ਹਿਸਾਰ: ਅਦਾਕਾਰਾ ਮੁਨਮੁਨ ਦੱਤਾ ਵੱਲੋਂ ਅਨੁਸੂਚਿਤ ਜਾਤੀ ਸਮਾਜ ਖਿਲਾਫ ਟਿੱਪਣੀ ਕਰਨ ਦੇ ਮਾਮਲੇ ਵਿੱਚ ਵੱਡਾ ਮੋੜ ਆਇਆ ਹੈ। ਸੋਮਵਾਰ ਨੂੰ ਮੁਨਮੁਨ ਦੱਤਾ ਹਾਈਕੋਰਟ ਦੇ ਨਿਰਦੇਸ਼ ਅਨੁਸਾਰ ਪੁਲਿਸ ਦੇ ਸਾਹਮਣੇ ਜਾਂਚ ਲਈ ਪੇਸ਼ ਹੋਈ। ਜਿਨ੍ਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਅਤੇ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਹਾਈਕੋਰਟ ਦੇ ਨਿਰਦੇਸ਼ ਅਨੁਸਾਰ ਅਦਾਕਾਰਾ ਨੂੰ ਅੰਤਰਿਮ ਜ਼ਮਾਨਤ ਤੇ ਰਿਹਾਅ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮੁਨਮੁਨ ਦੱਤਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਹਿਸਾਰ ਦੇ ਐਸਸੀ ਐਸਟੀ ਐਕਟ ਦੇ ਤਹਿਤ ਸਥਾਪਿਤ ਵਿਸ਼ੇਸ਼ ਅਦਾਲਤ ਨੇ 28 ਜਨਵਰੀ ਨੂੰ ਖਾਰਜ ਕਰ ਦਿੱਤੀ ਸੀ। ਜਿਸ ਤੋਂ ਬਾਅਦ ਮੁਨਮੁਨ ਦੱਤਾ ਨੇ ਅਗਾਊਂ ਜ਼ਮਾਨਤ ਲਈ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਸੀ।
ਹਾਈ ਕੋਰਟ ਕੋਲ ਜਾਣ 'ਤੇ ਅਦਾਕਾਰਾ ਮੁਨਮੁਨ ਦੱਤਾ ਉਰਫ ਬਬੀਤਾ ਜੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ 10 ਦਿਨਾਂ ਦੇ ਅੰਦਰ ਦੇ ਜਾਂਚ ਅਧਿਕਾਰੀ ਏ ਸਾਹਮਣੇ ਪੇਸ਼ ਹੋ ਕੇ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸਨ।
ਦੱਸ ਦਈਏ ਕਿ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨਾਟਕ ਤੋਂ ਪ੍ਰਸਿੱਧ ਹੋਈ ਮੁਨਮੁਨ ਦੱਤਾ ਉਰਫ਼ ਬਬੀਤਾ ਜੀ ਦੇ ਖਿਲਾਫ ਹਰਿਆਣਾ ਵਿਖੇ ਹਾਂਸੀ ਦੇ ਥਾਣਾ ਸ਼ਹਿਰ ਵਿਚ ਅਨੁਸੂਚਿਤ ਜਾਤੀ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ ਦਰਜ ਹੈ। ਇਹ ਮੁੱਕਦਮਾ ਦਲਿਤ ਅਧਿਕਾਰ ਕਾਰਜ ਕਰਤਾ ਰਜਤ ਕਲਸਨ ਨੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਅਤਿਆਚਾਰ ਐਕਟ ਦੇ ਤਹਿਤ 13 ਮਈ 2021 ਨੂੰ ਦਰਜ ਕਰਾਇਆ ਸੀ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਮਈ 2021 ਨੂੰ ਮੁਨਮੁਨ ਦੱਤਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ਵਿੱਚ ਉਹ ਅਨੁਸੂਚਿਤ ਜਾਤੀ ਸਮਾਜ ਬਾਰੇ ਕਥਿਤ ਅਪਮਾਨਜਨਕ ਟਿੱਪਣੀ ਕਰਦੀ ਹੋਈ ਨਜ਼ਰ ਆ ਰਹੀ ਸੀ ਜਿਸ ਤੋਂ ਬਾਅਦ ਅਧਿਕਾਰ ਕਾਰਜ ਕਰਤਾ ਰਜਤ ਕਲਸਨ ਨੇ 'ਬਬੀਤਾ ਜੀ' ਉਰਫ਼ ਮੁਨਮੁਨ ਦੱਤਾ ਖਿਲਾਫ਼ ਥਾਣਾ ਸਰਹਾਲੀ ਵਿਖੇ ਇਕ ਮੁਕੱਦਮਾ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ: Kabhi Eid Kabhi Diwali: 2023 ਦੀ ਈਦ 'ਤੇ ਸਲਮਾਨ ਖਾਨ ਕਰਨਗੇ ਧਮਾਕਾ