ETV Bharat / sitara

ਇੱਕ ਵਾਰ ਸੁਣੋ ਹਰਪਾਲ ਸਿੰਘ ਦੀ ਅਵਾਜ਼, ਤੁਸੀਂ ਵੀ ਹੋ ਜਾਵੋਗੇ ਮੁਰੀਦ - Talent In Punjab

ਫ਼ਰੀਦਕੋਟ ਦੇ ਰਹਿਣ ਵਾਲੇ ਹਰਪਾਲ ਸਿੰਘ ਪੇਸ਼ੇ ਤੋਂ ਕਬਾੜ ਦਾ ਕੰਮ ਕਰਦੇ ਹਨ ਪਰ ਉਨ੍ਹਾਂ ਦੀ ਅਵਾਜ਼ ਬਾ ਕਮਾਲ ਹੈ। ਹਰਪਾਲ ਦੱਸਦੇ ਹਨ ਉਹ ਬਚਪਨ 'ਚ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਮਿਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੁਲਦੀਪ ਮਾਣਕ ਨੇ ਉਨ੍ਹਾਂ ਤੋਂ ਗੀਤ ਸੁਣਿਆ ਸੀ ਅਤੇ ਗੀਤ ਸੁਣ ਕੇ ਉਨ੍ਹਾਂ ਨੂੰ ਆਪਣੀ ਘੜੀ ਦੇ ਦਿੱਤੀ ਸੀ।

ਫ਼ੋਟੋ
author img

By

Published : Nov 22, 2019, 10:59 PM IST

ਫ਼ਰੀਦਕੋਟ: ਪਿੰਡ ਪੱਖੀ ਕਲਾਂ 'ਚ ਕਬਾੜ ਦਾ ਕੰਮ ਵਾਲੇ ਹਰਪਾਲ ਸਿੰਘ ਇੱਕ ਬਹੁਤ ਹੀ ਵੱਧੀਆ ਗਾਇਕ ਹਨ। ਉਨ੍ਹਾਂ ਦੀ ਗਾਇਕੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਹਰਪਾਲ ਸਿੰਘ ਪੇਸ਼ੇ ਤੋਂ ਕਬਾੜ ਦਾ ਕੰਮ ਕਰਦੇ ਹਨ।

ਵੇਖੋ ਵੀਡੀਓ
ਵਰਣਨਯੋਗ ਹੈ ਕਿ ਹਰਪਾਲ ਉਹ ਗਾਇਕ ਹਨ ਜਿਨ੍ਹਾਂ ਦੀ ਕੁਲਦੀਪ ਮਾਣਕ ਨਾਲ ਇੱਕ ਮਿੱਠੀ ਯਾਦ ਜੁੜੀ ਹੋਈ ਹੈ। ਹਰਪਾਲ ਆਖਦੇ ਹਨ ਕਿ ਬਚਪਨ 'ਚ ਉਹ ਇੱਕ ਵਿਆਹ 'ਚ ਗਏ ਸੀ ਜਿੱਥੇ ਕੁਲਦੀਪ ਮਾਣਕ ਪਹੁੰਚੇ ਹੋਏ ਸੀ। ਉਥੇ ਕੁਲਦੀਪ ਮਾਣਕ ਨੇ ਉਨ੍ਹਾਂ ਦਾ ਗੀਤ ਸੁਣ ਕੇ ਹਰਪਾਲ ਸਿੰਘ ਨੂੰ ਆਪਣੀ ਘੜੀ ਗੁੱਟ ਤੋਂ ਉਤਾਰ ਕੇ ਦਿੱਤੀ ਸੀ।

ਪਿੰਡ ਵਾਸਿਆਂ ਨੇ ਮੀਡੀਆ ਨਾਲ ਗੱਲਬਾਤ ਵੇਲੇ ਕਲਾਕਾਰਾਂ ਅਤੇ ਕੰਪਨੀ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਰਪਾਲ ਦੇ ਹੁਨਰ ਨੂੰ ਅਗੇ ਲੈਕੇ ਆਉਣ ਤਾਂ ਜੋ ਦੁਨੀਆ ਵੀ ਉਸ ਨੂੰ ਜਾਣ ਪਾਵੇ।
ਜ਼ਿਕਰਯੋਗ ਹੈ ਕਿ ਅੱਜ ਦੇ ਦੌਰ 'ਚ ਸੋਸ਼ਲ ਮੀਡੀਆ ਨੇ ਕਈ ਸਟਾਰ ਬਣਾਏ ਵੀ ਹਨ ਅਤੇ ਕਈਆਂ ਨੂੰ ਸਚਾਈ ਵੀ ਵਿਖਾਈ ਹੈ। ਜੋ ਲੋਕ ਗਾਇਕਾਂ ਦੀ ਆਲੋਚਨਾ ਕਰਦੇ ਹਨ, ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਚੰਗੀ ਚੀਜ਼ ਨੂੰ ਪ੍ਰਮੋਟ ਕਰਨ।

