ਨਵੀਂ ਦਿੱਲੀ : ਭਾਰਤ 'ਚ ਇਸ ਸਾਲ ਅਕਤੂਬਰ-ਨਵੰਬਰ 'ਚ ਵਨਡੇ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਹਾਲ ਹੀ 'ਚ ਵਿਸ਼ਵ ਕੱਪ ਨਾ ਖੇਡਣ ਦੀ ਧਮਕੀ ਦਿੱਤੀ ਸੀ। ਇਹ ਧਮਕੀ ਇਸ ਲਈ ਦਿੱਤੀ ਗਈ ਕਿਉਂਕਿ ਬੀਸੀਸੀਆਈ ਨੇ ਪਾਕਿਸਤਾਨ ਵਿੱਚ ਹੋਣ ਵਾਲੇ ਏਸ਼ੀਆ ਕੱਪ ਨੂੰ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਸੁਰੱਖਿਆ ਕਾਰਨਾਂ ਕਰਕੇ ਬੀਸੀਸੀਆਈ ਨੇ ਟੀਮ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਦੇ ਇਸ ਐਲਾਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਦੀ ਨੀਂਦ ਉੱਡ ਗਈ ਹੈ। ਜੇਕਰ ਭਾਰਤ ਪਾਕਿਸਤਾਨ 'ਚ ਨਹੀਂ ਖੇਡਦਾ ਤਾਂ ਉਸ ਦੀ ਮੇਜ਼ਬਾਨੀ ਖੋਹਣ ਦਾ ਖ਼ਤਰਾ ਹੈ।
ਇਹ ਵੀ ਪੜ੍ਹੋ : IND vs AUS 4th TEST : ਆਪਣੇ ਨਾਂ 'ਤੇ ਬਣੇ ਸਟੇਡੀਅਮ ਵਿਚ ਪਹਿਲੀ ਵਾਰ ਮੈਚ ਦੇਖਣਗੇ PM ਮੋਦੀ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੀ ਹੋਣਗੇ ਮੌਜੂਦ
ਪਾਕਿਸਤਾਨ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ : ਪਾਕਿਸਤਾਨ ਦੇ ਇਸ ਫੈਸਲੇ ਕਾਰਨ ਪੀਸੀਬੀ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਜੇਕਰ ਭਾਰਤ ਪਾਕਿਸਤਾਨ ਵਿੱਚ ਖੇਡਣ ਨਹੀਂ ਆਉਂਦਾ ਤਾਂ ਪਾਕਿਸਤਾਨੀ ਟੀਮ ਵੀ ਭਾਰਤ ਨਹੀਂ ਜਾਵੇਗੀ। ਇਸ ਦੇ ਨਾਲ ਹੀ ਪਾਕਿਸਤਾਨੀ ਕ੍ਰਿਕਟਰ ਭਾਰਤ ਵਿੱਚ ਵਿਸ਼ਵ ਕੱਪ ਖੇਡਣਾ ਚਾਹੁੰਦੇ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਹੈ, 'ਉਹ ਵਿਸ਼ਵ ਕੱਪ ਦੀ ਤਿਆਰੀ ਕਰ ਰਹੇ ਹਨ। ਪਾਕਿਸਤਾਨ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ। ਇਨ੍ਹੀਂ ਦਿਨੀਂ ਪਾਕਿਸਤਾਨ 'ਚ ਪਾਕਿਸਤਾਨ ਸੁਪਰ ਲੀਗ (PSL) ਚੱਲ ਰਹੀ ਹੈ। ਬਾਬਰ PSL ਵਿੱਚ ਪੇਸ਼ਾਵਰ ਜਾਲਮੀ ਟੀਮ ਦੇ ਕਪਤਾਨ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵਿਸ਼ਵ ਕੱਪ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਇਹ ਉਨ੍ਹਾਂ ਦਾ ਨਿੱਜੀ ਵਿਚਾਰ ਹੈ, ਦੇਖਣਾ ਹੋਵੇਗਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਇਸ 'ਤੇ ਕੀ ਪ੍ਰਤੀਕਿਰਿਆ ਕਰੇਗਾ। ਇਸ ਦੇ ਨਾਲ ਹੀ ਬੀਸੀਸੀਆਈ ਪਾਕਿਸਤਾਨ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਬਿਲਕੁਲ ਵੀ ਨਹੀਂ ਖੇਡੇਗਾ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : WPL 2023 Delhi Capitals: ਮੇਗ ਲੈਨਿੰਗ ਨੇ WPL ਮੈਚ ਤੋਂ ਪਹਿਲਾਂ ਸਾਂਝੇ ਕੀਤੇ ਵਿਚਾਰ
ਪਾਕਿਸਤਾਨ 'ਚ ਸ਼੍ਰੀਲੰਕਾ ਦੀ ਟੀਮ 'ਤੇ ਹੋਇਆ ਹਮਲਾ ਪਾਕਿਸਤਾਨ : ਪਾਕਿਸਤਾਨ ਵਿਚ ਕ੍ਰਿਕਟ ਟੀਮਾਂ 'ਤੇ ਹਮਲਾ ਹੋਇਆ ਹੈ। ਸਾਲ 2002 ਵਿੱਚ ਜਦੋਂ ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਹੋਟਲ ਵਿੱਚ ਠਹਿਰੀ ਹੋਈ ਸੀ ਤਾਂ ਉਸ ਹੋਟਲ ਦੇ ਬਾਹਰ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਸੀ। ਨਿਊਜ਼ੀਲੈਂਡ ਦੇ ਫਿਜ਼ੀਓ ਡੇਲ ਸ਼ੈਕਲ ਦੀ ਵੀ ਬਾਂਹ 'ਚ ਕੱਚ ਦਾ ਟੁਕੜਾ ਲੱਗਾ ਸੀ, ਜਿਸ ਨਾਲ ਉਸ ਨੂੰ ਸੱਟ ਲੱਗੀ ਸੀ। 3 ਮਾਰਚ 2009 ਨੂੰ ਪਾਕਿਸਤਾਨ ਦੌਰੇ 'ਤੇ ਗਈ ਸ਼੍ਰੀਲੰਕਾਈ ਟੀਮ 'ਤੇ ਵੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਹਮਲੇ 'ਚ 6 ਖਿਡਾਰੀ ਜ਼ਖਮੀ ਹੋ ਗਏ।