ਮੁੰਬਈ : ਰਿਐਲਿਟੀ ਗੇਮ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦਾ ਐਲਾਨ ਹੋ ਚੁੱਕਾ ਹੈ। ਅਮਿਤਾਬ ਬਚਨ ਦੇ ਇਸ ਸ਼ੋਅ ਲਈ ਰਜਿਸਟਰੇਸ਼ਨ 1 ਮਈ ਤੋਂ ਸ਼ੁਰੂ ਹੋਵੇਗਾ। ਸੋਨੀ ਟੀਵੀਂ ਨੇ ਆਪਣੇ ਫੇਸਬੁੱਕ ਪੇਜ 'ਤੇ ਪ੍ਰੋਮੋ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਅਮਿਤਾਬ ਬੱਚਨ ਨੇ ਹਾਲ ਹੀ ਦੇ ਵਿੱਚ ਆਪਣੇ ਬਲਾਗ ਦੇ ਜ਼ਰੀਏ ਆਪਣੇ ਫੈਨਜ਼ ਨੂੰ ਦੱਸਿਆ ਹੈ ਕਿ ਜ਼ਲਦ ਹੀ ਮਸ਼ਹੂਰ ਟੀਵੀ ਗੇਮ ਸ਼ੋਅ 'ਕੌਣ ਬਣੇਗਾ ਕਰੋੜਪਤੀ' ਸੀਜ਼ਨ 11 ਆਵੇਗਾ।
ਜੇਕਰ ਤੁਸੀਂ ਵੀ ਬਿਗ-ਬੀ ਦੇ ਨਾਲ ਹਾਟ ਸੀਟ 'ਤੇ ਬੈਠਨਾ ਚਾਹੁੰਦੇ ਹੋ ਤਾਂ ਪਹਿਲਾਂ ਇਹ 6 ਲੇਵਲ ਪਾਰ ਕਰਨੇ ਪੈਂਦੇ ਹਨ।ਲੇਵਲ 1:ਕੇਬੀਸੀ ਦੇ ਪ੍ਰਮੋਸ਼ਨ ਦੇ ਵੇਲੇ ਹਰ ਦਿਨ ਦਰਸ਼ਕਾਂ ਤੋਂ ਇਕ ਸਵਾਲ ਪੁੱਛਿਆ ਜਾਂਦਾ ਹੈ। ਇੰਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਪਹਿਲਾਂ ਰਜ਼ਿਸਟਰੇਸ਼ਨ ਕਰਨਾ ਜ਼ਰੂਰੀ ਹੁੰਦਾ ਹੈ। ਜੋ ਇਸ ਵਾਰ 1 ਮਈ ਨੂੰ ਸ਼ੁਰੂ ਹੋਣ ਵਾਲਾ ਹੈ। ਖ਼ਾਸ ਗੱਲ ਇਹ ਹੈ ਕਿ ਰਜ਼ਿਸਟਰੇਸ਼ਨ ਦੇ ਵੀ ਚਾਰ ਵੱਖ-ਵੱਖ ਤਰੀਕੇ ਹਨ। ਰਜ਼ਿਸਟਰੇਸ਼ਨ ਕਰਵਾਉਣ 'ਚ ਸਫ਼ਲ ਹੋਣ ਤੋਂ ਬਾਅਦ ਤੁਹਾਨੂੰ ਕੇਬੀਸੀ ਵੱਲੋਂ ਇਕ ਮੇਸੇਜ ਦਿੱਤਾ ਜਾਂਦਾ ਹੈ ਅਤੇ ਸ਼ੋਰਟਲਿਸਟ ਹੋਣ ਤੋਂ ਬਾਅਦ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ।ਲੇਵਲ 2 : ਪਹਿਲੇ ਲੇਵਲ 'ਚ ਪੁੱਛੇ ਗਏ ਸਹੀ ਜਵਾਬ ਦੇਣ ਵਾਲਿਆਂ ਵਿੱਚੋਂ ਕੁਝ ਲੋਕਾਂ ਨੂੰ ਸ਼ੋਰਟਲਿਸਟ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਲਗਭਗ 9990 ਲੋਕਾਂ ਨੂੰ ਕਾਲ ਸੇਂਟਰ ਐਗਜ਼ੀਕੂਟਿਵ ਫ਼ੋਨ ਕਰਦੇ ਹਨ।