Jasbir Jassi On Kangana Ranaut: ਬਾਲੀਵੁੱਡ ਦੀ ਚਰਚਿਤ ਅਦਾਕਾਰਾ ਕੰਗਨਾ ਰਣੌਤ ਆਪਣੀ ਵਿਵਾਦਤ ਬਿਆਨਸ਼ੈਲੀ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ਦਾ ਕੇਂਦਰ ਬਿੰਦੂ ਬਣਦੀ ਆ ਰਹੀ ਹੈ, ਜਿਸ ਵੱਲੋਂ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਲਗਾਤਾਰ ਅਪਣਾਏ ਜਾ ਰਹੇ ਨਾਂਹ ਪੱਖੀ ਰਵੱਈਏ ਦਾ ਇਜ਼ਹਾਰ ਕਰਵਾਉਂਦਾ ਹੈ ਉਸ ਦਾ ਇਸੇ ਦਿਸ਼ਾ ਵਿੱਚ ਦਿੱਤਾ ਗਿਆ ਤਾਜ਼ਾ ਬਿਆਨ, ਜਿਸ ਦੀ ਉੱਘੇ ਪੰਜਾਬੀ ਗਾਇਕ ਜਸਬੀਰ ਜੱਸੀ ਵੱਲੋਂ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ।
ਅਦਾਕਾਰਾ ਵੱਲੋਂ ਉਕਤ ਸੰਬੰਧੀ ਦਿੱਤੇ ਬਿਆਨ ਉਤੇ ਕੜ੍ਹਾ ਰੁਖ਼ ਅਪਣਾਉਂਦਿਆਂ ਗਾਇਕ ਜਸਬੀਰ ਜੱਸੀ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਕੰਗਨਾ ਦੀ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਨਕਾਰਾਤਮਕ ਮਾਨਸਿਕਤਾ ਹੁਣ ਜੱਗ ਜ਼ਾਹਿਰ ਹੋ ਚੁੱਕੀ ਹੈ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ।
ਉਨ੍ਹਾਂ ਅਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਅੱਗੇ ਕਿਹਾ ਕਿ "ਮੈਂ ਬੋਲਣਾ ਨਹੀਂ ਸੀ ਪਰ ਮੈਨੂੰ ਲੱਗਦਾ ਹੁਣ ਬੋਲਣਾ ਪੈਣਾ ਹੈ, ਉਹ ਇੱਕ ਵਾਰ ਦਿੱਲੀ ਆਈ ਸੀ ਮੇਰੇ ਕੋਲ, ਉਹ ਮੇਰੀ ਕਾਰ ਵਿੱਚ ਸ਼ਰਾਬ ਪੀ ਕੇ ਬੈਠੀ ਸੀ ਅਤੇ ਉਸ ਦਾ ਆਪਣੇ ਆਪ ਉੱਤੇ ਕੋਈ ਕੰਟਰੋਲ ਨਹੀਂ ਸੀ, ਜਿੰਨਾ ਨਸ਼ਾ ਇਸ ਨੇ ਕੀਤਾ ਹੈ, ਲੋਕਾਂ ਨਾਲ ਪਹੁੰਚਿਆ ਹੈ, ਉਹਨਾਂ ਨਸ਼ਾ ਕਿਸੇ ਨੇ ਵੀ ਪ੍ਰਚਾਰਿਆ ਨਹੀਂ ਹੈ।"