ਫ਼ਰੀਦਕੋਟ: ਪਿੰਡ ਪੱਖੀ ਕਲਾਂ 'ਚ ਕਬਾੜ ਦਾ ਕੰਮ ਵਾਲੇ ਹਰਪਾਲ ਸਿੰਘ ਇੱਕ ਬਹੁਤ ਹੀ ਵੱਧੀਆ ਗਾਇਕ ਹਨ। ਉਨ੍ਹਾਂ ਦੀ ਗਾਇਕੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਹਰਪਾਲ ਸਿੰਘ ਪੇਸ਼ੇ ਤੋਂ ਕਬਾੜ ਦਾ ਕੰਮ ਕਰਦੇ ਹਨ।

ਵੇਖੋ ਵੀਡੀਓ
ਵਰਣਨਯੋਗ ਹੈ ਕਿ ਹਰਪਾਲ ਉਹ ਗਾਇਕ ਹਨ ਜਿਨ੍ਹਾਂ ਦੀ ਕੁਲਦੀਪ ਮਾਣਕ ਨਾਲ ਇੱਕ ਮਿੱਠੀ ਯਾਦ ਜੁੜੀ ਹੋਈ ਹੈ। ਹਰਪਾਲ ਆਖਦੇ ਹਨ ਕਿ ਬਚਪਨ 'ਚ ਉਹ ਇੱਕ ਵਿਆਹ 'ਚ ਗਏ ਸੀ ਜਿੱਥੇ ਕੁਲਦੀਪ ਮਾਣਕ ਪਹੁੰਚੇ ਹੋਏ ਸੀ। ਉਥੇ ਕੁਲਦੀਪ ਮਾਣਕ ਨੇ ਉਨ੍ਹਾਂ ਦਾ ਗੀਤ ਸੁਣ ਕੇ ਹਰਪਾਲ ਸਿੰਘ ਨੂੰ ਆਪਣੀ ਘੜੀ ਗੁੱਟ ਤੋਂ ਉਤਾਰ ਕੇ ਦਿੱਤੀ ਸੀ।

ਪਿੰਡ ਵਾਸਿਆਂ ਨੇ ਮੀਡੀਆ ਨਾਲ ਗੱਲਬਾਤ ਵੇਲੇ ਕਲਾਕਾਰਾਂ ਅਤੇ ਕੰਪਨੀ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਰਪਾਲ ਦੇ ਹੁਨਰ ਨੂੰ ਅਗੇ ਲੈਕੇ ਆਉਣ ਤਾਂ ਜੋ ਦੁਨੀਆ ਵੀ ਉਸ ਨੂੰ ਜਾਣ ਪਾਵੇ।
ਜ਼ਿਕਰਯੋਗ ਹੈ ਕਿ ਅੱਜ ਦੇ ਦੌਰ 'ਚ ਸੋਸ਼ਲ ਮੀਡੀਆ ਨੇ ਕਈ ਸਟਾਰ ਬਣਾਏ ਵੀ ਹਨ ਅਤੇ ਕਈਆਂ ਨੂੰ ਸਚਾਈ ਵੀ ਵਿਖਾਈ ਹੈ। ਜੋ ਲੋਕ ਗਾਇਕਾਂ ਦੀ ਆਲੋਚਨਾ ਕਰਦੇ ਹਨ, ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਚੰਗੀ ਚੀਜ਼ ਨੂੰ ਪ੍ਰਮੋਟ ਕਰਨ।

Intro:ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਵੀਡੀਓ ਨੇ ਇਸ ਗਰੀਬ ਕਬਾੜ ਦੀ ਰੇਹੜੀ ਵਾਲੇ ਨੂੰ ਰਾਤੋ ਰਾਤ ਬਣਾਇਆ ਸਟਾਰ,

ਫਰੀਦਕੋਟ ਦੇ ਪਿੰਡ ਪੱਖੀ ਕਲਾਂ ਚ ਕਬਾੜ ਦਾ ਕੰਮ ਵਾਲੇ ਹਰਪਾਲ ਸਿੰਘ ਨੇ ਕੁਲਦੀਪ ਮਾਣਕ ਸਮੇਤ ਹੋਰਨਾਂ ਪ੍ਰਸਿੱਧ ਕਲਾਕਾਰਾਂ ਦੀ ਆਵਾਜ਼ ਚ ਗੀਤ ਗਾ ਹਰ ਇਨਸਾਨ ਨੂੰ ਆਪਣੇ ਕਲਾ ਦਾ ਬਣਾ ਦਿੰਤਾ ਦੀਵਾਨਾ

