ETV Bharat / sports

VIRAT KOHLI REQUESTS FANS: ‘ਭਰਾ ਇਹ ਆਸ਼ਰਮ ਹੈ...’ ਕੋਹਲੀ ਨੇ ਵੀਡੀਓ ਬਣਾਉਣ ਤੋਂ ਰੋਕਿਆ - ਸਟਾਰ ਕ੍ਰਿਕਟਰ ਵਿਰਾਟ ਕੋਹਲੀ

ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਧੀ ਵਾਮਿਕਾ ਨਾਲ ਸਮਾਂ ਬਿਤਾ ਰਹੇ ਹਨ। ਕੋਹਲੀ ਸਵਾਮੀ ਦਯਾਨੰਦ ਸਰਸਵਤੀ ਦੇ ਆਸ਼ਰਮ ਪਹੁੰਚੇ, ਜਿੱਥੇ ਉਹਨਾਂ ਨੇ ਜਗ ਕਰਵਾਇਆ। ਇਸ ਦੌਰਾਨ ਲੋਕਾਂ ਉਹਨਾਂ ਦੀ ਵੀਡੀਓ ਬਣਾ ਰਹੇ ਸਨ ਤਾਂ ਕੋਹਲੀ ਨੇ ਉਹਨਾਂ ਨੂੰ ਰੋਕ ਦਿੱਤਾ।

VIRAT KOHLI REQUESTS FANS
VIRAT KOHLI REQUESTS FANS
author img

By

Published : Feb 1, 2023, 8:27 AM IST

ਨਵੀਂ ਦਿੱਲੀ: ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਰੂਹਾਨੀਅਤ ਅਤੇ ਮਨ ਦੀ ਸ਼ਾਂਤੀ ਦੀ ਭਾਲ 'ਚ ਹਨ। ਇਹ ਜੋੜੀ ਸੰਤਾਂ ਅਤੇ ਗੁਰੂਆਂ ਦੇ ਦਰਸ਼ਨ ਕਰ ਰਿਹਾ ਹੈ। ਪਿਛਲੇ ਮਹੀਨੇ ਅਨੁਸ਼ਕਾ ਅਤੇ ਵਿਰਾਟ ਨੂੰ ਵਰਿੰਦਾਵਨ 'ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਦੋਵੇਂ ਪਤੀ-ਪਤਨੀ ਵੀ ਨੈਨੀਤਾਲ ਦੇ ਨੀਮ ਕਰੌਲੀ ਧਾਮ ਪਹੁੰਚੇ। ਇਸ ਦੇ ਨਾਲ ਹੀ ਹੁਣ ਇਸ ਜੋੜੇ ਨੂੰ ਰਿਸ਼ੀਕੇਸ਼ 'ਚ ਦੇਖਿਆ ਗਿਆ, ਜਿੱਥੇ ਉਹ ਸਵਾਮੀ ਦਯਾਨੰਦ ਸਰਸਵਤੀ ਦੇ ਆਸ਼ਰਮ ਪਹੁੰਚੇ ਹਨ।

ਇਹ ਵੀ ਪੜੋ: India Vs New Zealand 3rd T20: ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ, ਫਸਵੀਂ ਟੱਕਰ

ਕੋਹਲੀ ਨੇ ਵੀਡੀਓ ਬਣਾਉਣ ਤੋਂ ਰੋਕਿਆ: ਵਿਰਾਟ ਅਤੇ ਅਨੁਸ਼ਕਾ ਰਿਸ਼ੀਕੇਸ਼ ਸਥਿਤ ਸਵਾਮੀ ਦਯਾਨੰਦ ਆਸ਼ਰਮ ਗਏ ਸਨ। ਅਜਿਹੇ 'ਚ ਕੋਹਲੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੋਹਲੀ ਗੇਂਦ 'ਤੇ ਆਟੋਗ੍ਰਾਫ ਦੇ ਰਹੇ ਹਨ। ਕਈ ਪ੍ਰਸ਼ੰਸਕਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਫਿਰ ਕੋਹਲੀ ਬਹੁਤ ਹੀ ਨਰਮੀ ਨਾਲ ਕਹਿੰਦਾ ਹੈ, 'ਭਰਾ ਇਹ ਆਸ਼ਰਮ ਹੈ'। ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀਡੀਓ ਰਿਕਾਰਡ ਕਰਨਾ ਬੰਦ ਕਰ ਦਿੱਤਾ।

ਇਸ ਤੋਂ ਪਹਿਲਾਂ ਵਿਰਾਟ ਅਤੇ ਅਨੁਸ਼ਕਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਦੋਵੇਂ ਵਰਿੰਦਾਵਨ ਦੇ ਇਕ ਆਸ਼ਰਮ 'ਚ ਪੂਜਾ ਕਰਦੇ ਨਜ਼ਰ ਆਏ ਸਨ। ਅਨੁਸ਼ਕਾ ਅਤੇ ਵਿਰਾਟ ਆਪਣੀ ਵਰਿੰਦਾਵਨ ਯਾਤਰਾ ਤੋਂ ਪਹਿਲਾਂ ਨਵੇਂ ਸਾਲ ਲਈ ਦੁਬਈ ਗਏ ਸਨ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਫਿਲਹਾਲ ਨਿਊਜ਼ੀਲੈਂਡ ਨਾਲ ਖੇਡੀ ਜਾ ਰਹੀ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਹਨ ਅਤੇ ਉਨ੍ਹਾਂ ਨੂੰ ਇਸ ਸੀਰੀਜ਼ 'ਚ ਆਰਾਮ ਦਿੱਤਾ ਗਿਆ ਹੈ। ਕੋਹਲੀ ਫਿਲਹਾਲ ਕ੍ਰਿਕਟ ਤੋਂ ਮਿਲੇ ਬ੍ਰੇਕ ਦਾ ਫਾਇਦਾ ਉਠਾ ਰਹੇ ਹਨ। ਹੁਣ ਉਹ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ 'ਚ ਹਿੱਸਾ ਲਵੇਗਾ।

ਆਸਟ੍ਰੇਲੀਆ ਵਿਰੁੱਧ ਪਹਿਲੇ ਦੋ ਟੈਸਟਾਂ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਸ ਭਾਰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਆਰ. ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਜੈਦੇਵ ਉਨਾਦਕਟ, ਸੂਰਿਆਕੁਮਾਰ ਯਾਦਵ।

ਇਹ ਵੀ ਪੜੋ: Coronavirus Update: ਭਾਰਤ ਵਿੱਚ ਕੋਰੋਨਾ ਦੇ 65 ਨਵੇਂ ਮਾਮਲੇ, ਜਦਕਿ ਪੰਜਾਬ 'ਚ 02 ਨਵੇਂ ਮਾਮਲੇ ਦਰਜ

ETV Bharat Logo

Copyright © 2025 Ushodaya Enterprises Pvt. Ltd., All Rights Reserved.