ਨਵੀਂ ਦਿੱਲੀ : ਮਸ਼ਹੂਰ ਮੁੱਕੇਬਾਜ਼ ਐਮ ਸੀ ਮੈਰੀਕਾਮ ਨੇ ਕਿਹਾ ਕਿ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਓਲੰਪਿਕ ਕੁਆਲੀਫ਼ਿਕੇਸ਼ਨ ਲਈ ਇੱਕ ਵੱਡੀ ਯੋਜਨਾ ਦਾ ਹਿੱਸਾ ਹੈ ਜਿਥੇ ਉਸ ਦੇ ਭਾਰ ਵਰਗ ਵਿੱਚ ਕਾਫ਼ੀ ਔਖਾ ਮੁਕਾਬਲਾ ਹੋਵੇਗਾ।
ਮੈਰੀਕਾਮ ਨੇ ਪਿਛਲੇ ਸਾਲ ਦਿੱਲੀ ਵਿੱਚ ਆਪਣਾ 6ਵਾਂ ਵਿਸ਼ਵ ਖ਼ਿਤਾਬ ਜਿੱਤਿਆ ਸੀ। ਉਸਦਾ ਟੀਚਾ ਰੂਸ ਦੇ ਯੇਕਾਤੇਰਿਨਬਰਗ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ 2020 ਟੋਕਿਓ ਓਲੰਪਿਕ ਲਈ ਕੁਆਲੀਫ਼ਾਈ ਕਰਨਾ ਹੈ। ਏਸ਼ੀਆਈ ਚੈਂਪੀਅਨਸ਼ਿਪ ਅਗਲੇ ਮਹੀਨੇ ਥਾਇਲੈਂਡ ਵਿੱਚ ਹੋਵੇਗਾ।
ਤਿੰਨ ਬੱਚਿਆਂ ਦੀ ਮਾਂ ਨੇ ਕਿਹਾ ਕਿ, ਮੈਂ ਪਿਛਲੇ ਸਾਲ ਤੋਂ ਹੀ 51 ਕਿ.ਗ੍ਰਾ ਭਾਰ ਵਰਗ ਵਿੱਚ ਹਿੱਸਾ ਲੈ ਰਹੀ ਹਾਂ। ਮੈਨੂੰ ਪਤਾ ਹੈ ਕਿ ਕਿਹੜੇ ਖੇਤਰਾਂ ਵਿੱਚ ਮੈਨੂੰ ਸੁਧਾਰ ਕਰਨਾ ਹੈ ਪਰ ਫ਼ਿਟਨੈੱਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ। ਮੈਨੂੰ ਬਸ ਆਪਣੀ ਤਾਕਤ ਅਤੇ ਸਹਿਣਸ਼ਕਤੀ 'ਤੇ ਕੰਮ ਕਰਨਾ ਹੈ।