ਕਾਲ ਸੇਂਟਰ ਅਧਿਕਾਰੀ ਤੁਹਾਨੂੰ ਪੁੱਛਦੇ ਹਨ ਕਿ ਸ਼ੋਅ 'ਚ ਹਿੱਸਾ ਲੈਣ ਲਈ ਤੁਸੀਂ ਜਵਾਬ ਭੇਜਿਆ ਸੀ ਜਾਂ ਨਹੀਂ ਜੇਕਰ ਤੁਸੀਂ ਫ਼ੋਨ ਕਾਲ ਦਾ ਜਵਾਬ ਨਹੀਂ ਦੇ ਪਾਉਂਦੇ ਤਾਂ ਇਕ ਵਾਰ ਫ਼ੇਰ ਤੁਹਾਨੂੰ ਫ਼ੋਨ ਕੀਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਰਜ਼ਿਸਟਰੇਸ਼ਨ ਰੱਦ ਰ ਦਿੱਤਾ ਜਾਂਦਾ ਹੈ।ਲੇਵਲ 3:ਆਡਿਸ਼ਨ ਦੀ ਥਾਂ ਅਤੇ ਤਾਰੀਖ਼ ਤੈਅ ਹੋਣ ਤੋਂ ਬਾਅਦ ਕੇਂਡੀਡੇਟ ਨੂੰ ਆਪਣੀ ਪਾਸਪੋਰਟ ਸਾਈਜ਼ ਦੀ ਚਾਰ ਕਲਰ ਫ਼ੋਟੋ, ਪੈਨ ਕਾਰਡ, ਪਾਸਪੋਰਟ ਅਤੇ ਕਈ ਜ਼ਰੂਰੀ ਕਾਗਜ਼ਾਤ ਆਪਣੇ ਨਾਲ ਲੈਕੇ ਜਾਣੇ ਪੈਂਦੇ ਹਨ। ਇਸੇ ਹੀ ਦਿਨ ਤੈਅ ਕੀਤਾ ਜਾਂਦਾ ਹੈ ਸ਼ੋਅ 'ਚ 'ਫ਼ੋਨ ਏ ਫ਼ਰੈਂਡ' ਦੀ ਲਾਈਫ਼ ਲਾਇਨ 'ਤੇ ਉਹ ਆਪਣੇ ਕਿਸ ਦੋਸਚ ਨੂੰ ਫ਼ੋਨ ਕਰਨਗੇ? ਕੇਂਡੀਡੇਟ ਨੂੰ ਆਪਣੇ ਦੋਸਤ ਦਾਂ ਨਾਂਅ ਅਤੇ ਚਾਰ ਪਾਸਪੋਰਟ ਸਾਈਜ਼ ਫ਼ੋਟੋ ਵੀ ਦੇਣੀ ਪੈਂਦੀ ਹੈ।ਲੇਵਲ 4 : ਇਸ ਲੇਵਲ 'ਚ ਦੋ ਰਾਊਂਡ ਹੁੰਦੇ ਹਨ ਇਕ ਜਿਸ 'ਚ ਲਿਖਿਤ ਅਤੇ ਵੀਡੀਓ ਟੈਸਟ ਤੋਂ ਗੁਜ਼ਰਨਾ ਪੈਂਦਾ ਹੈ। ਜੋ ਕੇਂਡੀਡੇਟ ਇਸ ਪ੍ਰੀਖਿਆ ਨੂੰ ਪਾਸ ਕਰਨੇ ਪੈਂਦੇ ਹਨ। ਜੋ ਪਾਸ ਕਰਦਾ ਹੈ ਉਹ ਸ਼ੋਅ 'ਚ ਅਗਲੇ ਲੇਵਲ ਤੇ ਪੁੱਜ ਜਾਂਦੇ ਹਨ। ਲੇਵਲ 5:ਐਟਰੇਂਸ ਟੈਸਟ ਪਾਸ ਕਰਨ ਤੋਂ ਬਾਅਦ ਕੈਂਡੀਡੇਟ ਨੂੰ ਤਿੰਨ ਮੈਂਬਰੀ ਕਮੇਟੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਤੋਂ ਬਾਅਦ ਫ੍ਰਾਸਟੇਸਟ ਫ਼ਿੰਗਰ ਫ਼ਰਸਟ ਰਾਊਂਡ ਦੇ ਲਈ ਤਿਆਰ ਕੀਤਾ ਜਾਂਦਾ ਹੈ। ਇਸ ਰਾਊਂਡ ਦੇ ਲਈ ਵੀ ਲਿਸਟ ਬਣਾਈ ਜਾਂਦੀ ਹੈ ਤਾ ਕਿ ਜੇਕਰ ਕੋਈ ਕੇਂਡੀਡੇਟ ਕਿਸੇ ਕਾਰਨ ਨਹੀਂ ਆ ਪਾਉਂਦਾ ਤਾਂ ਦੂਸਰੇ ਕੇਂਡੀਡੇਟ ਨੂੰ ਮੌਕਾ ਮਿਲ ਸਕੇ।ਲੇਵਲ 6 : 'ਫ੍ਰਾਸਟੇਸਟ ਫ਼ਿੰਗਰ ਫ਼ਰਸਟ' ਰਾਊਂਡ ਇਸ ਸ਼ੋਅ ਦੇ ਸ਼ੁਰੂਆਤ 'ਚ ਵੇਖਾਇਆ ਜਾਂਦਾ ਹੈ। ਜਿਸਦੇ ਤਹਿਤ ਚਾਰ ਵਿਕਲਪਾਂ ਦੇ ਨਾਲ ਜਵਾਬ ਦੇਣਾ ਪੈਂਦਾ ਹੈ। ਜੋ ਸਹੀਂ 'ਤੇ ਤੇਜ਼ ਜਵਾਬ ਦਿੰਦਾਂ ਹਾਂ ਉਸ ਨੂੰ ਫ਼ਾਈਨੇਲ ਗੇਮ ਖੇਡਣ ਦਾ ਮੌਕਾ ਮਿਲਦਾ ਹੈ।ਜ਼ਿਕਰਯੋਗ ਹੈ ਕਿ ਇਹ ਸ਼ੋਅ ਸਾਲ 2000 'ਚ ਸ਼ੁਰੂ ਹੋਇਆ ਸੀ।