ਮੋਗਾ: ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਕੋਟ ਸਦਰ ਖਾਂ ਵਿਖੇ ਇੱਕ ਧਾਰਮਿਕ ਸੰਸਥਾ ਵੱਲੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਕਰੰਟ ਦੀ ਲਪੇਟ ਵਿੱਚ ਆਉਣ ਕਰਕੇ ਇੱਕ ਔਰਤ ਜੋਗਿੰਦਰ ਕੌਰ ਨਿਵਾਸੀ ਪਿੰਡ ਪਾਦਰੀ ਫਿਰੋਜ਼ਪੁਰ ਅਤੇ ਰਣਜੀਤ ਸਿੰਘ ਨਿਵਾਸੀ ਪਿੰਡ ਰੋਡੇਵਾਲ ਸਭਰਾਵਾਂ ਦੀ ਮੌਤ ਹੋਣ ਤੋਂ ਇਲਾਵਾ 6-7 ਸ਼ਰਧਾਲੂਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
2 ਦੀ ਮੌਤ 7 ਲੋਕ ਹੋਏ ਜ਼ਖ਼ਮੀ
ਕੋਟ ਈਸੇ ਖਾਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜ਼ਖ਼ਮੀਆਂ ਨੂੰ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਕੋਟ ਸਦਰ ਖਾਂ ਵਿਖੇ ਸਭਰਾਵਾਂ ਵਾਲੇ ਬਾਬਾ ਜੀ ਵੱਲੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ ਤਾਂ ਜਦੋਂ ਪਾਲਕੀ ਸਾਹਿਬ ਉੱਪਰ ਲੱਗੇ ਨਿਸ਼ਾਨ ਸਾਹਿਬ ਨਾਲ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਟਕਰਾ ਗਈਆਂ ਜਿਸ ਕਾਰਣ ਉਕਤ ਹਾਦਸਾ ਵਾਪਰਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਲਾਪਰਵਾਹੀ ਦੇ ਇਲਜ਼ਾਮ ਵੀ ਲਾਏ ਹਨ। ਪਿੰਡ ਵਿੱਚ ਹੋਈਆਂ ਮੌਤਾਂ ਨੇ ਪੂਰੇ ਇਲਾਕੇ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ।
- ਲੰਡੇਕੇ ਤੇ ਧਰਮਕੋਟ ਕੋਟ-ਈਸੇ-ਖਾਂ 'ਚ ਨਾਮਜ਼ਦਗੀ ਭਰਨ ਵੇਲ੍ਹੇ ਗੁੰਡਾਗਰਦੀ, ਹਵਾਈ ਫਾਇਰ ਕਰਨ ਦੇ ਇਲਜ਼ਾਮ - Panchayat Elections 2024
- ਲੁਧਿਆਣਾ ਦੇ ਸਰਕਾਰੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ - SCHOOL BOMB THREAT
- ਪੰਚਾਇਤੀ ਚੋਣਾਂ ਵਿੱਚ ਹੋ ਰਹੀ ਹਿੰਸਾ ਲਈ ਸੀਐਮ ਮਾਨ ਜ਼ਿੰਮੇਵਾਰ ! ਡਾਕਟਰ ਦਲਜੀਤ ਚੀਮਾ ਨੇ ਘੇਰੀ ਸੂਬਾ ਸਰਕਾਰ - Panchayat Elections 2024
ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੋਗ
ਜਦੋਂ ਇਸ ਸਬੰਧ ਵਿੱਚ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਦੋਨੋਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਬਾਅਦ ਉਨ੍ਹਾਂ ਦੇ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ। ਇਸ ਘਟਨਾ ਨੂੰ ਲੈ ਕੇ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੋਗ ਪਾਇਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਸਾਰੇ ਮਾਮਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਉੱਥੇ ਹੀ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਜਖਮੀਆਂ ਨੇ ਸਾਰੇ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਹੈ।