ਹੈਦਰਾਬਾਦ: ਭਾਰਤ ਦੇ ਦਿੱਗਜ ਅਦਾਕਾਰ ਤੇ ਸੁਪਰਸਟਾਰ ਰਜਨੀਕਾਂਤ ਦਾ ਅੱਜ 70ਵਾਂ ਜਨਮਦਿਨ ਹੈ। ਉਨ੍ਹਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਬੇਹਦ ਆਮ ਸੀ ਤੇ ਉਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਇਸ ਨੂੰ ਖ਼ਾਸ ਬਣਾਇਆ ਹੈ। ਜਨਮਦਿਨ 'ਤੇ ਉਨ੍ਹਾਂ ਦੀ ਜ਼ਿੰਦਗੀ 'ਤੇ ਇੱਕ ਖ਼ਾਸ ਨਜ਼ਰ।
ਮੁੱਡਲੀ ਜ਼ਿੰਦਗੀ
ਰਜਨੀਕਾਂਤ ਦਾ ਜਨਮ 12 ਦਸੰਬਰ, 1950 ਨੂੰ ਬੇਂਗਲੁਰੂ 'ਚ ਇੱਕ ਆਮ ਤੇ ਗਰੀਬ ਪਰਿਵਾਰ 'ਚ ਹੋਇਆ। ਜ਼ਿਕਰਯੋਗ ਹੈ ਕਿ ਰਜਨੀਕਾਂਤ ਦਾ ਪਹਿਲਾ ਨਾਂਅ ਸ਼ਿਵਾਜੀ ਗਾਇਕਵਾੜ ਸੀ। ਮਹਿਜ਼ 8 ਸਾਲ ਦੀ ਉਮਰ 'ਚ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ ਤੇ ਘਰ ਦੀ ਜ਼ਿੰਮੇਵਾਰੀ ਦਾ ਭਾਰ ਉਨ੍ਹਾਂ ਦੇ ਮੋਢਿਆਂ 'ਤੇ ਆ ਗਿਆ ਸੀ। ਉਨ੍ਹਾਂ ਅੱਜ ਜੋ ਮੁਕਾਮ ਹਾਸਿਲ ਕੀਤਾ ਹੈ, ਇਹ ਉਨ੍ਹਾਂ ਦੀ ਮਹਿਨਤ ਸਦਕਾ ਹੈ।
ਸ਼ਿਵਾਜੀ ਗਾਇਕਵਾੜ ਤੋਂ ਰਜਨੀਕਾਂਤ
ਘਰ ਦੇ ਗੁਜ਼ਾਰੇ ਲਈ ਉਨ੍ਹਾਂ ਕੁਲੀ ਦਾ ਵੀ ਕੰਮ ਕੀਤਾ ਤੇ ਉਹ ਬਸ ਕੰਡਕਟਰ ਵੀ ਰਹੇ। ਪਰ ਪਰਦੇ 'ਤੇ ਆਉਣ ਦਾ ਸੁਫ਼ਨਾ ਨਾਲ ਨਾਲ ਚੱਲਦਾ ਰਿਹਾ। ਸ਼ਿਵਾ ਨੂੰ ਆਪਣੀ ਪਹਿਲੀ ਫ਼ਿਲਮ 'ਅਵਰੂਵਾ ਰਾਗਾਨਗਲ' 'ਚ ਰਜਨੀਕਾਂਤ ਦਾ ਨਾਂਅ ਮਿਲਿਆ ਤੇ ਇਤਿਹਾਸ ਦੇ ਪੰਨਿਆਂ 'ਤੇ ਸ਼ਿਵਾ ਜੀ ਰਜਨੀਕਾਂਤ ਹੋ ਗਏ।
ਫ਼ਿਲਮੀ ਕਰੀਅਰ
ਪਹਿਲੀ ਫ਼ਿਲਮ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਨੜ ਨਾਟਕਾਂ ਤੋਂ ਹੋਈ। ਉੱਥੇ ਮਹਾਂਭਾਰਤ ਦੇ ਦੁਰਯੋਧਨ ਦੇ ਰੂਪ 'ਚ ਅਭਿਨੇਤਾ ਦੀ ਕਾਫ਼ੀ ਤਾਰੀਫ਼ ਹੋਈ ਸੀ। ਉਨ੍ਹਾਂ ਨੇ ਫ਼ਿਲਮੀ ਕਰਿਅਰ 'ਚ 190 ਫ਼ਿਲਮਾਂ ਕੀਤੀਆਂ ਹਨ। ਬੇਸ਼ੱਕ ਉਹ ਬਾਲੀਵੁਡ 'ਚ ਆਪਣਾ ਜਾਦੂ ਨਹੀਂ ਚੱਲ਼ਾ ਪਾਏ, ਜੋ ਉਨ੍ਹਾਂ ਦਾ ਤਾਮਿਲ 'ਚ ਹੈ।
ਵੱਡੇ ਪੁਰਸਕਾਰਾਂ ਨਾਲ ਸਨਮਾਨੇ ਗਏ
ਰਜਨੀਕਾਂਤ ਨੂੰ ਸਾਲ 2000 'ਚ ਪਦਮਭੂਸ਼ਣ ਤੇ 2016 'ਚ ਪਦਮਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ।