ETV Bharat / sitara

ਏਕਤਾ ਕਪੂਰ ਨੇ ਸ਼ੇਅਰ ਕੀਤੀ ਪੁਰਾਣੀ ਫ਼ੋਟੋ, ਸਮ੍ਰਿਤੀ ਇਰਾਨੀ ਨੇ ਕੀਤਾ ਮਜ਼ੇਦਾਰ ਕੁਮੈਂਟ

author img

By

Published : Apr 15, 2020, 9:51 PM IST

ਟੀਵੀ ਕੁਈਨ ਏਕਤਾ ਕਪੂਰ ਨੇ ਸਮ੍ਰਿਤੀ ਇਰਾਨੀ ਨਾਲ ਆਪਣੀ ਇੱਕ ਪੁਰਾਣੀ ਫ਼ੋਟੋ ਨੂੰ ਸਾਂਝਾ ਕੀਤਾ ਹੈ। ਇਸ ਫ਼ੋਟੋ ਉੱਤੇ ਫੈਨਜ਼ ਦੇ ਕਾਫ਼ੀ ਕੁਮੈਂਟਸ ਆ ਰਹੇ ਹਨ।

smriti irani has a witty reaction to ekta kapoors throwback pic
ਫ਼ੋਟੋ

ਮੁੰਬਈ: ਟੀਵੀ ਕੁਈਨ ਏਕਤਾ ਕਪੂਰ ਨੇ ਟੈਲੀਵਿਜ਼ਨ ਇਤਿਹਾਸ ਵਿੱਚ ਇੱਕ ਤੋਂ ਵੱਧ ਇੱਕ ਸੀਰੀਅਲ ਦਿੱਤੇ ਹਨ। ਉਨ੍ਹਾਂ ਦਾ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਕਾਫ਼ੀ ਪ੍ਰਸਿੱਧ ਹੋਇਆ ਸੀ। ਉਨ੍ਹਾਂ ਦੇ ਇਸ ਸੀਰੀਅਲ ਰਾਹੀ ਤੁਲਸੀ (ਸਮ੍ਰਿਤੀ ਇਰਾਨੀ) ਹਰ ਘਰ ਤੱਕ ਪਹੁੰਚ ਗਈ ਸੀ, ਜੋ ਅੱਜ ਕੇਂਦਰੀ ਮੰਤਰੀ ਵੀ ਹੈ।

ਹਾਲ ਹੀ ਵਿੱਚ ਏਕਤਾ ਨੇ ਸਮ੍ਰਿਤੀ ਇਰਾਨੀ ਨਾਲ ਆਪਣੀ ਇੱਕ ਪੁਰਾਣੀ ਫ਼ੋਟੋ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਫ਼ੋਟੋ ਰਾਹੀਂ ਦਿਖਾਇਆ ਹੈ ਕਿ ਇੰਨੇ ਸਾਲਾਂ ਵਿੱਚ ਉਹ ਤੇ ਇਰਾਨੀ ਕਿੰਨਾ ਬਦਲ ਗਈਆਂ ਹਨ।

ਏਕਤਾ ਵੱਲੋਂ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਗਈ ਫ਼ੋਟੋ ਵਿੱਚ ਏਕਤਾ ਤੇ ਸਮ੍ਰਿਤੀ ਨੂੰ ਪਹਿਚਾਨਣਾ ਮੁਸ਼ਕਿਲ ਹੈ। ਇਸ ਤਸਵੀਰ ਉੱਤੇ ਫੈਨਜ਼ ਦੇ ਕਾਫ਼ੀ ਕੁਮੈਂਟਸ ਆ ਰਹੇ ਹਨ। ਇਸ ਤੋਂ ਬਾਅਦ ਕੁਮੈਂਟ ਆਇਆ ਖ਼ੁਦ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ, ਜੋ ਕਾਫ਼ੀ ਦਿਲਚਸਪ ਸੀ।

ਸਮ੍ਰਿਤੀ ਨੇ ਏਕਤਾ ਦੀ ਪੋਸਟ ਉੱਤੇ ਕੁਮੈਂਟ ਕਰਦੇ ਹੋਏ ਲਿਖਿਆ, "ਪਤਲੇ ਹੋਇਆ ਕਰਦੇ ਸੀ ਕੁਝ ਲੋਕ।"

ਸਮ੍ਰਿਤੀ ਇਰਾਨੀ ਦਾ ਇਹ ਜਵਾਬ ਹਰ ਕਿਸੇ ਨੂੰ ਹੱਸਣ ਲਈ ਮਜਬੂਰ ਕਰ ਰਿਹਾ ਹੈ ਤੇ ਇਸ ਗੱਲ ਦੀ ਵੀ ਪੁਸ਼ਟੀ ਕਰ ਰਿਹਾ ਹੈ ਕਿ ਬਦਲਦੇ ਸਮੇਂ ਦੇ ਨਾਲ ਇਨਸਾਨ ਵੀ ਬਦਲ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.