ਦੁਬਈ : ਏਸ਼ੀਆ ਕੱਪ 2022 ਦੇ ਸੁਪਰ-4 ਦੌਰ 'ਚ ਅੱਜ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਬਣਾਈਆਂ ਅਤੇ ਅਫਗਾਨਿਸਤਾਨ ਨੂੰ 213 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਕੋਹਲੀ ਨੇ 61 ਗੇਂਦਾਂ ਵਿੱਚ 122 ਦੌੜਾਂ ਬਣਾਈਆਂ। 14 ਓਵਰਾਂ ਤੋਂ ਬਾਅਦ ਅਫਗਾਨਿਸਤਾਨ ਦਾ ਸਕੋਰ 57/7 ਹੈ।Asia Cup 2022 IND vs AFG.ASIA CUP 2022 INDIA VS AFGHANISTAN.
ਅਫਗਾਨਿਸਤਾਨ ਨੂੰ ਛੇਵਾਂ ਝਟਕਾ ਲੱਗਾ। ਭੁਵਨੇਸ਼ਵਰ ਕੁਮਾਰ ਨੇ ਅਜ਼ਮਤੁੱਲਾ ਓਮਰਜ਼ਈ ਨੂੰ ਦਿਨੇਸ਼ ਕਾਰਤਿਕ ਹੱਥੋਂ ਕੈਚ ਕਰਵਾਇਆ। ਅਜ਼ਮਤੁੱਲਾ ਓਮਰਜ਼ਈ 6 ਗੇਂਦਾਂ 'ਤੇ 1 ਦੌੜਾਂ ਬਣਾ ਕੇ ਆਊਟ ਹੋ ਗਿਆ।
ਅਫਗਾਨਿਸਤਾਨ ਨੂੰ ਪੰਜਵਾਂ ਝਟਕਾ ਲੱਗਾ। ਅਰਸ਼ਦੀਪ ਸਿੰਘ ਮੁਹੰਮਦ ਨਬੀ ਨੂੰ ਐਲ.ਬੀ.ਡਬਲਯੂ. ਮੁਹੰਮਦ ਨਬੀ 7 ਗੇਂਦਾਂ 'ਤੇ 7 ਦੌੜਾਂ ਬਣਾ ਕੇ ਆਊਟ ਹੋ ਗਏ।
ਅਫਗਾਨਿਸਤਾਨ ਨੂੰ ਚੌਥਾ ਝਟਕਾ ਲੱਗਾ। ਨਜੀਬੁੱਲਾ ਜ਼ਦਰਾਨ ਨੂੰ ਭੁਵਨੇਸ਼ਵਰ ਕੁਮਾਰ ਨੇ ਬੋਲਡ ਕੀਤਾ। ਨਜੀਬੁੱਲਾ ਜ਼ਦਰਾਨ 2 ਗੇਂਦਾਂ 'ਤੇ 0 ਦੌੜਾਂ ਬਣਾ ਕੇ ਆਊਟ ਹੋ ਗਿਆ। ਅਫਗਾਨਿਸਤਾਨ ਨੂੰ ਤੀਜਾ ਝਟਕਾ ਲੱਗਾ। ਭੁਵਨੇਸ਼ਵਰ ਕੁਮਾਰ ਨੇ ਕਰੀਮ ਜਾਨਤ ਨੂੰ ਵਿਰਾਟ ਕੋਹਲੀ ਹੱਥੋਂ ਕੈਚ ਕਰਵਾਇਆ। ਕਰੀਮ ਜਨਤ 4 ਗੇਂਦਾਂ 'ਤੇ 2 ਦੌੜਾਂ ਬਣਾ ਕੇ ਆਊਟ ਹੋ ਗਏ।
ਅਫਗਾਨਿਸਤਾਨ ਨੂੰ ਦੂਜਾ ਝਟਕਾ ਲੱਗਾ। ਭੁਵਨੇਸ਼ਵਰ ਕੁਮਾਰ ਨੇ ਰਹਿਮਾਨੁੱਲਾ ਗੁਰਬਾਜ਼ ਨੂੰ ਬੋਲਡ ਕੀਤਾ। ਗੁਰਬਾਜ਼ 1 ਗੇਂਦ 'ਤੇ 0 ਦੌੜਾਂ ਬਣਾ ਕੇ ਆਊਟ ਹੋ ਗਏ।ਅਫਗਾਨਿਸਤਾਨ ਨੂੰ ਪਹਿਲਾ ਝਟਕਾ ਲੱਗਾ। ਹਜ਼ਰਤੁੱਲਾ ਜਜ਼ਈ ਨੂੰ ਭੁਵਨੇਸ਼ਵਰ ਕੁਮਾਰ ਨੇ ਐਲਬੀਡਬਲਯੂ ਆਊਟ ਕੀਤਾ। ਜਜ਼ਈ 4 ਗੇਂਦਾਂ 'ਤੇ 0 ਦੌੜਾਂ ਬਣਾ ਕੇ ਆਊਟ ਹੋ ਗਿਆ।
ਵਿਰਾਟ ਕੋਹਲੀ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਉਸਨੇ 33 ਮਹੀਨਿਆਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੈਂਕੜਾ ਲਗਾਇਆ। ਉਸ ਨੇ 19ਵੇਂ ਓਵਰ ਦੀ ਦੂਜੀ ਗੇਂਦ 'ਤੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਟੀ-20 'ਚ ਕੋਹਲੀ ਦਾ ਇਹ ਪਹਿਲਾ ਸੈਂਕੜਾ ਹੈ। ਅੰਤਰਰਾਸ਼ਟਰੀ ਕ੍ਰਿਕਟ 'ਚ ਇਹ 71ਵਾਂ ਸੈਂਕੜਾ ਹੈ।
15 ਓਵਰ: ਕੋਹਲੀ-ਪੰਤ ਕ੍ਰੀਜ਼ 'ਤੇ
