ETV Bharat / sports

World Cup 2023: ਤਾਲਿਬਾਨ ਨੇ ਲਖਨਊ ਦੇ ਏਕਾਨਾ ਮੈਦਾਨ ਨੂੰ ਬਣਾ ਦਿੱਤਾ ਅਫ਼ਗਾਨਿਸਤਾਨ ਦਾ ਸਭ ਤੋਂ ਪਸੰਦੀਦਾ, ਭਾਰਤ ਤੋਂ ਵੀ ਵੱਧ ਖੇਡੇ ਨੇ ਮੈਚ - Afghanistans home ground

ਲਖਨਊ ਦੇ ਏਕਾਨਾ ਸਟੇਡੀਅਮ (Ekana Stadium) ਵਿੱਚ ਇਸ ਵਿਸ਼ਵ ਕੱਪ 2023 ਦੇ ਪੰਜ ਮੈਚ ਖੇਡੇ ਜਾਣੇ ਹਨ ਅਤੇ ਅਫਗਾਨਿਸਤਾਨ ਦੀ ਟੀਮ ਵੀ ਇਸ ਮੈਦਾਨ ਉੱਤੇ ਖੇਡੇਗੀ। ਤੁਹਾਨੂੰ ਦੱਸ ਦਈਏ ਕਿ ਅਫਗਾਨਿਸਤਾਨ ਦੀ ਟੀਮ ਨੇ ਭਾਰਤ ਨਾਲੋਂ ਵੀ ਜ਼ਿਆਦਾ ਇਸ ਮੈਦਾਨ ਉੱਤੇ ਮੈਚ ਖੇਡੇ ਹਨ ਅਤੇ ਉਨ੍ਹਾਂ ਨੂੰ ਇਹ ਮੈਦਾਨ ਘਰੇਲੂ ਮੈਦਾਨ ਵਾਂਗ ਹੈ। (World Cup 2023)

Afghanistan have played more matches than India in Lucknow's enaka ground
World Cup 2023: ਤਾਲਿਬਾਨ ਨੇ ਲਖਨੂਊ ਦੇ ਏਕਾਨਾ ਮੈਦਾਨ ਨੂੰ ਬਣਾ ਦਿੱਤਾ ਅਫ਼ਗਾਨਿਸਤਾਨ ਦਾ ਸਭ ਤੋਂ ਪਸੰਦੀਦਾ, ਭਾਰਤ ਤੋਂ ਵੀ ਵੱਧ ਖੇਡੇ ਨੇ ਮੈਚ
author img

By ETV Bharat Punjabi Team

Published : Oct 7, 2023, 6:58 AM IST

Updated : Oct 7, 2023, 12:02 PM IST

ਲਖਨਊ: ਮੇਜ਼ਬਾਨ ਭਾਰਤੀ ਟੀਮ ਤੋਂ ਬਾਅਦ ਅਫਗਾਨਿਸਤਾਨ ਲਈ ਲਖਨਊ ਦਾ ਅਟਲ ਬਿਹਾਰੀ ਬਾਜਪਾਈ ਏਕਾਨਾ (Atal Bihari Bajpai Ekana Stadium) ਸਟੇਡੀਅਮ ਖਾਸ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਭਾਰੀ ਪ੍ਰਭਾਵ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਅਫਗਾਨਿਸਤਾਨ ਨੂੰ ਭਾਰਤ ਵਿੱਚ ਅਭਿਆਸ ਕਰਨ ਅਤੇ ਅੰਤਰਰਾਸ਼ਟਰੀ ਮੈਚ ਖੇਡਣ ਦੀ ਇਜਾਜ਼ਤ ਦਿੱਤੀ ਸੀ। ਲਖਨਊ ਲੰਬੇ ਸਮੇਂ ਤੋਂ ਅਫਗਾਨਿਸਤਾਨ ਦਾ ਘਰੇਲੂ ਮੈਦਾਨ ਰਿਹਾ ਹੈ। ਇੱਥੇ ਅਫਗਾਨਿਸਤਾਨ ਨੇ ਵੈਸਟਇੰਡੀਜ਼ ਦੀ ਟੀਮ ਨਾਲ ਵੀ ਟੈਸਟ ਮੈਚ ਖੇਡਿਆ ਸੀ। ਅਟਲ ਬਿਹਾਰੀ ਬਾਜਪਾਈ ਏਕਾਨਾ ਸਟੇਡੀਅਮ 'ਚ ਖੇਡਿਆ ਗਿਆ ਇਹ ਇਕਲੌਤਾ ਟੈਸਟ ਮੈਚ ਸੀ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਅਫਗਾਨਿਸਤਾਨ ਨੇ ਇਸ ਸਟੇਡੀਅਮ ਵਿੱਚ ਭਾਰਤ ਨਾਲੋਂ ਵੱਧ ਮੈਚ ਖੇਡੇ ਹਨ।

