ETV Bharat / sports

ICC ਦਾ ਵੱਡਾ ਫੈਸਲਾ, 2021 ਮਹਿਲਾ ਵਿਸ਼ਵ ਕੱਪ ਵਿੱਚ ਹੋਵੇਗਾ ਰਿਜ਼ਰਵ ਡੇਅ - ਮਹਿਲਾ ਵਿਸ਼ਵ ਕੱਪ

2021 ਮਹਿਲਾ ਵਿਸ਼ਵ ਕੱਪ ਨੂੰ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਵੱਡਾ ਫੈਸਲਾ ਲਿਆ ਹੈ। ਜਿਸ ਦੇ ਤਹਿਤ ਵਿਸ਼ਵ ਕੱਪ ਦੇ ਸਾਰੇ ਤਿੰਨ ਨਾਕਆਊਟ ਮੈਚਾਂ ਵਿੱਚ ਰਿਜ਼ਰਵ ਡੇਅ ਹੋਵੇਗਾ।

ICC ਦਾ ਵੱਡਾ ਫੈਸਲਾ, 2021 ਮਹਿਲਾ ਵਿਸ਼ਵ ਕੱਪ ਵਿੱਚ ਹੋਵੇਗਾ ਰਿਜ਼ਰਵ ਡੇਅ
ਫ਼ੋਟੋ
author img

By

Published : Mar 11, 2020, 11:33 PM IST

ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਬੁੱਧਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਿਊਜ਼ੀਲੈਂਡ ਵਿੱਚ 2021 ਵਿੱਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਦੇ ਸਾਰੇ ਤਿੰਨ ਨਾਕਆਊਟ ਮੈਚਾਂ ਵਿੱਚ ਰਿਜ਼ਰਵ ਡੇਅ ਰੱਖਿਆ ਜਾਵੇਗਾ।

ICC ਦਾ ਵੱਡਾ ਫੈਸਲਾ, 2021 ਮਹਿਲਾ ਵਿਸ਼ਵ ਕੱਪ ਵਿੱਚ ਹੋਵੇਗਾ ਰਿਜ਼ਰਵ ਡੇਅ
ਫ਼ੋਟੋ

ਆਈਸੀਸੀ ਨੂੰ ਪਿਛਲੇ ਹਫ਼ਤੇ ਹੀ ਭਾਰਤ ਅਤੇ ਇੰਗਲੈਂਡ ਵਿਚਾਲੇ ਮਹਿਲਾ ਟੀ -20 ਵਰਲਡ ਕੱਪ ਦੇ ਸੈਮੀਫਾਈਨਲ ਮੈਚ ਵਿੱਚ ਰਿਜ਼ਰਵ ਡੇ ਨਾ ਰੱਖਣ 'ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲੇ ਸੈਮੀਫਾਈਨਲ ਮੈਚ ਵਿੱਚ ਇਕ ਗੇਂਦ ਨਹੀਂ ਖੇਡੀ, ਜਿਸ ਨਾਲ ਭਾਰਤ ਨੂੰ ਫਾਇਦਾ ਹੋਇਆ। ਭਾਰਤ ਨੇ ਗਰੁੱਪ ਸਟੇਜ ਵਿੱਚ ਟਾਪ ਕਰਨ ਉੱਤੇ ਸਿੱਧੇ ਫਾਈਨਲ ਵਿੱਚ ਐਂਟਰੀ ਮਿਲੀ ਉਥੇ, ਇੰਗਲੈਂਡ ਟੀਮ ਦੀ ਮੁਹਿੰਮ ਨਿਰਾਸ਼ਾਜਨਕ ਤੌਰ 'ਤੇ ਖ਼ਤਮ ਹੋ ਗਈ ਸੀ।

ਬੁੱਧਵਾਰ ਨੂੰ ਆਈਸੀਸੀ ਨੇ ਵਰਲਡ ਕੱਪ 2021 ਦੇ 31 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ। ਇਸ ਦੇ ਤਹਿਤ ਇਹ ਨਿਊਜ਼ੀਲੈਂਡ ਦੇ ਛੇ ਮੈਦਾਨਾਂ 'ਤੇ ਹੋਵੇਗਾ। ਇਸ ਵਿੱਚ ਆਕਲੈਂਡ, ਹੈਮਿਲਟਨ, ਟੌਰੰਗਾ, ਵੈਲਿੰਗਟਨ, ਕ੍ਰਾਈਸਟਚਰਚ ਅਤੇ ਡਨੇਡਿਨ ਸ਼ਾਮਲ ਹਨ।

ਟੂਰਨਾਮੈਂਟ ਦਾ ਸੈਮੀਫਾਈਨਲ ਕ੍ਰਮਵਾਰ 3 ਮਾਰਚ ਅਤੇ 4 ਮਾਰਚ ਨੂੰ ਟੌਰੰਗਾ ਅਤੇ ਹੈਮਿਲਟਨ ਵਿੱਚ ਖੇਡਿਆ ਜਾਵੇਗਾ, ਜਦਕਿ ਵਿਸ਼ਵ ਕੱਪ ਦਾ ਫਾਈਨਲ 7 ਮਾਰਚ ਨੂੰ ਕ੍ਰਾਈਸਟਚਰਚ ਦੇ ਹੇਗਲੇ ਮੈਦਾਨ ਵਿੱਚ ਖੇਡਿਆ ਜਾਵੇਗਾ।

ਮੇਜ਼ਬਾਨ ਨਿਊਜ਼ੀਲੈਂਡ 6 ਫਰਵਰੀ ਨੂੰ ਆਕਲੈਂਡ ਦੇ ਈਡਨ ਪਾਰਕ ਮੈਦਾਨ ਵਿੱਚ ਕੁਆਲੀਫਾਇਰ ਟੀਮ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਵਿਸ਼ਵ ਕੱਪ ਵਿੱਚ ਕੁੱਲ ਅੱਠ ਟੀਮਾਂ ਭਾਗ ਲੈਣਗੀਆਂ। ਹੁਣ ਤੱਕ ਚਾਰ ਟੀਮਾਂ ਇਸ ਵਿੱਚ ਕੁਆਲੀਫਾਈ ਕਰ ਚੁੱਕੀਆਂ ਹਨ।

ਆਸਟਰੇਲੀਆ,ਇੰਗਲੈਂਡ, ਦੱਖਣੀ ਅਫਰੀਕਾ ਅਤੇ ਨਿਉਜ਼ੀਲੈਂਡ ਪਹਿਲਾਂ ਹੀ ਵਰਲਡ ਕੱਪ ਲਈ ਕੁਆਲੀਫਾਈ ਕਰ ਚੁੱਕੇ ਹਨ। ਇਸ ਦੇ ਨਾਲ, 2021 ਮਹਿਲਾ ਵਿਸ਼ਵ ਕੱਪ ਲਈ ਇਨਾਮੀ ਰਾਸ਼ੀ ਵਿੱਚ ਵੀ ਵਾਧਾ ਕੀਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.