ਪਟਿਆਲਾ: ਪਾਲੀਵੁੱਡ ਫ਼ਿਲਮ 'ਜੱਟ ਜੁਗਾੜੀ ਹੁੰਦੇ ਨੇ' ਦੇ ਇੱਕ ਸੀਨ ਵਿੱਚ ਸ਼ਿਵ ਸ਼ੰਕਰ ਮੋਬਾਇਲ 'ਤੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਸੀ ਜਿਸ ਤੇ ਹਿੰਦੂ ਸੰਗਠਨਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ। ਇਸ ਤੋਂ ਬਾਅਦ ਫਿ਼ਲਮ ਦੇ ਡਾਇਰੈਕਟਰ ਅਤੇ ਪੂਰੀ ਟੀਮ ਵੱਲੋਂ ਲਿਖ਼ਤ ਵਿੱਚ ਹਿੰਦੂ ਸੰਗਠਨਾਂ ਕੋਲੋਂ ਮਾਫ਼ੀ ਵੀ ਮੰਗੀ ਗਈ ਸੀ। ਇਸ ਦੇ ਬਾਵਜੂਦ ਹਿੰਦੂ ਤਖ਼ਤ ਉੱਪਰ ਮਹਾਂਮੰਡਲੇਸ਼ਵਰ ਪੰਚਾਨੰਦ ਗਿਰੀ ਅੱਗੇ ਫ਼ਿਲਮ ਦੇ ਡਾਇਰੈਕਟਰ ਅਨੁਰਾਗ ਸ਼ਰਮਾ ਨੇ ਖ਼ੁਦ ਮੁਆਫ਼ੀ ਮੰਗੀ ਤੇ ਸਾਰੀ ਫ਼ਿਲਮ ਦੀ ਟੀਮ ਵੱਲੋਂ ਪੰਜ ਸ਼ਨੀਵਾਰ ਜੂਠੇ ਬਰਤਨ ਸਾਫ਼ ਕਰਨ ਦੀ ਸਜ਼ਾ ਵੀ ਦਿੱਤੀ ਜਿਸ ਨੂੰ ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਸ਼ਰਮਾ ਨੇ ਸਵੀਕਾਰ ਕਰ ਲਿਆ। ਹੁਣ ਇਹ ਫ਼ਿਲਮ 19 ਜੁਲਾਈ ਨੂੰ ਰਿਲੀਜ਼ ਹੋਵੇਗੀ।
ਫ਼ਿਲਮ 'ਜੱਟ ਜੁਗਾੜੀ ਹੁੰਦੇ ਨੇ' ਦੀ ਟੀਮ ਨੂੰ ਮਿਲੀ ਬਰਤਨ ਧੋਣ ਦੀ ਮਿਲੀ ਸਜ਼ਾ - ANURAG SHARMA
ਪਿਛਲੇ ਦਿਨ ਬਣੀ ਪੰਜਾਬੀ ਫ਼ਿਲਮ 'ਜੱਟ ਜੁਗਾੜੀ ਹੁੰਦੇ ਨੇ' ਵਿਵਾਦਾਂ 'ਚ ਆ ਗਈ ਸੀ ਜਿਸ ਦਾ ਹਿੰਦੂ ਸੰਗਠਨਾਂ ਨੇ ਸਖ਼ਤ ਵਿਰੋਧ ਕੀਤਾ ਤੇ ਫ਼ਿਲਮ ਦੀ ਰਿਲੀਜ਼ ਤੇ ਰੋਕ ਲੱਗਾ ਦਿੱਤੀ ਸੀ।