ਅਫਗਾਨਿਸਤਾਨ ਨੂੰ ਦੇਹਰਾਦੂਨ ਦਾ ਮੈਦਾਨ ਦਿੱਤਾ: ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਉੱਥੇ ਘਰੇਲੂ ਕ੍ਰਿਕਟ ਸੰਭਵ ਨਹੀਂ ਸੀ। ਜਦੋਂ ਅਫਗਾਨਿਸਤਾਨ ਦੀ ਟੀਮ (Afghanistan team) ਨੇ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ, ਉਹ ਅਜਿਹੇ ਮੈਦਾਨ ਦੀ ਤਲਾਸ਼ ਵਿੱਚ ਸੀ ਜੋ ਉਨ੍ਹਾਂ ਦਾ ਘਰੇਲੂ ਮੈਦਾਨ ਬਣ ਸਕੇ। ਜਦੋਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ 2018 ਵਿੱਚ ਬੀਸੀਸੀਆਈ ਨੂੰ ਇਸ ਲਈ ਬੇਨਤੀ ਕੀਤੀ ਤਾਂ ਯੂਪੀਸੀਏ ਨੇ ਸਭ ਤੋਂ ਪਹਿਲਾਂ ਅਫਗਾਨਿਸਤਾਨ ਨੂੰ ਦੇਹਰਾਦੂਨ ਦਾ ਮੈਦਾਨ ਦਿੱਤਾ। ਜਿਸ ਤੋਂ ਬਾਅਦ ਗ੍ਰੇਟਰ ਨੋਇਡਾ ਵੀ ਕੁਝ ਸਮੇਂ ਲਈ ਅਫਗਾਨਿਸਤਾਨ ਦਾ ਘਰੇਲੂ ਮੈਦਾਨ (Afghanistans home ground) ਰਿਹਾ ਅਤੇ ਬਾਅਦ ਵਿੱਚ ਲਖਨਊ ਦੇ ਅਟਲ ਬਿਹਾਰੀ ਬਾਜਪਾਈ ਸਟੇਡੀਅਮ ਨੂੰ ਚੁਣਿਆ ਗਿਆ। ਇੱਥੇ ਅਫਗਾਨਿਸਤਾਨ ਦੀ ਟੀਮ ਨੇ ਕਈ ਅੰਤਰਰਾਸ਼ਟਰੀ ਮੈਚ ਖੇਡੇ। ਦਿਲਚਸਪ ਗੱਲ ਇਹ ਹੈ ਕਿ ਅਫਗਾਨਿਸਤਾਨ ਤੋਂ ਵੀ ਵੱਡੀ ਗਿਣਤੀ ਵਿਚ ਦਰਸ਼ਨ ਲਖਨਊ ਪਹੁੰਚਣੇ ਸ਼ੁਰੂ ਹੋ ਗਏ ਹਨ ਪਰ 2019 ਤੋਂ ਬਾਅਦ ਦੁਬਈ ਨੂੰ ਅਫਗਾਨਿਸਤਾਨ ਦਾ ਘਰੇਲੂ ਮੈਦਾਨ ਬਣਾ ਦਿੱਤਾ ਗਿਆ।

ਸਟੇਡੀਅਮ ਦੇ ਪ੍ਰਬੰਧਾਂ ਤੋਂ ਖੁਸ਼: ਅਟਲ ਬਿਹਾਰੀ ਵਾਜਪਾਈ ਸਟੇਡੀਅਮ (Atal Bihari Bajpai Ekana Stadium) ਦੇ ਡਾਇਰੈਕਟਰ ਉਦੈ ਕੁਮਾਰ ਸਿਨਹਾ ਨੇ ਕਿਹਾ ਕਿ ਅਫਗਾਨਿਸਤਾਨ ਦੀ ਟੀਮ ਲਖਨਊ ਵਿੱਚ ਸਟੇਡੀਅਮ ਦੇ ਪ੍ਰਬੰਧਾਂ ਤੋਂ ਬਹੁਤ ਖੁਸ਼ ਹੈ। ਪਿੱਚ ਤੋਂ ਲੈ ਕੇ ਪਰਾਹੁਣਚਾਰੀ ਤੱਕ, ਖਿਡਾਰੀਆਂ ਨੂੰ ਕਦੇ ਵੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਅਫ਼ਗਾਨਿਸਤਾਨ ਨੇ ਇੱਥੇ ਕਈ ਅੰਤਰਰਾਸ਼ਟਰੀ ਮੈਚਾਂ ਵਿੱਚ ਸ਼ਾਨਦਾਰ ਕ੍ਰਿਕਟ ਦਾ ਪ੍ਰਦਰਸ਼ਨ ਕੀਤਾ ਸੀ। ਅਫਗਾਨਿਸਤਾਨ ਨੇ ਇਸ ਮੈਦਾਨ ਉੱਤੇ ਮੈਚ 2019 'ਚ ਵੈਸਟਇੰਡੀਜ਼ ਖਿਲਾਫ ਖੇਡੇ ਸਨ। ਵੈਸਟਇੰਡੀਜ਼ ਦੇ ਖਿਲਾਫ 6, 9 ਅਤੇ 11 ਨਵੰਬਰ ਨੂੰ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਇਸ ਤੋਂ ਵੈਸਟਇੰਡੀਜ਼ ਖਿਲਾਫ ਹੀ 14, 16 ਅਤੇ 17 ਨਵੰਬਰ ਨੂੰ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਅਤੇ ਅਖੀਰ 27 ਨਵੰਬਰ ਤੋਂ 1 ਦਸੰਬਰ ਤੱਕ ਵੈਸਟਇੰਡੀਜ਼ ਵਿਰੁੱਧ ਇਕਲੌਤਾ ਟੈਸਟ ਮੈਚ ਵੀ ਖੇਡਿਆ।

Last Updated : Oct 7, 2023, 12:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.