ਲਾਸ ਐਂਜਲਸ: ਅਮਰੀਕਾ ਵਿੱਚ ਪੁਲਿਸ ਹਿਰਾਸਤ 'ਚ ਅਫਰੀਕੀ ਮੂਲ ਦੇ ਵਿਅਕਤੀ ਜਾਰਜ ਫਲਾਈਡ ਦੀ ਹੱਤਿਆ ਦੇ ਮਾਮਲੇ 'ਚ ਵਿਰੋਧ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਲੋਕ ਪੁਲਿਸ ਵੱਲੋਂ ਕੀਤੀ ਗਈ ਇਸ ਧੱਕੇਸ਼ਾਹੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਹਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਇਸ ਘਟਨਾ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਜੈਨੀਫ਼ਰ ਲੋਪੇਜ਼ ਤੇ ਐਲਕਸ ਰੋਡਰਿਗਜ਼ ਨੇ ਬਲੈਕ ਲਾਈਵ ਮੈਟਰਸ ਵਿਰੋਧ ਪ੍ਰਦਰਸ਼ਨ ਕਰਨ ਲਈ ਸ਼ਾਮਲ ਹੋਏ।
ਇਸ ਤੋਂ ਇਲ਼ਾਵਾ ਜੈਨੀਫ਼ਰ ਤੇ ਐਲਕਸ ਉਨ੍ਹਾਂ ਹਾਲੀਵੁੱਡ ਹਸਤੀਆਂ ਵਿੱਚ ਸ਼ਾਮਲ ਹੋਈਆਂ, ਜਿਨ੍ਹਾਂ ਨੇ ਐਤਵਾਰ ਨੂੰ ਇਸ ਰੋਸ ਮਾਰਚ ਵਿੱਚ ਹਿੱਸਾ ਲਿਆ ਸੀ ਤੇ ਉਨ੍ਹਾਂ ਵੱਲੋਂ ਜਾਰਜ ਦੀ ਮੌਤ ਤੋਂ ਬਾਅਦ ਨਸਲੀ ਨਿਆਂ ਦੀ ਮੰਗ ਕੀਤੀ ਸੀ।
ਹੋਰ ਪੜ੍ਹੋ: ਕਰਨ ਜੌਹਰ ਦੀ ਵੀਡੀਓ ਸੀਰੀਜ਼ 'ਤੇ ਕਾਰਤਿਕ ਨੇ ਕੀਤਾ ਮਜ਼ੇਦਾਰ ਕੂਮੈਂਟ
ਖ਼ਬਰਾਂ ਮੁਤਾਬਕ ਜੈਨੀਫ਼ਰ ਤੇ ਐਲਕਸ ਵੱਲੋਂ ਘਰ ਤੋਂ ਬਣੇ ਹੋਏ ਸਾਈਨ ਬੋਰਡ ਨਾਲ ਵਿਰੋਧ ਕੀਤਾ। ਜੈਨੀਫ਼ਰ ਨੇ ਲਿਖਿਆ,"ਬਲੈਕ ਲਾਈਵ ਮੈਟਰ।" ਇਸ ਦੇ ਨਾਲ ਹੀ ਐਲਕਸ ਨੇ ਲਿਖਿਆ, "ਬਲੈਕ ਲਾਈਵ ਮੈਟਰ ਨੂੰ ਹੋਰ ਉੱਚਾ ਚੁੱਕੋ।"