ਮੁੰਬਈ : ਬੀਸੀਸੀਆਈ ਨੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੀ ਟੀ-20 ਸੀਰੀਜ਼ ਲਈ ਸਟੇਡੀਅਮ 'ਚ ਦਰਸ਼ਕਾਂ ਦੀ ਮੌਜੂਦਗੀ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਅਜਿਹੇ 'ਚ ਸਟੇਡੀਅਮ ਦੀ ਸਮਰੱਥਾ ਮੁਤਾਬਕ 100 ਫੀਸਦੀ ਦਰਸ਼ਕ ਮੈਦਾਨ 'ਤੇ ਆ ਕੇ ਮੈਚ ਦਾ ਆਨੰਦ ਲੈ ਸਕਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਸੀਸੀਆਈ ਨੇ ਸਟੇਡੀਅਮ ਵਿੱਚ ਦਰਸ਼ਕਾਂ ਦੀ ਮੌਜੂਦਗੀ 'ਤੇ ਪਾਬੰਦੀ ਲਗਾ ਦਿੱਤੀ ਸੀ। ਸਾਲ 2020 'ਚ ਕੋਰੋਨਾ ਮਹਾਮਾਰੀ ਦੇ ਆਉਣ ਤੋਂ ਬਾਅਦ ਹਰ ਸੀਰੀਜ਼ 'ਚ ਦਰਸ਼ਕਾਂ ਦੀ ਮੌਜੂਦਗੀ ਨੂੰ ਲੈ ਕੇ ਵੱਖ-ਵੱਖ ਨਿਯਮ ਬਣਾਏ ਗਏ ਸਨ। ਕਈ ਮੈਚਾਂ 'ਚ ਦਰਸ਼ਕਾਂ ਦੇ ਆਉਣ 'ਤੇ ਪੂਰਨ ਪਾਬੰਦੀ ਸੀ। ਇਸ ਤੋਂ ਬਾਅਦ ਸਟੇਡੀਅਮ ਦੀ ਸਮਰੱਥਾ ਅਨੁਸਾਰ 50 ਜਾਂ 75 ਫੀਸਦੀ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ।
ਫਿਲਹਾਲ, ਹੁਣ ਦਰਸ਼ਕਾਂ ਦੇ ਆਉਣ 'ਤੇ ਲੱਗੀ ਪਾਬੰਦੀ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਬੀਸੀਸੀਆਈ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ, ਭਾਰਤ ਅਤੇ ਦੱਖਣੀ ਅਫਰੀਕਾ ਸੀਰੀਜ਼ ਵਿੱਚ ਦਰਸ਼ਕ ਮੈਦਾਨ ਵਿੱਚ ਜਾ ਕੇ ਟੀ-20 ਮੈਚ ਦਾ ਆਨੰਦ ਲੈ ਸਕਣਗੇ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ 9 ਜੂਨ ਤੋਂ 19 ਜੂਨ ਤੱਕ ਖੇਡੀ ਜਾਵੇਗੀ। ਸ਼ਿਖਰ ਧਵਨ ਨੂੰ ਪੰਜ ਮੈਚਾਂ ਦੀ ਇਸ ਸੀਰੀਜ਼ ਲਈ ਭਾਰਤੀ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ। ਭਾਰਤ ਦੀ ਟੈਸਟ ਟੀਮ ਨੇ 15 ਜਾਂ 16 ਜੂਨ ਨੂੰ ਇੰਗਲੈਂਡ ਦੌਰੇ ਲਈ ਰਵਾਨਾ ਹੋਣਾ ਹੈ। ਮੁੱਖ ਕੋਚ ਰਾਹੁਲ ਦ੍ਰਾਵਿੜ ਵੀ ਇਸ ਟੀਮ ਨਾਲ ਇੰਗਲੈਂਡ ਲਈ ਰਵਾਨਾ ਹੋਣਗੇ। ਅਜਿਹੀ ਸਥਿਤੀ 'ਚ NCA ਹੈੱਡ VVS ਲਕਸ਼ਮਣ ਨੂੰ ਭਾਰਤ ਦੀ T20 ਟੀਮ ਦਾ ਕੋਚ ਬਣਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਧਵਨ ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ। ਪਿਛਲੇ ਸਾਲ ਭਾਰਤੀ ਟੀਮ ਇੰਗਲੈਂਡ ਦੌਰੇ 'ਤੇ ਗਈ ਸੀ। ਉਸ ਦੌਰਾਨ ਭਾਰਤ ਦੀ ਬੀ ਟੀਮ ਸ਼੍ਰੀਲੰਕਾ ਦੌਰੇ 'ਤੇ ਸੀ। ਸ਼ਿਖਰ ਧਵਨ ਨੇ ਇਸ ਦੌਰੇ 'ਚ ਭਾਰਤ ਦੀ ਕਪਤਾਨੀ ਕੀਤੀ ਅਤੇ NCA ਦੇ ਮੁਖੀ ਰਾਹੁਲ ਦ੍ਰਾਵਿੜ ਟੀਮ ਦੇ ਕੋਚ ਬਣੇ। ਮੁੱਖ ਕੋਚ ਰਵੀ ਸ਼ਾਸਤਰੀ ਟੈਸਟ ਟੀਮ ਦੇ ਨਾਲ ਇੰਗਲੈਂਡ ਵਿੱਚ ਸਨ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਸਮਾਂ
- ਪਹਿਲਾ ਮੈਚ: 9 ਜੂਨ, ਅਰੁਣ ਜੇਤਲੀ ਸਟੇਡੀਅਮ, ਦਿੱਲੀ
- ਦੂਜਾ ਮੈਚ: 12 ਜੂਨ, ਬਾਰਾਬਤੀ ਸਟੇਡੀਅਮ, ਕਟਕ
- ਤੀਜਾ ਮੈਚ: 14 ਜੂਨ, ਵਾਈ. ਐਸ ਰੈਡੀ ਸਟੇਡੀਅਮ, ਵਿਸ਼ਾਖਾਪਟਨਮ
- ਚੌਥਾ ਮੈਚ: ਸੌਰਾਸ਼ਟਰ ਕ੍ਰਿਕਟ ਸਟੇਡੀਅਮ, ਰਾਜਕੋਟ
- ਪੰਜਵਾਂ ਮੈਚ: ਐਮ. ਚਿੰਨਾਸਵਾਮੀ ਸਟੇਡੀਅਮ, ਬੰਗਲੌਰ
- ਇਹ ਵੀ ਪੜ੍ਹੋ: LSG Vs KKR: ਆਖਰੀ ਦੋ ਗੇਂਦਾਂ 'ਚ ਕੋਲਕਾਤਾ ਦੀ ਵਿਗਾੜੀ ਖੇਡ, 2 ਦੌੜਾਂ ਨਾਲ ਜਿੱਤ ਪਲੇਆਫ 'ਚ ਲਖਨਊ