15 ਓਵਰਾਂ ਤੋਂ ਬਾਅਦ ਭਾਰਤ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 134 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਵਿਰਾਟ ਕੋਹਲੀ (59) ਅਤੇ ਰਿਸ਼ਭ ਪੰਤ (4) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਨੂੰ ਪਹਿਲਾ ਝਟਕਾ 13ਵੇਂ ਓਵਰ ਦੀ ਚੌਥੀ ਗੇਂਦ 'ਤੇ ਲੱਗਾ। ਕੇਐੱਲ ਰਾਹੁਲ 41 ਗੇਂਦਾਂ 'ਤੇ 62 ਦੌੜਾਂ ਬਣਾ ਕੇ ਆਊਟ ਹੋ ਗਏ। ਸੂਰਿਆਕੁਮਾਰ ਨੇ ਪਹਿਲੀ ਗੇਂਦ 'ਤੇ ਛੱਕਾ ਲਗਾਇਆ ਅਤੇ ਦੂਜੀ ਗੇਂਦ 'ਤੇ ਬੋਲਡ ਹੋ ਗਏ।
ਭਾਰਤ ਨੂੰ ਇੱਕ ਹੋਰ ਝਟਕਾ ਲੱਗਾ ਹੈ। ਫਰੀਦ ਅਹਿਮਦ ਨੇ ਸੂਰਿਆਕੁਮਾਰ ਯਾਦਵ ਨੂੰ ਬੋਲਡ ਕੀਤਾ। ਸੂਰਿਆਕੁਮਾਰ ਯਾਦਵ ਨੇ 2 ਗੇਂਦਾਂ 'ਤੇ 6 ਦੌੜਾਂ ਦੀ ਪਾਰੀ ਖੇਡੀ।ਭਾਰਤ ਨੂੰ ਪਹਿਲਾ ਝਟਕਾ ਲੱਗਾ। ਫਰੀਦ ਅਹਿਮਦ ਨੇ ਰਾਹੁਲ ਨੂੰ ਨਜੀਬੁੱਲਾ ਜ਼ਦਰਾਨ ਹੱਥੋਂ ਕੈਚ ਕਰਵਾਇਆ। ਰਾਹੁਲ ਨੇ 41 ਗੇਂਦਾਂ ਵਿੱਚ 62 ਦੌੜਾਂ ਦੀ ਪਾਰੀ ਖੇਡੀ।
10 ਓਵਰ: ਰਾਹੁਲ-ਕੋਹਲੀ ਕ੍ਰੀਜ਼ 'ਤੇ
10 ਓਵਰਾਂ ਤੋਂ ਬਾਅਦ ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 87 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਕੇਐੱਲ ਰਾਹੁਲ (42) ਅਤੇ ਵਿਰਾਟ ਕੋਹਲੀ (44) ਕ੍ਰੀਜ਼ 'ਤੇ ਮੌਜੂਦ ਹਨ।
ਪੰਜ ਓਵਰ: ਕ੍ਰੀਜ਼ 'ਤੇ ਰਾਹੁਲ-ਕੋਹਲੀ
ਪੰਜ ਓਵਰਾਂ ਤੋਂ ਬਾਅਦ ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 37 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਕੇਐਲ ਰਾਹੁਲ (26) ਅਤੇ ਵਿਰਾਟ ਕੋਹਲੀ (10) ਕ੍ਰੀਜ਼ 'ਤੇ ਮੌਜੂਦ ਹਨ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਇਸ ਮੈਚ ਵਿੱਚ ਨਹੀਂ ਖੇਡ ਰਹੇ ਹਨ। ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਕੇਐਲ ਰਾਹੁਲ ਕਪਤਾਨੀ ਕਰ ਰਹੇ ਹਨ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ:
ਅਫਗਾਨਿਸਤਾਨ: ਹਜ਼ਰਤੁੱਲਾ ਜ਼ਜ਼ਈ, ਰਹਿਮਾਨਉੱਲ੍ਹਾ ਗੁਰਬਾਜ਼ (ਡਬਲਯੂ.ਕੇ.), ਇਬਰਾਹਿਮ ਜ਼ਦਰਾਨ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ (ਸੀ), ਕਰੀਮ ਜਨਤ, ਰਾਸ਼ਿਦ ਖਾਨ, ਅਜ਼ਮਤੁੱਲਾ ਓਮਰਜ਼ਈ, ਮੁਜੀਬ ਉਰ ਰਹਿਮਾਨ, ਫਰੀਦ ਅਹਿਮਦ ਮਲਿਕ, ਫਜ਼ਲਹਕ ਫਾਰੂਕੀ।
ਭਾਰਤ: ਕੇਐੱਲ ਰਾਹੁਲ (ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਦੀਪਕ ਹੁੱਡਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ।
ਇਹ ਵੀ ਪੜ੍ਹੋ: Asia Cup 2022 ਫਾਈਨਲ ਦੀ ਦੌੜ ਤੋਂ ਬਾਹਰ ਅੱਜ ਭਾਰਤੀ ਟੀਮ ਕਰੇਗੀ ਨਵਾਂ ਤਜਰਬਾ, ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