ਕਿਸੇ ਵਕਤ ਮਾਣਕ ਦੀ ਸਟੇਜ ਤੇ ਹਰਪਾਲ ਸਿੰਘ ਵੱਲੋਂ ਗਾਈ ਹੂਬਹੂ ਕਲੀ ਸੁਣ ਮਾਣਕ ਨੇ ਪ੍ਰਭਾਵਤ ਹੋ ਆਪਣੇ ਗੁੱਟ ਤੋਂ ਘੜੀ ਉਤਾਰ ਦਿੱਤੀ ਇਨਾਮ ਚ

ਜੇਕਰ ਕੋਈ ਨਾਮਵਰ ਕੰਪਨੀ ਜਾਂ ਕਲਾਕਾਰ ਇਸਦੀ ਬਾਹ ਫੜੇ ਤਾਂ ਉਹ ਪਿੰਡ ਵਲੋਂ ਹਰ ਤਰ੍ਹਾਂ ਦੀ ਮੱਦਦ ਲਈ ਤਿਆਰ ਹਨ-ਸਰਪੰਚBody:


ਐਂਕਰ-ਕਹਿੰਦੇ ਹਨ ਕਿ ਪਰਮਾਤਮਾ ਵਲੋਂ ਹਰ ਇੱਕ ਵਿਅਕਤੀ ਨੂੰ ਕਿਸੇ ਨਾ ਕਿਸੇ ਕਲਾ ਦਾ ਖਜ਼ਾਨਾ ਜਰੂਰ ਬਖਸ਼ਿਆ ਹੁੰਦਾ ਹੈ ਉਹ ਭਾਵੇਂ ਕਿਸੇ ਵੀ ਰੂਪ ਚ ਹੋਵੇ ਪਰ ਉਸ ਖਜ਼ਾਨੇ ਨੂੰ ਲੋਕਾਂ ਸਾਹਮਣੇ ਪ੍ਰੋਸ ਕੇ ਆਪਣੇ ਦੀਵਾਨੇ ਬਨਾਉਣਾ ਕਿਸੇ ਦੇ ਹਿੱਸੇ ਹੀ ਆਉਂਦਾ ਕਿਉਂਕਿ ਅੱਜਕਲ ਸਿਰਫ ਅਮੀਰ ਲੋਕ ਹੀ ਇਹ ਲਾਭ ਲੈਂਦੇ ਦਿਖਾਈ ਦੇ ਰਹੇ ਹਨ ਤੇ ਗਰੀਬਾਂ ਦੇ ਉਹ ਖਜ਼ਾਨੇ ਦੱਬੇ ਹੀ ਰਹਿ ਜਾਂਦੇ ਹਨ। ਪਰ ਇਨ੍ਹਾਂ ਗਰੀਬ ਲੋਕਾਂ ਲਈ ਸੋਸ਼ਲ ਮੀਡੀਆ ਰਾਸ ਆ ਚੁੱਕਾ ਹੈ
ਕਿਓਂਕਿ ਜਿਸਨੇ ਸੋਸ਼ਲ ਮੀਡੀਏ ਦਾ ਇਸਤੇਮਾਲ ਕਿਸੇ ਜਰੂਰਤ ਲਈ ਕੀਤਾ ਹੈ ਤਾਂ ਉਸ ਨੂੰ ਸਫਲਤਾ ਪ੍ਰਾਪਤ ਹੋਈ ਹੈ ਜਿਵੇਂ ਕਿ ਇਸ ਸੋਸ਼ਲ ਮੀਡੀਏ ਨੇ ਅਨੇਕਾਂ ਹੀ ਗਰੀਬ ਲੋਕਾਂ ਨੂੰ ਅਰਸ਼ ਤੋਂ ਚੁੱਕ ਫਰਸ਼ ਤੇ ਪਹੁੰਚਾ ਦਿੱਤਾ ਹੈ।
ਜੀ ਹਾਂ ਅਸੀਂ ਗੱਲ ਰਹੇ ਹਾਂ ਜਿਲ੍ਹਾ ਫਰੀਦਕੋਟ ਦੇ ਪਿੰਡ ਪੱਖੀ ਕਲਾਂ ਚ ਰਹਿਣ ਵਾਲੇ ਗਰੀਬ ਵਿਅਕਤੀ ਹਰਪਾਲ ਸਿੰਘ ਦੀ ਜੋ ਪੇਸ਼ੇ ਵਜੋਂ ਗਰੀਬ ਹੋਣ ਕਰਕੇ ਕਬਾੜ ਦਾ ਕੰਮ ਕਰਕੇ ਆਪਣੇ ਘਰ ਦੀ ਰੋਜ਼ੀ ਰੋਟੀ ਚਲਾ ਰਿਹਾ ਹੈ ਪਰ ਇਸ ਇਨਸਾਨ ਅੰਦਰ ਪ੍ਰਮਾਤਮਾ ਨੇ ਜੋ ਕਲਾ ਬਖਸ਼ੀ ਹੈ ਉਹ ਕਲਾ ਸੋਸ਼ਲ ਮੀਡੀਆ ਤੇ ਤੇਜੀ ਨਾਲ ਵੈਰਲ ਹੋ ਰਹੀ ਵੀਡੀਓ ਚ ਇੱਕ ਗੀਤ ਰਾਹੀਂ ਲੋਕਾਂ ਨੂੰ ਸੁਣਨ ਨੂੰ ਮਿਲ ਰਹੀ ਹੈ ਜਿਸਨੂੰ ਸੁਣ ਕੇ ਹਰ ਇਨਸਾਨ ਦੇ ਮੂੰਹ ਅੱਡੇ ਦੇ ਅੱਡੇ ਰਹਿ ਜਾਂਦੇ ਹਨ। ਕਿਉਂਕਿ ਉਸ ਵਿਅਕਤੀ ਨੇ ਆਪਣੇ ਦੇਸੀ ਸਾਜ ਨਾਲ ਮਾਣਕ ਦੀ ਅਵਾਜ ਚ ਗੀਤ ਗਾ ਕੇ ਲੋਕਾਂ ਦੇ ਦਿਲ ਜਿੱਤ ਲਏ ਹਨ ਇਸ ਲਈ ਉਸ ਵੀਡੀਓ ਰਾਹੀਂ ਹਰਪਾਲ ਦਾ ਗੀਤ ਸੁਣਨ ਵਾਲਾ ਹਰ ਇਨਸਾਨ ਹਰਪਾਲ ਦੀ ਅਸਲ ਜਿੰਦਗੀ ਬਾਰੇ ਜਾਨਣ ਲਈ ਉਤਾਵਲਾ ਹੋ ਚੁਕਾ ਹੈ,ਜਿਸਦੇ ਚਲਦੇ ਉਸ ਵਿਅਕਤੀ ਨਾਲ ਗੱਲਬਾਤ ਕਰਨ ਲਈ ਸਾਡੀ ਟੀਮ ਉਚੇਚੇ ਤੌਰ ਤੇ ਉਸਦੇ ਘਰ ਪਹੁੰਚੀ ਅਤੇ ਉਸ ਨਾਲ ਗੱਲਬਾਤ ਕੀਤੀ ਜੋ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ।