ਉਨਾਂ ਕਿਹਾ ਕਿ "ਜਿਸ ਤਰ੍ਹਾਂ ਕੰਗਨਾ ਰਣੌਤ ਪੰਜਾਬ ਬਾਰੇ ਬੋਲ ਰਹੀ ਹੈ, ਮੈਨੂੰ ਲੱਗਦਾ ਹੈ ਕਿ ਉਸ ਦੀ ਖੁਦ ਦੀ ਹੀ ਡੋਜ਼ ਮੁੱਕੀ ਹੋਈ ਹੈ, ਜੇਕਰ ਉਹ ਪੰਜਾਬ ਬਾਰੇ ਬੋਲਣੋ ਨਹੀਂ ਹਟੀ ਤਾਂ ਫਿਰ ਉਸ ਦੇ ਪੂਰੇ ਪਰਦੇ ਫਾਸ਼ ਕਰਾਂਗੇ। ਹਾਲਾਂਕਿ ਕਿਸੇ ਕੁੜੀ ਬਾਰੇ ਮੈਂ ਪਰਸਨਲ ਨਹੀਂ ਬੋਲਣਾ, ਪਰ ਹੁਣ ਉਹ ਹਟ ਨਹੀਂ ਰਹੀ ਹੈ। ਉਹ ਜਿਸ ਬਾਰੇ ਮਰਜ਼ੀ ਬੋਲਦੀ ਰਹੇ ਪਰ ਪੰਜਾਬ ਬਾਰੇ ਨਾ ਬੋਲੇ। ਉਹ ਪੰਜਾਬ ਨੂੰ ਸਮਝੇ ਅਤੇ ਪੜ੍ਹੇ ਕਿ ਪੰਜਾਬ ਅਸਲ ਵਿੱਚ ਕੀ ਹੈ।"
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਗਾਇਕ ਨੇ ਅੱਗੇ ਕਿਹਾ ਕਿ "ਕੰਗਨਾ ਨੂੰ ਗੰਭੀਰ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਇੱਕ ਮੈਂਟਲ ਕੇਸ ਹੈ। ਉਹ ਬਿਲਕੁੱਲ ਹਿਲ਼ ਗਈ ਹੈ। ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਜਿਸ ਨਾਲ ਦੇਸ਼ ਨੂੰ ਖਤਰਾ ਹੈ ਕਿਉਂਕਿ ਘਟੀਆ ਮਾਨਸਿਕਤਾ ਵਾਲੇ ਅਜਿਹੇ ਲੋਕ ਜਦੋਂ ਪਾਰਲੀਮੈਂਟ ਵਿੱਚ ਪਹੁੰਚ ਜਾਣ ਤਾਂ ਇਹ ਕਦੇ ਵੀ ਦੇਸ਼ ਦੇ ਹਿੱਤ ਵਿੱਚ ਸਹਾਈ ਸਾਬਤ ਨਹੀਂ ਹੋ ਸਕਦੇ।"
ਕੰਗਨਾ ਦੇ ਇਸ ਬਿਆਨ ਉਤੇ ਭੜਕੇ ਗਾਇਕ ਜਸਬੀਰ ਜੱਸੀ
ਉਲੇਖਯੋਗ ਹੈ ਕਿ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਇੱਕ ਰੈਲੀ ਦੌਰਾਨ ਕੰਗਨਾ ਨੇ ਭੀੜ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਗੁਆਂਢੀ ਰਾਜ ਨਸ਼ੇ ਦੀ ਲਤ ਨਾਲ ਭਰਿਆ ਹੋਇਆ ਹੈ ਅਤੇ ਸੂਬੇ ਦੇ ਨੌਜਵਾਨ ਸ਼ਰਾਬ ਦੇ ਆਦੀ ਹਨ, ਕੰਗਨਾ ਨੇ ਬਿਨਾਂ ਨਾਮ ਲਏ ਪੰਜਾਬ 'ਤੇ ਨਿਸ਼ਾਨਾ ਸਾਧਿਆ।
ਕੰਗਨਾ ਨੇ ਆਪਣੇ ਬਿਆਨ 'ਚ ਕਿਹਾ ਹਿਮਾਚਲ 'ਚ ਚਿੱਟੇ ਦੀ ਸਪਲਾਈ ਲਈ ਗੁਆਂਢੀ ਰਾਜ ਜ਼ਿੰਮੇਵਾਰ ਹੈ। ਗੁਆਂਢੀ ਰਾਜਾਂ ਤੋਂ ਨਸ਼ੇ 'ਚ ਧੁੱਤ ਲੋਕ ਸਾਈਕਲਾਂ 'ਤੇ ਹਿਮਾਚਲ ਆਉਂਦੇ ਹਨ ਅਤੇ ਇੱਥੇ ਤਬਾਹੀ ਮਚਾਉਂਦੇ ਹਨ। ਹਾਲਾਂਕਿ ਕੰਗਨਾ ਨੇ ਸਿੱਧੇ ਤੌਰ 'ਤੇ ਪੰਜਾਬ ਦਾ ਨਾਂ ਨਹੀਂ ਲਿਆ ਪਰ ਉਸ ਨੇ ਪੰਜਾਬ ਨੂੰ ਗੁਆਂਢੀ ਸੂਬਾ ਕਹਿ ਕੇ ਟਿੱਪਣੀ ਕੀਤੀ।
ਇਹ ਵੀ ਪੜ੍ਹੋ: