖਿਆ?
- ਖਨੌਰੀ ਬਾਰਡਰ ਮਹਾਪੰਚਾਇਤ: ਡੱਲੇਵਾਲ ਨੂੰ ਮੰਚ 'ਤੇ ਲਿਆਂਦਾ ਗਿਆ, ਮਹਾਪੰਚਾਇਤ 'ਚ ਸ਼ਾਮਲ ਹੋਣ ਜਾ ਰਹੀਆਂ 2 ਬੱਸਾਂ ਹਾਦਸਾਗ੍ਰਸਤ, 3 ਮਹਿਲਾਵਾਂ ਦੀ ਮੌਤ, ਕਈ ਜਖ਼ਮੀ
- ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ, 3 ਦਿਨ ਲਈ ਸਰਕਾਰੀ ਬੱਸਾਂ ਨੂੰ ਲੱਗੇਗੀ ਬ੍ਰੇਕ, ਜਾਣੋ ਕਦੋਂ ਤੱਕ ਬੰਦ ਰਹਿਣਗੀਆਂ ਬੱਸਾਂ