ਮੁੰਬਈ: ਹਾਲੀਵੁੱਡ ਫ਼ਿਲਮ ਟਾਇਟੈਨਿਕ ਦੇ ਅਦਾਕਾਰ ਲਿਓਨਾਰਡੋ ਡੀਕੈਪ੍ਰੀਓ ਨੇ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਵਧਣ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਲਿਓਨਾਰਡੋ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਲਿਖਿਆ ਹੈ, ਕਿ ਦਿੱਲੀ ਦੇ ਇੰਡੀਆ ਗੇਟ 'ਤੇ 1500 ਤੋਂ ਵੱਧ ਲੋਕ ਇੱਕਠੇ ਹੋਏ ਅਤੇ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਵਾਧੇ ਖ਼ਿਲਾਫ਼ ਸਖ਼ਤ ਕਦਮ ਉਠਾਉਣ ਦੀ ਮੰਗ ਕੀਤੀ।'
- " class="align-text-top noRightClick twitterSection" data="
">
ਹੋਰ ਪੜ੍ਹੋ: ਫੈਸ਼ਨ ਸ਼ੋਅ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਪੁੱਜੀ ਕ੍ਰਿਸ਼ਮਾ ਕਪੂਰ
ਉਨ੍ਹਾਂ ਕਿਹਾ- ‘ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਨੁਸਾਰ ਭਾਰਤ ਵਿੱਚ ਹਰ ਸਾਲ ਤਕਰੀਬਨ 15 ਲੱਖ ਲੋਕ ਹਵਾ ਪ੍ਰਦੂਸ਼ਣ ਕਾਰਣ ਮਰਦੇ ਹਨ। ਇਨ੍ਹਾਂ ਅੰਕੜਿਆਂ ਅਨੁਸਾਰ, ਭਾਰਤ ਵਿੱਚ ਹਵਾ ਪ੍ਰਦੂਸ਼ਣ ਮੌਤ ਦੇ ਪੰਜ ਵੱਡੇ ਕਾਰਕਾਂ ਵਿੱਚੋਂ ਇੱਕ ਹੈ। ਸ਼ੇਅਕ ਕੀਤੀ ਇਸ ਪੋਸਟ ਵਿੱਚ ਹਰ ਉਮਰ ਦੇ ਲੋਕਾਂ ਨੇ ਪ੍ਰਦਰਸ਼ਨ ਵਿੱਚ ਵਿੱਚ ਹਿੱਸਾ ਲਿਆ।
ਹੋਰ ਪੜ੍ਹੋ: ਇਸ ਮਾਮਲੇ 'ਚ ਕਾਰਤਿਕ ਆਰੀਅਨ ਨੇ ਇਮਰਾਨ ਹਾਸ਼ਮੀ ਨੂੰ ਕੀਤਾ ਫੇਲ, Video ਵਾਇਰਲ
ਲਿਓਨਾਰਡੋ ਨੇ ਲਿਖਿਆ, “ਸਾਰੇ ਵਾਅਦਿਆਂ ਦੇ ਬਾਵਜੂਦ, ਹਵਾ ਹਾਲੇ ਵੀ ਅਸੁਰੱਖਿਅਤ ਹੈ। ਇਸ ਤੋਂ ਪਹਿਲਾ ਵੀ ਡੀਕੈਪ੍ਰਿਓ ਨੇ ਭਾਰਤ ਦੇ ਵਾਤਾਵਰਣ ਦੇ ਮੁੱਦਿਆਂ ਬਾਰੇ ਚਿੰਤਾ ਜ਼ਾਹਰ ਕਰ ਚੁੱਕਾ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੂਨ ਵਿੱਚ, ਉਨ੍ਹਾਂ ਨੇ ਤਾਮਿਲਨਾਡੂ ਵਿੱਚ ਪਾਣੀ ਦੇ ਸੰਕਟ ਅਤੇ ਗਾਜ਼ੀਪੁਰ, ਦਿੱਲੀ ਵਿੱਚ 65 ਮੀਟਰ ਉੱਚੇ ਕੂੜੇ ਦੇ ਡੰਪ ਨਾਲ ਸਬੰਧਤ ਵੀ ਤਾਇਨਾਤ ਕੀਤਾ ਸੀ।