ਚੰਡੀਗੜ੍ਹ : ਪੰਜਾਬੀ ਮਨੋਰੰਜਨ ਜਗਤ ਦੇ ਉੱਘੇ ਕਲਾਕਾਰ ਤਰਸੇਮ ਜੱਸੜ ਦਾ ਹਾਲ ਹੀ ਦੇ ਵਿੱਚ ਨਵਾਂ ਗੀਤ ਰੀਲੀਜ਼ ਹੋ ਚੁੱਕਿਆ ਹੈ। ਇਸ ਗੀਤ ਦਾ ਨਾਂਅ 'ਤੇਰਾ ਤੇਰਾ' ਹੈ। ਇਸ ਗੀਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਤੇਰਾ ਤੇਰਾ ਦੇ ਸੰਦੇਸ਼ ਵੱਧੀਆ ਢੰਗ ਦੇ ਨਾਲ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਗੀਤ ਦੇ ਬੋਲ ਵੀ ਤਰਸੇਮ ਜੱਸੜ ਵੱਲੋਂ ਹੀ ਲਿਖੇ ਗਏ ਹਨ। ਗੀਤ ਦੇ ਮਿਊਜ਼ਿਕ ਨੂੰ ਵੈਸਟਰਨ ਪੇਂਡੂਜ਼ ਨੇ ਸ਼ਿੰਗਾਰਿਆ ਹੈ।
- " class="align-text-top noRightClick twitterSection" data="">
ਗੀਤ ਦੀ ਵੀਡੀਓ ਦੇ ਵਿੱਚ ਬਹੁਤ ਹੀ ਵੱਧੀਆ ਸੁਨੇਹਾ ਦਿੱਤਾ ਗਿਆ ਹੈ। ਵੀਡੀਓ ਦੀ ਸ਼ੁਰੂਆਤ ਵਿੱਚ ਇੱਕ ਵਿਅਕਤੀ ਚਾਹ ਵਾਲੀ ਦੁਕਾਨ ਉੱਤੇ ਚਾਹ ਲੈਂਦਾ ਹੈ। ਚਾਹ ਪੀਦੇਂ ਉਹ ਦੁਕਾਨਦਾਰ ਨੂੰ ਆਖਦਾ ਹੈ ਕਿ ਚਾਹ ਸਵਾਦ ਨਹੀਂ ਬਣੀ। ਇਸ ਗੱਲ ਦਾ ਜਵਾਬ ਇੱਕ ਬੰਦਾ ਦਿੰਦਾ ਹੈ ਕਿ ਮਾਨ ਨਾ ਕਰ ਦੁਕਾਨਦਾਰਾਂ ਇੱਥੇ ਵੱਡੇ ਵੱਡੇ ਰਾਜੇ ਨਹੀਂ ਟਿਕੇ। ਮੇਰਾ ਮੇਰਾ ਨਾ ਕਰ ਤੇਰਾ-ਤੇਰਾ ਕਰ। ਫ਼ੇਰ ਵੇਖੀ ਕਿਵੇਂ ਤਰੱਕੀ ਹੁੰਦੀ ਤੇਰੀ।
ਸ਼ਰਨ ਆਰਟਸ ਵੱਲੋੇਂ ਨਿਰਦੇਸ਼ਿਤ ਇਸ ਵੀਡੀਓ ਨੂੰ ਯੂਟਿਊਬ ਉੱਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ।ਇਹ ਗੀਤ ਤੀਸਰੇ ਨਬੰਰ 'ਤੇ ਟ੍ਰੇਂਡਿੰਗ ਚੱਲ ਰਿਹਾ ਹੈ।