ETV Bharat / sitara

ਪੰਜਾਬੀ ਫ਼ਿਲਮ 'ਤੁਣਕਾ-ਤੁਣਕਾ' ਤੇ ਹਰਭਜਨ ਮਾਨ ਨੇ ਕਿਉਂ ਪਾਈ ਪੋਸਟ ? - PTC ਗਲੋਬ ਮੂਵੀਜ਼

ਪੰਜਾਬੀ ਗਾਇਕ 'ਤੇ ਅਦਾਕਾਰ ਹਰਦੀਪ ਗਰੇਵਾਲ ਦੀ ਫ਼ਿਲਮ 'ਤੁਣਕਾ-ਤੁਣਕਾ' ਦੀ ਹਰ ਚਰਚਾ ਚਾਰੇ ਪਾਸੇ ਛਿੜੀ ਹੋਈ ਹੈ ਜਿਸਦੀ ਗਾਇਕ ਹਰਭਜਨ ਮਾਨ ਨੇ ਵੀ ਫੇਸਬੁੱਕ 'ਤੇ ਲੰਬੀ ਪੋਸਟ ਪਾ ਕੇ ਹਰਦੀਪ ਗਰੇਵਾਲ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, ''ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ' ਗੀਤ ਹਰੇਕ ਬੰਦੇ ਨੂੰ ਆਪਣਾ ਹੀ ਲੱਗਦਾ ਹੈ।

ਪੰਜਾਬੀ ਫ਼ਿਲਮ 'ਤੁਣਕਾ-ਤੁਣਕਾ' ਤੇ ਹਰਭਜਨ ਮਾਨ ਨੇ ਕਿਉਂ ਪਾਈ ਪੋਸਟ ?

author img

By

Published : Aug 12, 2021, 4:25 PM IST

ਚੰਡੀਗੜ੍ਹ: ਪੰਜਾਬੀ ਗਾਇਕ 'ਤੇ ਅਦਾਕਾਰ ਹਰਦੀਪ ਗਰੇਵਾਲ ਦੀ ਫ਼ਿਲਮ 'ਤੁਣਕਾ-ਤੁਣਕਾ' ਦੀ ਹਰ ਚਰਚਾ ਚਾਰੇ ਪਾਸੇ ਛਿੜੀ ਹੋਈ ਹੈ। ਇਸ ਦੇ ਨਾਲ ਹੀ ਹੁਣ ਗਾਇਕ ਹਰਭਜਨ ਮਾਨ ਨੇ ਵੀ ਫੇਸਬੁੱਕ 'ਤੇ ਲੰਬੀ ਚੌੜੀ ਪੋਸਟ ਪਾ ਕੇ ਹਰਦੀਪ ਗਰੇਵਾਲ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, ''ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ' ਗੀਤ ਹਰੇਕ ਬੰਦੇ ਨੂੰ ਆਪਣਾ ਹੀ ਲੱਗਦਾ ਹੈ। ਇਨ੍ਹਾਂ ਗੀਤਾਂ ਨਾਲ ਹਰਦੀਪ ਗਰੇਵਾਲ ਪੇਡੂ ਚੋਬਰਾਂ ਦਾ ਪ੍ਰੇਰਨਾ ਸਰੋਤ ਬਣ ਗਿਆ ਹੈ। ਸਾਲ 2017 'ਇਸਨੇ ਆਪਣਾ ਸਰੀਰ ਤੋੜਨਾ ਸ਼ੁਰੂ ਕੀਤਾ, ਲਿੱਸਾ ਹੋਇਆ, ਰੋਟੀ ਪਾਣੀ ਛੱਡਿਆ ਅਤੇ ਫਿਰ ਮਿਹਨਤ ਕਰਕੇ ਸਰੀਰ ਬਣਾਇਆ। ਇਸ ਦੇ ਨਾਲ ਹੀ ਸਾਇਕਲਿੰਗ ਵੀ ਸਿੱਖੀ।''

