ETV Bharat / sitara

ਤਾਮਿਲ ਅਦਾਕਾਰਾ ਵਿਜੇਲਕਸ਼ਮੀ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

ਤਮਿਲ ਅਦਾਕਾਰਾ ਵਿਜੇਲਕਸ਼ਮੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਦਾਕਾਰ ਨੇ ਮਾਨਸਿਕ ਤਣਾਅ ਦੇ ਕਾਰਨ ਅਜਿਹਾ ਸਖਤ ਕਦਮ ਚੁੱਕਿਆ, ਹਾਲਾਂਕਿ, ਉਨ੍ਹਾਂ ਨੂੰ ਸਮੇਂ ਸਿਰ ਬਚਾ ਲਿਆ ਗਿਆ ਹੈ।

author img

By

Published : Jul 27, 2020, 8:37 PM IST

tamil star vijaya lakshmi attempts suicide actor hospitalised
ਤਾਮਿਲ ਅਦਾਕਾਰਾ ਵਿਜੇਲਕਸ਼ਮੀ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼, ਹਸਪਤਾਲ 'ਚ ਹੈ ਦਾਖਲ

ਚੇਨਈ: ਤਮਿਲ ਅਦਾਕਾਰਾ ਵਿਜੇਲਕਸ਼ਮੀ ਨੇ ਮਾਨਸਿਕ ਤਣਾਅ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਖੁਸ਼ਕਿਸਮਤੀ ਨਾਲ, ਉਸ ਨੂੰ ਬਚਾ ਲਿਆ ਗਿਆ ਹੈ।

ਵਿਜੇਲਕਸ਼ਮੀ ਨੇ ਖੁਦਕੁਸ਼ੀ ਦੇ ਲਈ ਕਈ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਇੱਕੋ ਸਮੇਂ ਖਾ ਲਈਆਂ, ਜਿਸਦੇ ਕਾਰਨ ਉਨ੍ਹਾਂ ਦਾ ਬੀਪੀ ਲਗਾਤਾਰ ਘੱਟ ਹੁੰਦਾ ਰਿਹਾ। ਪਰ ਸਮੇਂ ਸਿਰ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਹੁਣ ਉਹ ਹਸਪਤਾਲ ਵਿੱਚ ਦਾਖਲ ਹਨ।

ਇਹ ਕਦਮ ਚੁੱਕਣ ਤੋਂ ਪਹਿਲਾਂ, ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤਾ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੁੱਝ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਖਾ ਲਈਆਂ ਹਨ, ਜਿਸ ਦੇ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਹੁੰਦਾ ਗਿਆ ਅਤੇ ਉਸ ਦੀ ਮੌਤ ਹੋ ਜਾਵੇਗੀ।

ਉਨ੍ਹਾਂ ਨੇ ਫੇਸਬੁੱਕ 'ਤੇ ਵੀਡੀਓ ਪੋਸਟ ਕੀਤੀ, ਜਿਸ ਵਿੱਚ ਅਦਾਕਾਰਾ ਨੇ ਕਿਹਾ, ‘ਇਹ ਮੇਰੀ ਆਖਰੀ ਵੀਡੀਓ ਹੈ। ਪਿਛਲੇ 4 ਮਹੀਨਿਆਂ ਤੋਂ ਸੀਮਾਨ ਅਤੇ ਉਸਦੀ ਪਾਰਟੀ ਦੇ ਲੋਕਾਂ ਕਾਰਨ ਮੈਂ ਬਹੁਤ ਤਣਾਅ ਵਿੱਚ ਹਾਂ। ਮੈਂ ਆਪਣੇ ਪਰਿਵਾਰ ਲਈ ਜੀਉਂਦੇ ਰਹਿਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਅਜਿਹਾ ਨਹੀਂ ਹੋ ਰਿਹਾ। ਹਰੀ ਨਾਦਰ ਨੇ ਮੀਡੀਆ ਵਿੱਚ ਮੇਰਾ ਬਹੁਤ ਅਪਮਾਨ ਕੀਤਾ ਹੈ। ਮੈਂ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਖਾ ਲਈਆਂ ਹਨ, ਕੁੱਝ ਸਮੇਂ ਵਿੱਚ, ਮੇਰਾ ਬਲੱਡ ਪ੍ਰੈਸ਼ਰ ਪੂਰੀ ਤਰ੍ਹਾਂ ਘੱਟ ਜਾਵੇਗਾ ਅਤੇ ਮੈਂ ਮਰ ਜਾਵਾਂਗੀ।

ਵਿਜੇਲਕਸ਼ਮੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮੌਤ ਲੋਕਾਂ ਲਈ ਇੱਕ ਮਿਸਾਲ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਸੀਮਾਨ ਅਤੇ ਹਰੀ ਨਾਦਰ ਵਰਗੇ ਲੋਕਾਂ ਨੂੰ ਨਾ ਬਖਸ਼ਣ ਅਤੇ ਉਨ੍ਹਾਂ ਦੇ ਮਾਨਸਿਕ ਸ਼ੋਸ਼ਣ ਕਰਨ ਦੇ ਲਈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਰਿਪੋਰਟਾਂ ਦੇ ਅਨੁਸਾਰ ਵਿਜੇ ਲਕਸ਼ਮੀ ਨੂੰ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.