ਹੈਦਰਾਬਾਦ: ਸੋਨੂੰ ਸੂਦ ਇੱਕ ਅਜਿਹਾ ਨਾਂ ਜਿਸ ਨੂੰ ਮਸੀਹਾ ਦੇ ਤੌਰ ਚ ਪਛਾਣ ਮਿਲੀ ਹੈ। ਕੋਰੋਨਾ ਮਹਾਂਮਾਰੀ ਚ ਸੋਨੂੰ ਸੂਦ ਦੀ ਉਹ ਸ਼ਖਸਿਅਤ ਲੋਕਾਂ ਦੇ ਸਾਹਮਣੇ ਆਈ ਜੋ ਉਸ ਤੋਂ ਪਹਿਲਾਂ ਕਦੇ ਵੀ ਨਹੀਂ ਦੇਖੀ ਗਈ। ਸੋਨੂੰ ਸੂਦ ਦੀ ਛਾਪ ਲੋਕਾਂ ਦੇ ਦਿਲਾਂ ਦਿਮਾਗ ’ਤੇ ਅਜਿਹੇ ਨੇਕ ਦਿਲ ਇਨਸਾਨ ਦੀ ਬਣੀ ਜੋ ਗਰੀਬੀ ਚੋਂ ਉੱਠਿਆ ਹੈ ਅਤੇ ਆਪਣੇ ਦਮ ’ਤੇ ਸਟਾਰਡਮ ਹਾਸਿਲ ਕੀਤਾ ਅਤੇ ਬਿਨਾਂ ਕਿਸੇ ਸੁਆਰਥ ਤੋਂ ਲੋਕਾਂ ਦੀ ਮਦਦ ਕੀਤੀ।
ਦੱਸ ਦਈਏ ਕਿ ਸੋਨੂੰ ਸੂਦ 30 ਜੁਲਾਈ ਨੂੰ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਤੇ ਜਾਣਾਗੇ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲ੍ਹਾਂ ਸੋਨੂੰ ਸੂਦ ਦਾ ਪੰਜਾਬ ਦੇ ਮੋਗਾ ’ਚ 1973 ਨੂੰ ਜਨਮ ਹੋਇਆ ਸੀ। ਸੋਨੂੰ ਦੇ ਪਿਤਾ ਦੀ ਬਾਂਬੇ ਕਲਾਦ ਹਾਉਸ ਨਾਂ ਤੋਂ ਕਪੜਿਆਂ ਦੀ ਦੂਕਾਨ ਸੀ। ਸੋਨੂੰ ਨੇ ਨਾਗਪੁਰ ਤੋਂ ਇਲੈਕਟ੍ਰਾਨਿਕ ਚ ਇੰਜੀਨੀਅਰਿੰਗ ਕੀਤੀ ਹੈ। ਉਨ੍ਹਾਂ ਨੂੰ ਐਕਟਰ ਬਣਨਾ ਸੀ ਅਤੇ ਮੁੰਬਈ ਚਲੇ ਗਏ।
ਅਦਾਕਾਰ ਸੋਨੂੰ ਸੂਦ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੋਨੂੰ ਸੂਦ ਨੇ ਈਟੀਵੀ ਭਾਰਤ ਦਿੱਲੀ ਦੇ ਸਟੇਟ ਹੈਡ ਵਿਸ਼ਾਲ ਸੂਰਯਕਾਂਤ ਦੇ ਨਾਲ ਹੋਈ ਐਕਸਕਲੂਸਿਵ ਗੱਲਬਾਤ ਦੌਰਾਨ ਕਈ ਧਮਾਕੇਦਾਰ ਬਿਆਨ ਦਿੱਤੇੇ। ਸੋਨੂੰ ਸੂਦ ਦੇ ਕੰਮ, ਉਨ੍ਹਾਂ ਦੀ ਸ਼ੋਹਰਤ ਅਤੇ ਇਸ ਵਿਚਾਲੇ ਖੜੇ ਹੋਏ ਵਿਵਾਦ ’ਤੇ ਹੁਣ ਤੱਕ ਦਾ ਸਭ ਤੋਂ ਬੇਬਾਕ ਇੰਟਰਵਿਉ..
ਇਹ ਵੀ ਪੜੋ: ਅਦਾਕਾਰ ਸੰਜੇ ਦੱਤ ਲਈ ਪੰਜਾਬ ਤੋਂ ਊਜੈਨ ਪਹੁੰਚੀ ਮੁਟਿਆਰ, ਦੇਖੋ ਕਿਉਂ...