ਵੀਓ-ਇਸ ਮੌਕੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਗਰੀਬ ਵਿਅਕਤੀ ਰਾਹੀਂ ਸਾਡੇ ਪਿੰਡ ਦਾ ਨਾਮ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਚ ਪ੍ਰਚਲਤ ਹੋਇਆ ਇਸ ਦੀ ਕੋਈ ਵੀ ਕੰਪਨੀ ਜਾਂ ਕਲਾਕਾਰ ਬਾਂਹ ਫੜੇਗਾ ਤਾਂ ਅਸੀਂ ਪਿੰਡ ਵਲੋਂ ਉਸਦੀ ਪੂਰੀ ਮੱਦਦ ਕਰਾਂਗੇ ਨਾਲ ਹੀ ਹਰਪਾਲ ਸਿੰਘ ਦੀ ਭਾਈ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੋਕ ਸੀ ਪਰ ਗਰੀਬੀ ਕਰਕੇ ਉਸਦਾ ਸ਼ੋਕ ਦੱਬ ਰਹਿ ਗਿਆ ਹੁਣ ਉਨ੍ਹਾਂ ਬਹੁਤ ਖੁਸ਼ੀ ਹੋਈ ਹੈ ਕੇ ਉਸਦੇ ਭਰਾ ਨੂੰ ਲੋਕਾਂ ਨੇ ਇਨ੍ਹਾਂ ਪਿਆਰ ਦਿੱਤਾ ਹੈ।

