ਮੁੰਬਈ: ਫੋਰਬਜ਼ ਮੈਗਜ਼ੀਨ ਨੇ ਸਾਲਾਨਾ 100 ਮਸ਼ਹੂਰ ਕਲਾਕਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਬਾਲੀਵੁੱਡ ਦੇ ਮਸ਼ਹੂਰ ਵਿਅਕਤੀਆਂ ਵਿਚ ਦੂਜੇ ਨੰਬਰ 'ਤੇ ਅਕਸ਼ੇ ਕੁਮਾਰ, ਤੀਜੇ ਨੰਬਰ 'ਤੇ ਸਲਮਾਨ ਖ਼ਾਨ ਚੌਥੇ ਨੰਬਰ 'ਤੇ ਅਮਿਤਾਭ ਬੱਚਨ, ਛੇਵੇਂ ਨੰਬਰ' ਤੇ ਸ਼ਾਹਰੁਖ ਖਾਨ ਅਤੇ ਸੱਤਵੇਂ ਨੰਬਰ 'ਤੇ ਰਣਵੀਰ ਸਿੰਘ ਸ਼ਾਮਿਲ ਹਨ। ਇਸ ਦੇ ਨਾਲ ਹੀ ਆਲੀਆ ਭੱਟ ਅਤੇ ਦੀਪਿਕਾ ਪਾਦੂਕੋਣ ਵੀ ਫੋਰਬਜ਼ ਮੈਗਜ਼ੀਨ ਟਾਪ 10 ਦੀ ਸੂਚੀ ਵਿਚ ਮੌਜੂਦ ਹਨ। ਟੀਵੀ ਕਲਾਕਾਰਾਂ ਨੇ ਵੀ ਮੈਗਜ਼ੀਨ ਦੀ ਸਾਲਾਨਾ ਸੂਚੀ ਵਿੱਚ ਸ਼ਾਮਿਲ ਹੋਕੇ ਸਭ ਨੂੰ ਹੈਰਾਨ ਕੀਤਾ ਹੈ।
ਇਸ ਸੂਚੀ 'ਚ ਕਾਮੇਡੀ ਕਿੰਗ ਕਪਿਲ ਸ਼ਰਮਾ ‘ਯੇ ਹੈ ਮੁਹੱਬਤੇ' ਦੀ ਅਦਾਕਾਰਾ ਦਿਵਯੰਕਾ ਤ੍ਰਿਪਾਠੀ, ਟੀਵੀ ਅਦਾਕਾਰ ਕਰਨ ਕੁੰਦਰਾ ਅਤੇ ਕਾਮੇਡੀ ਕਵੀਨ ਭਾਰਤੀ ਦਾ ਨਾਂਅ ਸ਼ਾਮਿਲ ਹੈ। ਕਪਿਲ ਇਸ ਵਾਰ ਟੀਵੀ ਦੀ ਦੁਨੀਆ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰ ਬਣ ਗਏ ਹੈ। ਰਿਪੋਰਟ ਦੇ ਮੁਤਾਬਿਕ, ਇਸ ਵਾਰ ਟੀਵੀ ਜਗਤ ਦੇ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ 34.98 ਕਰੋੜ ਦੀ ਕਮਾਈ ਨਾਲ 53 ਵਾਂ ਸਥਾਨ ਹਾਸਲ ਕੀਤਾ ਹੈ। ਦਿਵਯੰਕਾ ਤ੍ਰਿਪਾਠੀ ਨੇ 1.46 ਕਰੋੜ ਦੀ ਕਮਾਈ ਨਾਲ 79ਵਾਂ ਸਥਾਨ ਹਾਸਿਲ ਕੀਤਾ ਹੈ। ਪਿਛਲੇ ਸਾਲ ਦਿਵਯੰਕਾ 94 ਵੇਂ ਨੰਬਰ 'ਤੇ ਸੀ।
ਕਾਮੇਡੀ ਕੁਈਨ ਭਾਰਤੀ ਸਿੰਘ ਨੂੰ ਵੀ ਕਮਾਈ ਵਿਚ ਕੁਝ ਘਾਟਾ ਪਿਆ ਹੈ। ਪਿਛਲੀ ਵਾਰ 11.01 ਕਰੋੜ ਦੇ ਨਾਲ 84 ਵੇਂ ਰੈਂਕ ਸੀ, ਹਾਲਾਂਕਿ ਇਸ ਵਾਰ ਭਾਰਤੀ 10.92 ਕਰੋੜ ਦੇ 82 ਵੇਂ ਰੈਂਕ 'ਤੇ ਰਹੀ ਹੈ। ਅਦਾਕਾਰ ਕਰਨ ਕੁੰਦਰਾ ਨੇ 4.12 ਕਰੋੜ ਦੀ ਕਮਾਈ ਕੀਤੀ, ਜਿਸ ਨਾਲ ਉਹ 92 ਵੇਂ ਨੰਬਰ 'ਤੇ ਹੈ।