ETV Bharat / sitara

ਬਿੱਗ ਬੌਸ ਸੀਜ਼ਨ 13 ਦੇ ਫ਼ਿਕਸ ਹੋਣ 'ਤੇ ਆਸਿਮ ਰਿਆਜ਼ ਨੇ ਕੀਤੀ ਟਿੱਪਣੀ

ਬਿੱਗ ਬੌਸ 13' ਦੇ ਪਹਿਲੇ ਰਨਰਅੱਪ ਆਸਿਮ ਰਿਆਜ਼ ਨੇ ਉਨ੍ਹਾਂ ਅਫ਼ਵਾਹਾਂ ਨੂੰ ਖ਼ਾਰਜ਼ ਕਰ ਦਿੱਤਾ ਕਿ ਜੋ ਇਹ ਕਹਿ ਰਹੀਆਂ ਸਨ ਕਿ ਬਿੱਗ ਬੌਸ 13 ਸ਼ੋਅ ਫ਼ਿਕਸ ਸੀ। ਇੱਕ ਨਿੱਜੀ ਇੰਟਰਵਿਊ 'ਚ ਉਨ੍ਹਾਂ ਇਸ ਅਫ਼ਵਾਹ 'ਤੇ ਸਪਸ਼ਟੀਕਰਨ ਦਿੱਤਾ ਹੈ।

ਬਿੱਗ ਬੌਸ 13 ਸੀਜ਼ਨ
ਫ਼ੋਟੋ
author img

By

Published : Feb 17, 2020, 5:58 PM IST

ਮੁੰਬਈ : 'ਬਿੱਗ ਬੌਸ-13' ਦੇ ਪਹਿਲੇ ਰਨਰਅੱਪ ਆਸਿਮ ਰਿਆਜ਼ ਨੇ ਸ਼ੋਅ ਨੂੰ ਫ਼ਿਕਸ ਕੀਤੇ ਜਾਣ ਦੀਆਂ ਅਫ਼ਵਾਹਾਂ ਨੂੰ ਖ਼ਾਰਜ਼ ਕਰ ਦਿੱਤਾ ਹੈ।

ਇਸ ਸੀਜ਼ਨ ਦੇ ਜੇਤੂ ਸਿਧਾਰਥ ਸ਼ੁਕਲਾ ਦੇ ਪੱਖ 'ਚ ਸ਼ੋਅ ਫ਼ਿਕਸ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਸੀ। ਲੋਕ ਇਸ ਅਫ਼ਵਾਹ ਨੂੰ ਸੱਚ ਮਨ ਰਹੇ ਸਨ, ਇਸ ਸੂਚੀ 'ਚ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਮੀਰਾ ਚੋਪੜਾ ਦਾ ਨਾਂਅ ਵੀ ਸ਼ਾਮਲ ਹੈ।

ਇਸ ਅਫ਼ਵਾਹ ਨੂੰ ਉਸ ਵੇਲੇ ਹਵਾ ਮਿਲੀ ਜਦੋਂ ਕਲਰਜ਼ ਟੀਵੀ ਦੀ ਇੱਕ ਕਰਮਚਾਰੀ ਫਰੀਹਾ ਨੇ ਟਵੀਟਰ 'ਤੇ ਦਾਅਵਾ ਕੀਤਾ ਕਿ ਉਹ ਚੈਨਲ ਨੂੰ ਇਸ ਕਰਕੇ ਛੱਡ ਰਹੀ ਹੈ ਕਿਉਂਕਿ ਸ਼ੋਅ ਦੇ ਨਤੀਜਿਆਂ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਉਹ ਇਸ ਦਾ ਵਿਰੋਧ ਕਰਦੀ ਹੈ।

  • I have decided to quit my job at @ColorsTV. I had a tremendous time working with the creative department but I can't demean myself being part of a fixed show. The channel is keen on making Siddharth Shukla the Winner despite less votes. Sorry, I can't be part of it. #BiggBoss

    — Feriha (@ferysays) February 15, 2020 " class="align-text-top noRightClick twitterSection" data=" ">

ਫ਼ਿਨਾਲੇ ਪ੍ਰਸਾਰਿਤ ਹੋਣ ਤੋਂ ਪਹਿਲਾਂ ਹੀ ਫਰੀਹਾ ਨੇ ਟਵਿੱਟਰ 'ਤੇ ਲਿਖਿਆ, "ਮੈਂ ਕਲਰਜ਼ ਟੀਵੀ ਦੀ ਨੌਕਰੀ ਛੱਡਣ ਦਾ ਫ਼ੈਸਲਾ ਕੀਤਾ ਹੈ। ਮੇਰੇ ਕੋਲ ਕ੍ਰੀਏਟਿਵ ਵਿਭਾਗ ਨਾਲ ਕੰਮ ਕਰਨ ਦਾ ਵਧੀਆ ਮੌਕਾ ਸੀ, ਪਰ ਮੈਂ ਆਪਣੇ ਆਪ ਨੂੰ ਫ਼ਿਕਸ ਸ਼ੋਅ ਦਾ ਹਿੱਸਾ ਨਹੀਂ ਬਣਾ ਸਕਦੀ।"

ਫਰੀਹਾ ਨੇ ਕਿਹਾ ਕਿ ਚੈਨਲ ਚਾਹੁੰਦਾ ਹੈ ਕਿ ਘੱਟ ਵੋਟਾਂ ਦੇ ਬਾਵਜੂਦ ਸਿਧਾਰਥ ਸ਼ੁਕਲਾ ਜੇਤੂ ਬਣੇ। ਮੁਆਫ਼ ਕਰਨਾ, ਮੈਂ ਇਸ ਦਾ ਹਿੱਸਾ ਨਹੀਂ ਹੋ ਸਕਦੀ।

ਆਸਿਮ ਨੇ ਸਪਸ਼ਟੀਕਰਨ ਦੇਣ ਲਈ ਇੱਕ ਇੰਟਰਵਿਊ 'ਚ ਕਿਹਾ ਕਿ ਕੁੱਝ ਇਸ ਤਰ੍ਹਾਂ ਦਾ ਨਹੀਂ ਹੈ ਫ਼ਿਕਸ ਕੁਝ ਵੀ ਨਹੀਂ ਹੈ। ਮੈਂ ਦਰਸ਼ਕਾਂ ਦੇ ਪਿਆਰ ਦੇ ਕਾਰਨ ਇੱਥੇ ਪਹੁੰਚਿਆ ਹਾਂ ਅਤੇ ਉਹ (ਸਿਧਾਰਥ) ਵੀ ਦਰਸ਼ਕਾਂ ਦੇ ਪਿਆਰ ਨਾਲ ਹੀ ਜਿੱਤਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.