ਬਾਈਟ-ਸਰਪੰਚ ਕੁਲਵਿੰਦਰ ਸਿੰਘ ਅਤੇ ਪਿੰਡ ਵਾਸੀ

ਵੀਓਂ-ਇਸ ਮੌਕੇ ਹਰਪਾਲ ਸਿੰਘ ਨੇ ਦੱਸਿਆ ਕਿ ਉਸਨੂੰ ਬਚਪਨ ਤੋਂ ਗਾਉਣ ਦਾ ਸ਼ੋਕ ਸੀ ਪਰ ਗਰੀਬੀ ਕਰਕੇ ਉਹ ਅਗੇ ਨਹੀਂ ਵੱਧ ਸਕਿਆ ਹੁਣ ਪਿੰਡ ਦੇ ਮੁੰਡਿਆਂ ਨੇ ਉਸਦਾ ਗੀਤ ਬਣਾ ਕੇ ਵੈਰਲ ਕਰ ਦਿੱਤਾ ਜਿਸ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਹੈ ਉਸਨੇ ਦੱਸਿਆ ਕਿ ਇਕ ਬਾਰ ਕੁਲਦੀਪ ਮਾਣਕ ਉਸਦੇ ਪਿੰਡ ਅਖਾੜਾ ਲਾਉਣ ਆਇਆ ਸੀ ਤੇ ਉਸਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਉਸਨੂੰ ਗਾਉਣ ਲਾ ਦਿੱਤਾ ਪਰ ਜਦੋਂ ਉਸਦੀ ਕਲੀ ਮਾਣਕ ਨੇ ਸੁਣੀ ਤਾਂ ਉਸਨੂੰ ਇੰਨੀ ਪਸੰਦ ਆਈ ਕੇ ਉਸਨੇ ਆਪਣੀ ਘੜੀ ਗੁੱਟ ਤੋਂ ਲਾ ਇਨਾਮ ਵਜੋਂ ਉਸਨੂੰ ਦੇ ਦਿਤੀ।ਉਸਨੇ ਨਾਲ ਹੀ ਇਹ ਵੀ ਕਿਹਾ ਅਗਰ ਜੇਕਰ ਉਸਦੀ ਕੋਈ ਮੱਦਦ ਕਰੇ ਤਾਂ ਉਹ ਆਪਣੀ ਇਸ ਕਲਾ ਨੂੰ ਵਧੀਆ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕਰ ਕੇ ਗੀਤਾਂ ਰਾਹੀਂ ਦੇਸ਼ ਦੀ ਸੇਵਾ ਕਰ ਸਕਦਾ ਹੈ।

ਬਾਈਟ-ਹਰਪਾਲ ਸਿੰਘ ਸੋਸ਼ਲ ਮੀਡੀਆ ਤੇ ਗਾਏ ਗੀਤ ਰਾਹੀਂ ਲੋਕਾਂ ਦੇ ਦਿਲ ਜਿੱਤਣ ਵਾਲਾ ਵਿਅਕਤੀ

ਕਲੋਜਿੰਗ
ਸੋਸ਼ਲ ਮੀਡੀਆ ਰਾਹੀਂ ਵੈਰਲ ਹੋਈ ਇੱਕ ਗਰੀਬ ਵਿਅਕਤੀ ਹਰਪਾਲ ਸਿੰਘ ਦੇ ਗੀਤ ਵਾਲੀ ਵੀਡੀਓ ਨੂੰ ਲੋਕਾਂ ਨੇ ਸੁਣ ਕੇ ਹਰਪਾਲ ਸਿੰਘ ਦੀ ਕਲਾ ਨੂੰ ਪਛਾਣਦੇ ਹੋਏ ਬੇਹੱਦ ਪਿਆਰ ਦੇ ਕੇ ਸਾਬਤ ਕਰ ਦਿੱਤਾ ਹੈ ਕੇ ਇਹ ਵਿਅਕਤੀ ਆਉਣ ਵਾਲੇ ਸਮੇਂ ਚ ਆਪਣੀ ਕਲਾ ਰਾਹੀਂ ਦੇਸ ਦੀ ਸੇਵਾ ਕਰ ਸਕਦਾ ਹੈ ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੇ ਕੋਈ ਨਾਮਵਰ ਕੰਪਨੀ ਜਾਂ ਕਲਾਕਾਰ ਇਸ ਵਿਅਕਤੀ ਦੀ ਮੱਦਦ ਲਈ ਅੱਗੇ ਆਉਂਦਾ ਜਾਂ ਨਹੀਂ।


ਫਰੀਦਕੋਟ ਤੋਂ ਗੁਰਜੀਤ ਰੋਮਾਣਾConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.