  • " class="align-text-top noRightClick twitterSection" data="">

ਇਸ ਤੋਂ ਇਲਾਵਾ ਹਰਭਜਨ ਮਾਨ ਨੇ ਲਿਖਿਆ ਕਿ ''ਹਰਦੀਪ ਗਰੇਵਾਲ ਦੀ ਤੁਲਨਾ ਆਮਿਰ ਖ਼ਾਨ ਨਾਲ ਕੀਤੀ ਜਾ ਰਹੀ ਹੈ ਪਰ ਅਸਲ 'ਚ ਇਹ ਘਾਲਣਾ/ਸ਼ੰਘਰਸ਼/ਤੁਲਨਾ ਆਮਿਰ ਖ਼ਾਨ ਤੋਂ ਵੀ ਕਿਤੇ ਵੱਡੀ ਹੈ। ਆਮਿਰ ਖ਼ਾਨ ਸਥਾਪਿਤ ਅਦਾਕਾਰ ਹੋਣ ਕਰਕੇ ਇਹ ਰਿਸਕ ਲੈ ਸਕਦਾ ਸੀ ਪਰ ਹਰਦੀਪ ਗਰੇਵਾਲ ਫ਼ਿਲਮਾਂ ਲਈ ਨਵਾਂ ਕਲਾਕਾਰ ਹੈ। ਇਸ ਜਵਾਨ ਨੇ ਪਹਿਲੀ ਫ਼ਿਲਮ ਨੂੰ ਹੀ 3-4 ਸਾਲ ਸਮਰਪਿਤ ਕਰ ਹਨ। ਅਸੀਂ ਦੇਖ ਰਹੇ ਹਾਂ ਪਿਛਲੇ ਦਿਨਾਂ ਤੋਂ ਹਰਦੀਪ ਇਕੱਲਾ ਹੀ ਸੋਸ਼ਲ ਮੀਡੀਆ ਇੰਸਟਾ, ਫੇਸਬੁੱਕ, ਯੂਟਿਊਬ 'ਤੇ ਆਪਣੀ ਫ਼ਿਲਮ ਨੂੰ ਪਰਮੋਟ ਕਰ ਰਿਹਾ। ਕਿਸੇ ਹੋਰ ਕਲਾਕਾਰ ਨੇ ਉਸਦੀ ਸਟੋਰੀ, ਪੋਸਟਰ, ਗੀਤ ਸ਼ੇਅਰ ਨਹੀਂ ਕੀਤਾ। ਜਿਸ ਕਰਕੇ ਮੈਂ ਮੇਰੇ ਭਰਾ ਦੀ ਦਿਲੋਂ ਸਲਾਘਾ ਕਰਦਾ ਹਾਂ ਕਿ ਇੰਨ੍ਹੀ ਮਿਹਨਤ ਅਤੇ ਪੈਸਾ ਲਾ ਕੇ ਇਹ ਫ਼ਿਲਮ ਬਣਾਈ ਹੈ ਜਿਸ ਦੇ ਚੰਗੇ ਕੰਮ ਦੀ ਮੈਂ ਵਾਰ-ਵਾਰ ਸਿਫ਼ਤ ਕਰਨੀ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਆਪਾਂ ਸਾਰੇ ਰਲ ਮਿਲਕੇ ਫ਼ਿਲਮ ਦੀ ਚਰਚਾ ਕਰੀਏ । ਨੇੜਲੇ ਸਿਨੇਮਿਆਂ 'ਚ ਆਪਣੇ ਪਰਿਵਾਰਾਂ ਸਮੇਤ ਇਸ ਫਿਲਮ ਨੂੰ ਦੇਖਣ ਜਾਈਏ। ਚੜ੍ਹਦੀ ਕਲਾ.....

ਦੱਸ ਦਈਏ ਕਿ ਹਰਭਜਨ ਮਾਨ ਨੇ ਇੱਕ ਵਧੀਆ ਕਲਾਕਾਰ ਤੇ ਸਪੋਰਟਿੰਗ ਇਨਸਾਨ ਹੋਣ ਦੇ ਨਾਤੇ ਆਪਣਾ ਫਰਜ਼ ਪੂਰਾ ਕਰਦੇ ਹੋਏ ਹਰਦੀਪ ਗਰੇਵਾਲ ਨੂੰ ਆਪਣਾ ਸਮਰਥਨ ਦਿੱਤਾ ਹੈ ਅਤੇ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਪਾ ਕੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਸਿਨੇਮਾਘਰਾਂ 'ਚ ਜਾ ਕੇ ਫ਼ਿਲਮ ਦੇਖਣ ਲਈ ਕਿਹਾ ਹੈ। ਪੰਜਾਬੀ ਦੀ ਪਹਿਲੀ ਮੋਟੀਵੇਸ਼ਨਲ ਤੇ ਸਪੋਰਟਸ ਫ਼ਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

ਦੱਸਣਯੋਗ ਹੈ ਕਿ ਫ਼ਿਲਮ 'ਤੁਣਕਾ ਤੁਣਕਾ' ਨੇ ਸਾਲ 2020 'ਚ 7 ਇੰਟਰਨੈਸ਼ਨਲ ਐਵਾਰਡ ਜਿੱਤੇ ਹਨ। ਇਸ ਫ਼ਿਲਮ ਨੂੰ PTC ਗਲੋਬ ਮੂਵੀਜ਼ ਵੱਲੋਂ ਦੇਸ਼ ਭਰ ਦੇ ਸਿਨੇਮਾ ਘਰਾਂ 'ਚ ਡਿਸਟ੍ਰੀਬਿਊਟ ਕੀਤਾ ਗਿਆ। ਗਾਇਕ ਹਰਦੀਪ ਗਰੇਵਾਲ ਜੋ ਕਿ ਸਾਲ 2017 'ਚ ਗਾਇਬ ਰਹੇ ਸੀ। ਪਿਛਲੇ ਕਾਫ਼ੀ ਸਮੇਂ ਤੋਂ ਹਰਦੀਪ ਗਰੇਵਾਲ ਨੇ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਸੀ। ਹਰਦੀਪ ਗਰੇਵਾਲ ਇੱਕ ਅਜਿਹਾ ਕਲਾਕਾਰ ਹੈ ਜੋ ਹਮੇਸ਼ਾਂ ਹੀ ਆਪਣੇ ਮੋਟੀਵੇਸ਼ਨਲ ਗੀਤ ਗਾਉਣ ਲਈ ਜਾਣਿਆ ਜਾਂਦਾ ਹੈ। ਹਰਦੀਪ ਗਰੇਵਾਲ ਦੇ ਗਾਣੇ ਹਮੇਸ਼ਾਂ ਹੀ ਮੋਟੀਵੇਟ ਕਰਦੇ ਹਨ ਪਰ ਹੁਣ ਹਰਦੀਪ ਗਰੇਵਾਲ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੀ ਡੈਬਿਊ ਫ਼ਿਲਮ ਨਾਲ ਵੀ ਸਭ ਨੂੰ ਵੱਡੀ ਮੋਟੀਵੇਸ਼ਨਲ ਕਹਾਣੀ ਦਿੱਤੀ ਹੈ।

ਇਹ ਵੀ ਪੜੋ: Happy Birthday ਜਸਪਿੰਦਰ ਚੀਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.