ਮੁੰਬਈ: ਚਾਹੇ ਕੋਈ ਬਾਲੀਵੁੱਡ ਹਸਤੀ ਹੋਵੇ ਜਾਂ ਕੋਈ ਹਾਲੀਵੁੱਡ ਸਟਾਰ, ਹਰ ਕੋਈ ਸੋਸ਼ਲ ਮੀਡੀਆ ‘ਤੇ ਕਿਸੇ ਨਾ ਕਿਸੇ ਕਾਰਨ ਕਾਫ਼ੀ ਸੁਰਖੀਆਂ ਵਿੱਚ ਰਹਿੰਦਾ ਹੈ। ਹਾਲ ‘ਚ ਹਾਲੀਵੁੱਡ ਦੀ ਮਸ਼ਹੂਰ ਅਦਾਕਾਰ ਤੇ ਗਾਇਕਾ ਲੇਡੀ ਗਾਗਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ, ਜੋ ਕਾਫ਼ੀ ਹੈਰਾਨ ਯੋਗ ਰਹੀ ਸੀ।
-
Lokah Samastah Sukhino Bhavantu
— Lady Gaga (@ladygaga) October 19, 2019 " class="align-text-top noRightClick twitterSection" data="
">Lokah Samastah Sukhino Bhavantu
— Lady Gaga (@ladygaga) October 19, 2019Lokah Samastah Sukhino Bhavantu
— Lady Gaga (@ladygaga) October 19, 2019
ਹੋਰ ਪੜ੍ਹੋ: ਵਿਨ ਦੀ ਨਵੀਂ ਥ੍ਰੇਲਰ ਫ਼ਿਲਮ #Bloodshot ਦਾ ਟ੍ਰੇਲਰ ਹੋਇਆ ਰਿਲੀਜ਼
ਲੇਡੀ ਗਾਗਾ ਨੇ ਆਪਣੇ ਟੱਵਿਟਰ ਅਕਾਊਂਟ ‘ਤੇ ਸੰਸਕ੍ਰਿਤ ‘ਚ ਇੱਕ ਮੰਤਰ ਲਿਖਿਆ ਹੈ ਜਿਸ ਨੂੰ ਵੇਖ ਕੇ ਭਾਰਤੀ ਲੋਕ ਵੀ ਕਾਫ਼ੀ ਹੈਰਾਨ ਹਨ। ਇਸ ਤੋਂ ਬਾਅਦ ਲੇਡੀ ਗਾਗਾ ਦੀ ਇਸ ਪੋਸਟ ‘ਤੇ ਲੋਕਾਂ ਦੇ ਕਈ ਪ੍ਰਕਾਰ ਦੇ ਰਿਐਕਸ਼ਨ ਵੇਖਣ ਨੂੰ ਮਿਲੇ। ਦੱਸ ਦਈਏ ਕਿ ਇਹ ਸੰਸਕ੍ਰਿਤ ਦੇ ਕੁਝ ਮਸ਼ਹੂਰ ਮੰਤਰਾਂ ਦੇ ਸ਼ਬਦ ਹਨ ਜਿਸ ਦਾ ਮਤਲਬ ਹੈ, “ਦੁਨੀਆ ‘ਚ ਸਾਰੀ ਥਾਂ ਲੋਕ ਖੁਸ਼ ਤੇ ਆਜ਼ਾਦ ਰਹਿਣ ਤੇ ਮੇਰੀ ਜ਼ਿੰਦਗੀ ਦੀ ਸੋਚ, ਬੋਲ ਤੇ ਕੰਮ ਉਸ ਖੁਸ਼ੀ ਤੇ ਉਸ ਆਜ਼ਾਦੀ ‘ਚ ਸਾਥ ਦੇ ਸਕਣ।”
ਹੋਰ ਪੜ੍ਹੋ: ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ
ਲੇਡੀ ਗਾਗਾ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਹੁਣ ਤੱਕ ਲੱਖਾਂ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ ਤੇ ਕਈ ਇਸ ਨੂੰ ਰੀ-ਟਵਿਟ ਕਰ ਰਹੇ ਹਨ।