ਚੰਡੀਗੜ੍ਹ :ਪਿਤਾ ਦੇ ਦੇਹਾਂਤ ਤੋਂ ਬਾਅਦ ਹਿਨਾ ਖ਼ਾਨ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਹੁਣ ਵੀ ਹਿਨਾ ਖ਼ਾਨ ਆਪਣੇ ਪਿਤਾ ਨੂੰ ਯਾਦ ਕਰਦੀ ਰਹਿੰਦੀ ਹੈ। ਤਸਵੀਰਾਂ ਵਿੱਚ ਹਿਨਾ ਖ਼ਾਨ ਕਾਫ਼ੀ ਗੰਭੀਰ ਲੱਗ ਰਹੀ ਹੈ। ਜਿਵੇਂ ਹਿਨਾ ਖ਼ਾਨ ਕਿਸੇ ਦੇ ਖ਼ਿਆਲ ਵਿੱਚ ਖੋਈ ਹੋਈ ਹੈ। ਤਸਵੀਰਾਂ ਵਿੱਚ ਹਿਨਾ ਖ਼ਾਨ ਯੈਲੋ ਕਲਰ ਦੇ ਆਉਟਫਿੱਟ ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
- " class="align-text-top noRightClick twitterSection" data="
">
ਇਸ ਲੁੱਕ ਦੇ ਨਾਲ ਹਿਨਾ ਖ਼ਾਨ ਨੇ ਲਾਈਟ ਮੇਕਅੱਪ ਕੀਤਾ ਹੋਇਆ ਹੈ। ਤਸਵੀਰਾਂ ਵਿੱਚ ਹਿਨਾ ਖ਼ਾਨ ਨੇ ਵ੍ਹਾਈਟ ਕਲਰ ਦਾ ਆਈਲਾਈਨਰ ਲਗਾਇਆ ਹੋਇਆ ਹੈ। ਹਿਨਾ ਖ਼ਾਨ ਦਾ ਆਈਮੇਕਅੱਪ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਟੀਵੀ ਅਦਾਕਾਰਾ ਅੰਚਿਤ ਕੌਰ ਨੇ ਹਿਨਾ ਖ਼ਾਨ ਦੀ ਇਸ ਪੋਸਟ ਤੇ ਕੁਮੈਂਟ ਕੀਤਾ ਹੈ। ਅੰਚਿਤ ਕੌਰ ਨੂੰ ਹਿਨਾ ਖ਼ਾਨ ਦਾ ਯੈਲੋ ਅਵਤਾਰ ਕਾਫੀ ਪਸੰਦ ਆ ਰਿਹਾ ਹੈ।
ਹਿਨਾ ਖ਼ਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਤੋਂ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਹਿਨਾ ਖ਼ਾਨ ਦੀ ਤਾਰੀਫ਼ ਕਰ ਰਹੇ ਹਨ। ਪਰ ਉਨ੍ਹਾਂ ਦੇ ਪ੍ਰਸ਼ੰਸਕ ਇਹ ਤਸਵੀਰਾਂ ਵਿੱਚ ਹਿਨਾ ਖਾਨ ਦੀ ਸਮਾਈਲ ਨੂੰ ਕਾਫੀ ਮਿਸ ਕਰ ਰਹੇ ਹੈ। ਫੈਨਸ ਦਾ ਮੰਨਣਾ ਹੈ ਕਿ ਹਿਨਾ ਖ਼ਾਨ ਦੀ ਸਮਾਈਲ ਤਸਵੀਰਾਂ ਨੂੰ ਹੋਰ ਵੀ ਹਸੀਨ ਬਣਾ ਦਿੰਦੀ ਹੈ। ਕੁਝ ਸਮਾਂ ਪਹਿਲਾਂ ਹੀ ਹਿਨਾ ਖ਼ਾਨ ਦੀ ਮਿਊਜ਼ਿਕ ਵੀਡੀਓ "ਬਾਰਿਸ਼ ਬਣ ਜਾਓ" ਰਿਲੀਜ਼ ਹੋਈ ਹੈ। ਰਿਲੀਜ਼ ਹੁੰਦੇ ਹੀ ਹਿਨਾ ਖ਼ਾਨ ਦੇ ਮਿਊਜ਼ਿਕ ਵੀਡੀਓ ਨੇ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਉਨ੍ਹਾਂ ਦੇ ਨਾਲ ਟੀਵੀ ਐਕਟਰ ਸ਼ਾਹੀਰ ਸ਼ੇਖ ਨਜ਼ਰ ਆ ਰਹੇ ਹਨ ਅਤੇ ਪ੍ਰਸ਼ੰਸਕਾਂ ਨੂੰ ਇਨ੍ਹਾਂ ਦੋਵਾਂ ਸਿਤਾਰਿਆਂ ਦੀ ਜੋੜੀ ਕਾਫੀ ਪਸੰਦ ਆ ਰਹੀ ਹੈ।
ਇਹ ਵੀ ਪੜ੍ਹੋ:- ਅਰਜੁਨ ਰਾਮਪਾਲ ਨੇ ਸ਼ੇਅਰ ਕੀਤੀ ਆਪਣੀ 'ਧਾਕੜ' ਲੁੱਕ, ਸੁਨਹਿਰੇ ਵਾਲਾਂ 'ਚ ਆਏ ਨਜ਼ਰ