ETV Bharat / sports

ਪਾਕਿਸਤਾਨ ਕ੍ਰਿਕਟ ਟੀਮ ਦੇ 10 ਖਿਡਾਰੀ ਪਾਏ ਗਏ ਕੋਰੋਨਾ ਪੌਜ਼ੀਟਿਵ - ਖਿਡਾਰੀ ਪਾਏ ਗਏ ਕੋਰੋਨਾ ਪੌਜ਼ੀਟਿਵ

ਪਾਕਿਸਤਾਨ ਕ੍ਰਿਕਟ ਟੀਮ ਦੇ ਕੁੱਲ 10 ਖਿਡਾਰੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਪਾਕਿਸਤਾਨ ਕ੍ਰਿਕਟ ਟੀਮ
ਫ਼ੋਟੋ
author img

By

Published : Jun 24, 2020, 6:35 AM IST

ਕਰਾਚੀ: ਕੋਰੋਨਾ ਵਾਇਰਸ ਦੇ ਮਾਮਲੇ ਦੁਨੀਆ ਭਰ ਵਿੱਚ ਵਧਦੇ ਜਾ ਰਹੇ ਹਨ। ਪਾਕਿਸਤਾਨ ਕ੍ਰਿਕਟ ਟੀਮ ਦੇ ਮੁਹੰਮਦ ਹਫ਼ੀਜ਼ ਤੇ ਵਹਾਬ ਰਿਆਜ਼ ਸਮੇਤ ਸੱਤ ਹੋਰ ਖਿਡਾਰੀਆਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ। ਜਾਣਕਾਰੀ ਮੁਤਾਬਕ ਇਹ ਸਾਰੇ ਖਿਡਾਰੀ ਇੰਗਲੈਂਡ ਦੌਰੇ ਲਈ ਟੀਮ ਵਿੱਚ ਚੁਣੇ ਗਏ ਸਨ।

ਪਾਕਿਸਤਾਨ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਸੱਤ ਨਵੇਂ ਕੋਰੋਨਾ ਪਾਜ਼ੇਟਿਵ ਖਿਡਾਰੀਆਂ ਵਿੱਚ ਕਾਸ਼ਿਫ ਭੱਟੀ, ਮੁਹੰਮਦ ਹਸਨੈਨ, ਫ਼ਖ਼ਰ ਜਮਾਂ, ਮੁਹੰਮਦ ਰਿਜ਼ਵਾਨ, ਇਮਰਾਨ ਖ਼ਾਨ, ਹਫ਼ੀਜ਼ ਤੇ ਰਿਆਜ਼ ਸ਼ਾਮਲ ਹਨ। ਉੱਥੇ ਹੀ ਪੀਸੀਬੀ ਤੇ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਤੈਅ ਸਮੇਂ 'ਤੇ ਸੀਰੀਜ਼ ਕਰਵਾਉਣ ਦੀ ਗੱਲ ਕਰ ਰਹੇ ਹਨ। ਪੀਸੀਬੀ ਦੇ ਸੀਈਓ ਵਸੀਮ ਖ਼ਾਨ ਨੇ ਵੀਡੀਓ ਕਾਨਫਰੰਸ ਰਾਹੀਂ ਹੋਈ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਹਾਲਾਤ ਚੰਗੇ ਨਹੀਂ ਹਨ। ਸਾਡੇ 10 ਖਿਡਾਰੀ ਪੌਜ਼ੀਟਿਵ ਪਾਏ ਗਏ ਹਨ। ਜੇ ਇਹ ਖਿਡਾਰੀਆਂ ਨੂੰ ਹੋ ਸਕਦਾ ਹੈ ਤਾਂ ਇਹ ਕਿਸੇ ਨੂੰ ਵੀ ਹੋ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.