ਨਵੀਂ ਦਿੱਲੀ: ਪੀ ਵੀ ਸਿੰਧੂ ਸਮੇਤ ਕਈ ਭਾਰਤੀ ਸਿਤਾਰੇ ਚਾਹੇ ਹੀ ਫਾਰਮ ਵਿੱਚ ਨਹੀਂ ਹੈ ਪਰ ਦੇਸ਼ ਦੇ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੂੰ ਉਮੀਦ ਹੈ ਕਿ ਟੋਕਿਓ ਵਿੱਚ ਉਨ੍ਹਾਂ ਦੀ ਟੀਮ ਓਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਕਰੇਗੀ।
ਹੋਰ ਪੜ੍ਹੋ: ਦਾਨਿਸ਼ ਨੇ ਖੋਲ੍ਹੀ ਪਾਕਿਸਤਾਨੀ ਕ੍ਰਿਕੇਟ ਟੀਮ ਦੀ ਪੋਲ, ਕਿਹਾ ਹਿੰਦੂ ਹੋਣ ਕਾਰਨ ਹੁੰਦਾ ਸੀ ਮਾੜਾ ਵਤੀਰਾ
ਗੋਪੀਚੰਦ ਦਾ ਕਹਿਣਾ ਹੈ ,'ਪਿਛਲੇ ਕੁਝ ਓਲੰਪਿਕ ਵਿੱਚ ਸਾਡਾ ਪ੍ਰਦਰਸ਼ਨ ਚੰਗਾ ਰਿਹਾ ਹੈ। ਇਸ ਵਾਰ ਸਾਡੀ ਟੀਮ ਵਿੱਚ ਇੱਕ ਚੈਂਪੀਅਨ (ਸਿੰਧੂ) ਹੈ। ਉਮੀਦ ਹੈ ਕਿ ਚੰਗੀ ਤਿਆਰੀ ਦੇ ਨਾਲ ਅਸੀਂ ਹੁਣ ਤੱਕ ਦਾ ਚੰਗਾ ਪ੍ਰਦਰਸ਼ਨ ਕਰ ਸਕੀਏ।'
ਸਿੰਧੂ ਨੇ ਜਾਪਾਨ ਦੀ ਨੋਜ਼ੋਮੀ ਓਕੁਹਾਰਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਭਾਰਤ ਦੇ ਲਈ ਓਲੰਪਿਕ ਵਿੱਚ ਸਾਇਨਾ ਨੇਹਵਾਲ ਨੇ ਲੰਡਨ ਓਲੰਪਿਕ 2012 ਵਿੱਚ ਕਾਂਸੇ ਅਤੇ ਸਿੰਧੂ ਨੇ 2016 ਰੀਓ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।
ਹੋਰ ਪੜ੍ਹੋ: ਭਾਰਤ ਖ਼ਿਲਾਫ਼ ਪਹਿਲੇ ਟੀ-20 ਮੈਚ ਲਈ ਗੁਵਾਹਾਟੀ ਪਹੁੰਚੀ ਸ਼੍ਰੀਲੰਕਾ ਦੀ ਟੀਮ
ਗੋਪੀਚੰਦ ਨੇ ਖੇਲੋਂ ਇੰਡੀਆ ਯੂਵਾ ਖੇਲੋਂ ਨੂੰ ਸਹਾਰਦੇ ਹੋਏ ਕਿਹਾ,'ਇਸ ਤਰ੍ਹਾ ਦੀਆਂ ਖੇਡਾਂ ਤੋਂ ਨੌਜ਼ਵਾਨਾਂ ਨੂੰ ਚੰਗਾ ਮੰਚ ਮਿਲਦਾ ਹੈ। ਮੈਂ ਇਸ ਤੋਂ ਬਹੁਤ ਖ਼ੁਸ਼ ਹਾਂ। ਇਸ ਤੋਂ ਖੇਡਾਂ ਲਈ ਸਕਰਾਤਮਕ ਤਸਵੀਰ ਬਣਦੀ ਹੈ। ਇਸ ਦਾ ਅਨੁਭਵ ਖਿਡਾਰੀਆਂ ਦੇ ਕਾਫ਼ੀ ਕੰਮ ਆਵੇਗਾ।' ਖੇਲੋ ਇੰਡੀਆਂ ਯੂਵਾ ਖੇਲੋਂ ਦਾ ਤੀਜ਼ਾ ਸੀਜ਼ਨ 10ਤੋਂ 22 ਜਨਵਰੀ ਤੱਕ ਗੁਵਾਹਾਟੀ ਵਿੱਚ ਖੇਡਿਆ ਜਾਵੇਗਾ।